ਜੇਕਰ ਅੱਜ ਵੀ ਅਧਿਆਪਕ ਨੂੰ ਸ਼ੋਸ਼ਨ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਜੇਕਰ ਅੱਜ ਵੀ ਅਧਿਆਪਕ ਨੂੰ ਸ਼ੋਸ਼ਨ ਦਾ ਸ਼ਿਕਾਰ ਬਣਾਇਆ ਜਾਂਦਾ ਹੈ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਜੇਕਰ ਅੱਜ ਵੀ ਅਧਿਆਪਕ ਨੂੰ ਸ਼ੋਸ਼ਨ ਦਾ ਸ਼ਿਕਾਰ ਬਣਾਇਆ ਜਾਂਦਾ ਹੈ

ਜੇਕਰ ਅੱਜ ਵੀ ਅਧਿਆਪਕ ਨੂੰ ਸ਼ੋਸ਼ਨ ਦਾ ਸ਼ਿਕਾਰ ਬਣਾਇਆ ਜਾਂਦਾ ਹੈ

3

AZAD SOCH:-

ਕਿਸ ਗੱਲ ਦਾ ਮਨਾਵੇਗਾ,
ਅਧਿਆਪਕ, ਅਧਿਆਪਕ ਦਿਵਸ,
ਹੁੰਦਾ ਹੈ ਸ਼ੋਸ਼ਨ ਉਸਦਾ ਹਰ ਇਕ ਦਿਨ,
ਸਰਕਾਰਾਂ ਨੇ ਵੀ ਅਧਿਆਪਕਾਂ ਦਾ ਮਾਨ ਸਨਮਾਨ ਖੋਹਿਆ ਏ,
ਪ੍ਰਾਈਵੇਟ ਅਧਿਆਪਕ ਵੀ ਸ਼ੋਸ਼ਨ ਦਾ ਹਿੱਸਾ ਹੋਇਆ ਏ,
ਘੱਟ ਤਨਖਾਹ ਤੇ ਕੰਮ ਕਰਨ ਨੂੰ,


ਅਧਿਆਪਕ ਮਜ਼ਬੂਰ ਕੀਤਾ ਹੋਇਆ ਏ,
ਫੇਰ ਵੀ ਆਪਣੇ ਕਰਤੱਵ ਤੋਂ ਪਿਛੇ ਨਾ ਹੋਈਆ ਏ,
ਘੱਟ ਤਨਖਾਹ ਤੇ ਕਰ ਰਿਹਾ ਹੈ ਗੁਜ਼ਾਰਾ,
ਆਉਣਗੇ ਭਵਿੱਖ ਵਿੱਚ ਚੰਗੇ ਦਿਨ ਇਹੀ ਲੈ ਬੈਠਾ ਹੈ ਸਹਾਰਾ,
ਸਮਾਜ ਨੇ ਵੀ ਅਧਿਆਪਕ ਦਾ ਬਣਦਾ ਮਾਣ-ਸਨਮਾਨ ਖੋਹਿਆ ਏ,
ਹਰ ਇੱਕ ਨੇ ਅਧਿਆਪਕ ਨੂੰ ਨੀਵਾਂ ਕਰਨ ਲਈ,


ਆਪਣਾ ਜ਼ੋਰ ਲਗਾਇਆ ਹੋਇਆ ਏ,
ਕਿਉਂ ਗਿਰ ਗਿਆ ਹੈ ਅਧਿਆਪਕ ਦਾ ਰੁਤਬਾ?
ਇਕ ਅਧਿਆਪਕ ਨੂੰ ਅਸੀਂ ਸਮਾਜ ਸੁਧਾਰਕ ਦਾ ਨਾਮ ਦਿੱਤਾ ਹੋਇਆ ਏ,
ਸਮਝ ਨਹੀਂ ਆਉਂਦੀ ਅਸੀਂ ਕਿਉਂ ਅਧਿਆਪਕ ਨੂੰ ਨੀਵਾਂ ਦਿਖਾਉਂਦੇ ਹਾਂ,
ਸਿਰਫ ਇਕ ਅਧਿਆਪਕ ਦਿਵਸ ਤੇ ਸ਼ੁਭਕਾਮਨਾਵਾਂ ਦੇ ਕੇ,
ਉਸਨੂੰ ਆਪਣੇ ਕੀਤੇ ਦਾ ਮਾਨ ਸਨਮਾਨ ਦਿਵਾਉਂਦੇ ਹਾਂ,


ਸਿਰਫ ਇਕ ਅਧਿਆਪਕ ਹੀ ਹੈ,
ਜੋ ਚੁੱਪ ਕਰਕੇ ਸਭ ਕੁਝ ਸਹਿ ਜਾਂਦਾ ਹੈ,
ਆਉਣ ਵਾਲੇ ਭਵਿੱਖ ਬਹੁਤ ਖਤਰਨਾਕ ਹੋਵੇਗਾ,
ਜੇਕਰ ਅੱਜ ਵੀ ਅਧਿਆਪਕ ਨੂੰ ਸ਼ੋਸ਼ਨ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਮੇਰੀ ਕਲਮ ਦਾ ਅਹਿਸਾਸ

ਹਰਮਿੰਦਰ ਸਿੰਘ (ਸਮਾਣਾ-99)
ਮੋਬਾਈਲ ਨੰਬਰ 74978-14319
Leave a Reply

Your email address will not be published. Required fields are marked *