Bikram Singh Majithia Defamation Case: ਲੁਧਿਆਣਾ ਅਦਾਲਤ ਵੱਲੋਂ ਸੰਜੇ ਸਿੰਘ ਦੀ Bikram Singh Majithia Defamation Case: ਲੁਧਿਆਣਾ ਅਦਾਲਤ ਵੱਲੋਂ ਸੰਜੇ ਸਿੰਘ ਦੀ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Bikram Singh Majithia Defamation Case Ludhiana court issues arrest warrant for Sanjay Singh

Bikram Singh Majithia Defamation Case: ਲੁਧਿਆਣਾ ਅਦਾਲਤ ਵੱਲੋਂ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ

7

AZAD SOCH:-

Ludhiana,(AZAD SOCH NEWS):-  ਜ਼ਿਲ੍ਹਾ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ (Bikram Singh Majithia Defamation Case) ‘ਚ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ (Rajya Sabha Member Sanjay Singh) ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਹਨ,ਇਸ ਮਾਮਲੇ ‘ਚ ਸੰਜੇ ਸਿੰਘ ਦੇ ਪੇਸ਼ ਨਾ ਹੋਣ’ ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ,ਕਿਹਾ ਜਾ ਰਿਹਾ ਹੈ।

ALSO READ:- Punjab Bus Strike: ਅੱਜ Delhi, Uttarakhand,Himachal Pradesh ਦੀਆਂ ਬੱਸਾਂ ਰਹਿਣਗੀਆਂ ਬੰਦ

ਕਿ ਹੁਣ ਉਸਨੂੰ ਖੁਦ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਜਾਂ ਪੁਲਿਸ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ,’ਆਪ’ ਸੰਸਦ ਮੈਂਬਰ ਵਿਰੁੱਧ ਕੇਸ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਹਰਸਿਮਰਨ ਸਿੰਘ (Chief Judicial Magistrate Harsimran Singh) ਦੀ ਅਦਾਲਤ ਵਿੱਚ ਚੱਲ ਰਿਹਾ ਹੈ,ਉਹ ਲੰਮੇ ਸਮੇਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਸੀ।

ALSO READ:- Punjab Police ਫਿਰ ਹੋਈ ਦਾਗਦਾਰ,4 ਮੁਲਾਜਮਾਂ ਨੇ ਆਪਸ ‘ਚ ਰਿਸ਼ਵਤ ਵੰਡ ਛੱਡੇ ਆਰੋਪੀ,ED ਨੇ ਦਬੋਚਿਆ

ਸੰਜੇ ਸਿੰਘ (Sanjay Singh) ਦੇ ਖਿਲਾਫ ਮਾਣਹਾਨੀ ਦਾ ਕੇਸ 2016 ਵਿੱਚ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਦਾਇਰ ਕੀਤਾ ਸੀ,ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਮਹੇਸ਼ਇੰਦਰ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋ ਇਸ ਕੇਸ ਦੇ ਗਵਾਹ ਹਨ,ਇਸ ਮਾਮਲੇ ਵਿੱਚ ਹੁਣ ਤੱਕ ਅਦਾਲਤ ਵਿੱਚ 71 ਤਰੀਕਾਂ ਪੈ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਸੰਜੇ ਸਿੰਘ ਸਿਰਫ ਚਾਰ ਵਾਰ ਅਦਾਲਤ ਵਿੱਚ ਪੇਸ਼ ਹੋਏ ਹਨ,ਅੱਜ ਵੀ ਜਦੋਂ ਉਸ ਦਾ ਵਕੀਲ ਅਦਾਲਤ ਵਿੱਚ ਆਏ ਤਾਂ ਜੱਜ ਨੇ ਸੰਜੇ ਸਿੰਘ ਦੀ ਮੌਜੂਦਗੀ ਬਾਰੇ ਪੁੱਛਿਆ, ਉਸ ਦੇ ਨਹੀਂ ਹੋਣ ‘ਤੇ ਜੱਜ ਨੇ ਆਦੇਸ਼ ਜਾਰੀ ਕਰਦਿਆਂ ਆਮ ਆਦਮੀ ਪਾਰਟੀ (Aam Aadmi Party) ਦੇ ਸੰਸਦ ਮੈਂਬਰ ਨੂੰ 17 ਸਤੰਬਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ।

ALSO READ:- ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਬਾਜਵਾ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਐਲਾਨਣ ਦੀ ਮੰਗ ‘ਤੇ CM ਕੈਪਟਨ ਅਮਰਿੰਦਰ ਸਿੰਘ ਦਾ ਜਵਾਬ, ਕਿਹਾ-‘ਇਕ ਵਾਰ ਵੀ ਗੱਲ ਕਰਨ ਲਈ ਨਹੀਂ ਆਏ’

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਤੋਂ ਪਹਿਲਾਂ 2016 ਵਿੱਚ ਮੋਗਾ ਵਿੱਚ ਹੋਈ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂਆਂ ਨੂੰ ਨਸ਼ਾ ਤਸਕਰ ਦੱਸਿਆ ਸੀ,ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ,2016 ਵਿੱਚ ਹੀ ਸੰਜੇ ਸਿੰਘ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *