Government of Punjab ਵੱਲੋਂ 4702 ਕਰਜ਼ਦਾਰਾਂ ਨੂੰ ਰਾਹਤ! ਕੀਤਾ 20.98 ਕਰੋੜ ਰੁਪਏ ਦਾ Government of Punjab ਵੱਲੋਂ 4702 ਕਰਜ਼ਦਾਰਾਂ ਨੂੰ ਰਾਹਤ! ਕੀਤਾ 20.98 ਕਰੋੜ ਰੁਪਏ ਦਾ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Government of Punjab provides relief to 4702 debtors Debt waiver of Rs 20.98 crore

Government of Punjab ਵੱਲੋਂ 4702 ਕਰਜ਼ਦਾਰਾਂ ਨੂੰ ਰਾਹਤ! ਕੀਤਾ 20.98 ਕਰੋੜ ਰੁਪਏ ਦਾ ਕਰਜ਼ਾ ਮੁਆਫ਼

10

AZAD SOCH:-

Chandigarh:(AZAD SOCH NEWS):- ਪੰਜਾਬ ਸਰਕਾਰ (Government of Punjab) ਨੇ ਪੱਛੜੀਆਂ ਸ਼੍ਰੇਣੀਆਂ (Backward Categories) ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ 4702 ਕਰਜ਼ਦਾਰਾਂ ਦਾ 20.98 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ,ਇਹ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੇ ਕੀਤਾ ਹੈ।

ਸਾਧੂ ਸਿੰਘ ਧਰਮਸੋਤ (Sadhu Singh Dharamsot) ਨੇ ਕਿਹਾ ਕਿ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ (Punjab Backward Classes Land Development) ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) (Finance Corporation (Backfinko)) ਵੱਲੋਂ ਸੂਬੇ ਦੇ ਪੱਛੜੀਆਂ ਸ਼੍ਰੇਣੀਆਂ (Backward Categories) ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਨੂੰ 31 ਮਾਰਚ, 2021 ਤੱਕ ਵੰਡੇ ਕਰਜ਼ਿਆਂ ਵਿਚੋਂ 50-50 ਹਜ਼ਾਰ ਰੁਪਏ ਤੱਕ ਦੀ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ,ਤਾਂ ਜੋ ਨਿਗਮ ਦੇ ਆਰਥਿਕ ਤੌਰ ਤੇ ਕੰਮਜ਼ੋਰ ਵਰਗ, ਪੱਛੜੀਆਂ ਸ਼੍ਰੇਣੀਆਂ (Backward Categories) ਅਤੇ ਘੱਟ ਗਿਣਤੀ ਵਰਗ ਦੇ ਕਰਜ਼ਦਾਰਾਂ ਨੂੰ ਕਰਜ਼ਾ ਰਾਹਤ ਦਿੱਤੀ ਜਾ ਸਕੇ।

ਸਾਧੂ ਸਿੰਘ ਧਰਮਸੋਤ (Sadhu Singh Dharamsot) ਨੇ ਦੱਸਿਆ ਕਿ ਅੰਮਿ੍ਤਸਰ ਦੇ 222, ਬਰਨਾਲਾ ਦੇ 102, ਬਠਿੰਡਾ ਦੇ 260, ਫਰੀਦਕੋਟ 317, ਫ਼ਤਿਹਗੜ੍ਹ ਸਾਹਿਬ ਦੇ 206, ਫਾਜ਼ਿਲਕਾ ਦੇ 156, ਫਿਰੋਜ਼ਪੁਰ ਦੇ 249, ਗੁਰਦਾਸਪੁਰ ਅਤੇ ਪਠਾਨਕੋਟ ਦੇ 267, ਹੁਸ਼ਿਆਰਪੁਰ ਦੇ 90, ਜਲੰਧਰ ਦੇ 125, ਕਪੂਰਥਲਾ ਦੇ 206, ਲੁਧਿਆਣਾ ਦੇ 347, ਮੋਗਾ ਦੇ 101, ਸ੍ਰੀ ਮੁਕਤਸਰ ਸਾਹਿਬ ਦੇ 226, ਮਾਨਸਾ ਦੇ 325, ਐਸ. ਬੀ. ਐਸ. ਨਗਰ ਦੇ 122, ਪਟਿਆਲਾ ਦੇ 538, ਰੂਪਨਗਰ ਦੇ 212, ਐਸ.ਏ.ਐਸ. ਨਗਰ ਦੇ 147, ਸੰਗਰੂਰ ਦੇ 186 ਅਤੇ ਤਰਨਤਾਰਨ ਦੇ 298 ਆਦਿ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਕਰਜ਼ਾ ਰਾਹਤ ਦਿੱਤੀ ਗਈ ਹੈ।

ਸਮਾਜਿਕ ਨਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 1976 ਵਿਚ ਬੈਕਫਿੰਕੋ ਦੀ ਸਥਾਪਨਾ, ਸੂਬੇ ਦੀਆਂ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਦੇ ਮਨੋਰਥ ਨਾਲ ਕੀਤੀ ਸੀ,ਇਸੇ ਮੰਤਵ ਲਈ ਬੈਕਫਿੰਕੋ ਵੱਲੋਂ ਸਿੱਖ, ਮੁਸਲਮਾਨ, ਕ੍ਰਿਸਚੀਅਨ, ਪਾਰਸੀ, ਬੋਧੀ ਅਤੇ ਜੈਨੀ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਦੇ ਸਵੈ-ਰੁਜ਼ਗਾਰ ਲਈ ਘੱਟ ਵਿਆਜ ਦਰਾਂ ’ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। 

ਜ਼ਿਕਰਯੋਗ ਹੈ ਕਿ ਬੈਕਫਿੰਕੋ ਪੱਛੜੀਆਂ ਸ਼੍ਰੇਣੀਆਂ (Backfinko Backward Classes) ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਆਤਮ ਨਿਰਭਰ ਕਰਨ ਲਈ ਸਵੈ-ਰੁਜ਼ਗਾਰ ਸਕੀਮਾਂ ਅਧੀਨ (Under Self-Employment Schemes) ਕਰਜੇ ਮੁੱਹਈਆ ਕਰਵਾ ਰਹੀ ਹੈ,ਕਈ ਨੌਜਵਾਨਾਂ ਦਾ ਭਰਪੂਰ ਯਤਨਾਂ ਦੇ ਬਾਵਜੂਦ ਕੁੱਝ ਕਾਰਨਾਂ ਕਰਕੇ ਵਪਾਰ ਫੇਲ ਹੋ ਜਾਣਾ,ਲਾਭਪਾਤਰੀ ਦੀ ਮੌਤ ਹੋ ਜਾਣ ਕਰਕੇ ਘਰ ਵਿਚ ਕੋਈ ਹੋਰ ਕਮਾਉਣ ਵਾਲਾ ਨਾ ਹੋਣਾ।

ਲਾਭਪਾਤਰੀ ਦੇ ਘਰ ਵਿਚ ਕਿਸੇ ਹੋਰ ਮੈਂਬਰ ਦੀ ਲੰਬੀ ਬਿਮਾਰੀ ਹੋਣ ਕਾਰਨ ਜਾਂ ਕੋਈ ਹੋਰ ਕਮਾਈ ਦਾ ਸਾਧਨ ਨਾ ਹੋਣਾ ਜਾਂ ਕਿਸੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਜਾਣਾ ਆਦਿ ਕਾਰਨ ਇਨ੍ਹਾਂ ਕਰਜ਼ਿਆਂ ਦੀ ਵਸੂਲੀ ਸੰਭਵ ਨਹੀਂ ਹੈ,ਇਸੇ ਤਰ੍ਹਾਂ ਕਰੋਨਾ ਮਹਾਂਮਾਰੀ (Crona Epidemic) ਕਰਕੇ ਵੀ ਕਰਜ਼ਦਾਰਾਂ ਦੇ ਕਾਰੋਬਾਰ ’ਤੇ ਬਹੁਤ ਬੁਰਾ ਅਸਰ ਪੈਣ ਕਰਕੇ ਉਨ੍ਹਾਂ ਦੀ ਆਮਦਨ ਘੱਟ ਹੋਈ ਹੈ।




Leave a Reply

Your email address will not be published. Required fields are marked *