ਕਿਸਾਨਾਂ ਨੇ ਰੋਕਿਆ ਅਕਾਲੀ ਆਗੂ Bikram Singh Majithia ਦਾ ਕਾਫਲਾ,ਕਿਸਾਨਾਂ ਨੇ ਕਿਸਾਨਾਂ ਨੇ ਰੋਕਿਆ ਅਕਾਲੀ ਆਗੂ Bikram Singh Majithia ਦਾ ਕਾਫਲਾ,ਕਿਸਾਨਾਂ ਨੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Farmers stop Akali leader Bikram Singh Majithia's convoy, farmers show black flags

ਕਿਸਾਨਾਂ ਨੇ ਰੋਕਿਆ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਾਫਲਾ,ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

3

AZAD SOCH:-

Hargobindpur,(AZAD SOCH NEWS):- ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Senior Akali leader Bikram Singh Majithia) ਸ੍ਰੀ ਹਰਗੋਬਿੰਦਪੁਰ (Sri Hargobindpur) ਵਿਖੇ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦੇ ਸਾਬਕਾ ਕਾਂਗਰਸੀ ਪ੍ਰਧਾਨ ਹਰਜੀਤ ਭੱਲਾ ਅਤੇ ਉਹਨਾਂ ਦੇ ਸਮਰਥਕਾਂ ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਿਚ ਸ਼ਾਮਲ ਕਰਵਾਉਣ ਲਈ ਪਹੁੰਚੇ ਹੋਏ ਸਨ,ਇੱਥੇ ਸਥਾਨਕ ਲੋਕਾਂ ਨੇ ਉਹਨਾਂ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ,ਬਟਾਲਾ (Batala) ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ।

ALSO READ:- DSGMC: ਪਰਮਜੀਤ ਸਿੰਘ ਸਰਨਾ ਧੜੇ ਨੂੰ ਵੱਡਾ ਝਟਕਾ, ਸੁਖਬੀਰ ਸਿੰਘ ਕਾਲੜਾ ਹੋਏ Shiromani Akali Dal ‘ਚ ਸ਼ਾਮਿਲ

ਇਸ ਦੌਰਾਨ ਕਿਸਾਨਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਨੂੰ ਘੇਰਾ ਪਾਇਆ ਅਤੇ ਕਾਲੀਆਂ ਝੰਡੀਆਂ (Black Flags) ਦਿਖਾਈਆਂ,ਹਾਲਾਂਕਿ ਪੁਲਿਸ ਨੇ ਸਖ਼ਤ ਸੁਰੱਖਿਆ ਹੇਠ ਕਿਸਾਨਾਂ ਨੂੰ ਪਾਸੇ ਕਰਕੇ ਬਿਕਰਮ ਸਿੰਘ ਮਜੀਠੀਆ (Senior Akali leader Bikram Singh Majithia) ਨੂੰ ਉੱਥੋਂ ਕੱਢਿਆ,ਬਿਕਰਮ ਮਜੀਠੀਆ ਹੱਥ ਜੋੜ ਕੇ ਗੱਡੀ ਵਿਚ ਬੈਠੇ ਰਹੇ ਜਦਕਿ ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਉਹਨਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ,ਇਸ ਮੌਕੇ ਭਾਰੀ ਗਿਣਤੀ ਵਿਚ ਕਿਸਾਨ ਅਤੇ ਸਥਾਨਕ ਲੋਕ ਮੌਜੂਦ ਸਨ। 

ALSO READ:- 

ਸਕੂਲ ਖੁੱਲ੍ਹਣ ਦੇ ਨਾਲ ਹੀ ਬਿਹਾਰ,ਪੰਜਾਬ,ਮੱਧ ਪ੍ਰਦੇਸ਼, ਗੁਜਰਾਤ ਸਮੇਤ ਇਨ੍ਹਾਂ 6 ਰਾਜਾਂ ਵਿੱਚ ਬੱਚਿਆਂ ਵਿੱਚ ਕੋਰੋਨਾ ਦੇ ਮਾਮਲੇ ਵੱਧ ਗਏ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *