ਅਮਰੀਕਾ ਵਿਖੇ ਟਰੱਕ ਹਾਦਸੇ 'ਚ ਪੰਜਾਬੀ ਨੌਜਵਾਨ ਜਸਵੰਤ ਸਿੰਘ ਦੀ ਮੌਤ,ਮ੍ਰਿਤਕ ਦੀ ਮਾਂ ਸਦਮੇ 'ਚ ਅਮਰੀਕਾ ਵਿਖੇ ਟਰੱਕ ਹਾਦਸੇ 'ਚ ਪੰਜਾਬੀ ਨੌਜਵਾਨ ਜਸਵੰਤ ਸਿੰਘ ਦੀ ਮੌਤ,ਮ੍ਰਿਤਕ ਦੀ ਮਾਂ ਸਦਮੇ 'ਚ

Live Clock Date

Your browser is not supported for the Live Clock Timer, please visit the Support Center for support.
Punjabi youth Jaswant Singh dies in truck accident in USA, mother of the deceased in shock

ਅਮਰੀਕਾ ਵਿਖੇ ਟਰੱਕ ਹਾਦਸੇ ‘ਚ ਪੰਜਾਬੀ ਨੌਜਵਾਨ ਜਸਵੰਤ ਸਿੰਘ ਦੀ ਮੌਤ,ਮ੍ਰਿਤਕ ਦੀ ਮਾਂ ਸਦਮੇ ‘ਚ

0

AZAD SOCH:-

Fresno,(AZAD SOCH NEWS):- ਅਮਰੀਕਾ ਵਿੱਚ ਪੰਜਾਬੀ ਟਰੱਕ ਡ੍ਰਾਈਵਰਾਂ (Punjabi Truck Drivers) ਦੀਆਂ ਐਕਸੀਡੈਂਟਾਂ (Accidents) ਦੌਰਾਨ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ,ਬੀਤੇ ਦਿਨੀਂ ਬਰਿੰਗਟਨ ਕੈਲੀਫੋਰਨੀਆਂ (Barrington California) ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਵੰਤ ਸਿੰਘ (29) ਦੀ ਅਮਰੀਕਾ ਦੀ ਮਸੂਰੀ ਸਟੇਟ (Missouri State) ਵਿੱਚ ਇੱਕ ਟਰੱਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ,ਇਹ ਹਾਦਸਾ ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ ਵਾਪਰਿਆ ਹੈ,ਦੱਸਿਆ ਜਾਂਦਾ ਹੈ ਕਿ ਜਸਵੰਤ ਸਿੰਘ ਤਿੰਨ ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਇੱਥੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਇਕੱਲਾ ਰਹਿਕੇ ਸਖ਼ਤ ਮਿਹਨਤ ਕਰ ਰਿਹਾ ਸੀ।

ALSO READ:-  Punjab Police ਫਿਰ ਹੋਈ ਦਾਗਦਾਰ,4 ਮੁਲਾਜਮਾਂ ਨੇ ਆਪਸ ‘ਚ ਰਿਸ਼ਵਤ ਵੰਡ ਛੱਡੇ ਆਰੋਪੀ,ED ਨੇ ਦਬੋਚਿਆ

ਇਸ ਹਾਦਸੇ ਸਮੇਂ ਜਸਵੰਤ ਸਿੰਘ ਪਿੱਛੇ ਬਿੱਡ ‘ਤੇ ਸੋ ਰਿਹਾ ਸੀ ਅਤੇ ਟੀਮ ਡਰਾਈਵਰ ਟਰੱਕ (Driver Truck) ਚਲਾ ਰਿਹਾ ਸੀ,ਇਸ ਹਾਦਸੇ ਵਿਚ ਟੀਮ ਡਰਾਈਵਰ ਵੀ ਜ਼ਖਮੀ ਹੋਇਆ ਹੈ,ਇਸ ਹਾਦਸੇ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਅਤੇ ਮ੍ਰਿਤਕ ਦੀ ਮਾਂ ਵੀ ਸਦਮੇ ਵਿੱਚ ਹੈ,ਜਸਵੰਤ ਸਿੰਘ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ ਭੱਟੀਆ,ਜ਼ਿਲ੍ਹਾ ਫ਼ਿਰੋਜ਼ਪੁਰ (District Ferozepur) ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ,ਜਸਵੰਤ ਸਿੰਘ ਦੇ ਪਿਤਾ ਤੇਜਾ ਸਿੰਘ ਦੀ 2001 ਵਿੱਚ ਮੌਤ ਹੋ ਗਈ ਸੀ,ਇਸ ਸਮੇਂ ਪੰਜਾਬ ਵਿੱਚ ਮਾਤਾ ਕਸ਼ਮੀਰ ਕੌਰ ਪੁੱਤ ਦੀ ਮੌਤ ਕਾਰਨ ਗਹਿਰੇ ਸਦਮੇ ਵਿੱਚ ਹੈ।

ALSO READ:- 

ਕੱਲ੍ਹ ਪਟਿਆਲਾ ‘ਚ ਅਧਿਆਪਕਾਂ ਨੇ ਗਲ਼ ’ਚ ਟਾਇਰ ਪਾ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *