Punjab Roadways Strike: Amritsar ਵਿਖੇ ਡਾ. ਰਾਜਕੁਮਾਰ ਦੀ ਕੋਠੀ ਦੇ ਬਾਹਰ Punjab Punjab Roadways Strike: Amritsar ਵਿਖੇ ਡਾ. ਰਾਜਕੁਮਾਰ ਦੀ ਕੋਠੀ ਦੇ ਬਾਹਰ Punjab
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Roadways Strike Dr. at Amritsar. Punjab Roadways and PunBus employees protest outside Rajkumar's mansion amid heavy rains

Punjab Roadways Strike: Amritsar ਵਿਖੇ ਡਾ. ਰਾਜਕੁਮਾਰ ਦੀ ਕੋਠੀ ਦੇ ਬਾਹਰ Punjab Roadways ਤੇ PunBus ਮੁਲਾਜਮਾਂ ਵਲੋਂ ਭਾਰੀ ਮੀਂਹ ਦੇ ਵਿਚ ਹੀ ਧਰਨਾ ਦਿੱਤਾ

0

AZAD SOCH:-

Amritsar,(AZAD SOCH NEWS):- Punjab Roadways Strike: ਪਿਛਲੇ ਕਈ ਦਿਨਾਂ ਤੋਂ PunBus ਮੁਲਾਜਮਾਂ ਵੱਲੋਂ ਪੰਜਾਬ ਭਰ ਵਿਚ ਕਾਂਗਰਸੀ ਵਿਧਾਇਕਾਂ ਦੀ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ,ਉਥੇ ਹੀ ਅੰਮ੍ਰਿਤਸਰ (Amritsar) ਵਿਖੇ ਡਾ. ਰਾਜਕੁਮਾਰ ਦੀ ਕੋਠੀ ਦੇ ਬਾਹਰ ਪੰਜਾਬ ਰੋਡਵੇਜ਼ (Punjab Roadways) ਤੇ ਪਨਬਸ (PUNBUS) ਮੁਲਾਜਮਾਂ ਵਲੋਂ ਭਾਰੀ ਮੀਂਹ ਦੇ ਵਿਚ ਹੀ ਧਰਨਾ ਦਿੱਤਾ ਗਿਆ,ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਆ ਰਹੇ ਹਾਂ,ਪਰ ਸਰਕਾਰ ਵੱਲੋਂ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ।

ALSO READ:-  32 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਗੈਰ-ਭਾਜਪਾ ਪਾਰਟੀਆਂ ਨਾਲ ਮੀਟਿੰਗ,ਚੋਣਾਂ ਦੇ ਐਲਾਨ ਤੱਕ ਪ੍ਰਚਾਰ ਤੋਂ ਪਰਹੇਜ਼ ਕਰਨ ਦੀ ਅਪੀਲ

ਪੰਜਾਬ ਭਰ ਵਿੱਚ ਕਾਂਗਰਸੀ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓਕੀਤਾ ਜਾ ਰਿਹਾ,ਇਸ ਮੌਕੇ ਇਨ੍ਹਾਂ ਮੁਲਾਜਮਾਂ ਦਾ ਇਕ ਵਫਦ ਡਾ. ਰਾਜਕੁਮਾਰ ਵੇਰਕਾ (Dr. Prince Verka) ਨੂੰ ਉਨ੍ਹਾਂ ਦੀ ਕੋਠੀ ਵਿੱਚ ਜਾ ਕੇ ਮਿਲਿਆ ਅਤੇ ਆਪਣੀਆਂ ਮੰਗਾਂ ਬਾਰੇ ਦੱਸਿਆ,ਡਾ. ਰਾਜਕੁਮਾਰ ਵੇਰਕਾ ਆਪ ਉਠ ਕੇ ਉਨ੍ਹਾਂ ਦੇ ਨਾਲ ਬਾਹਰ ਆਏ ਤੇ ਮੀਂਹ ਦੇ ਵਿੱਚ ਧਰਨੇ ਵਾਲੀ ਜਗ੍ਹਾ ‘ਤੇ ਜਾ ਕੇ ਇਨ੍ਹਾਂ ਮੁਲਾਜਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪ ਮੰਗਲਵਾਰ ਨੂੰ ਉਨ੍ਹਾਂ ਦੇ ਨਾਲ ਮੀਟਿੰਗ ਵਿੱਚ ਜਾ ਕੇ ਮੁੱਖ ਮੰਤਰੀ ਅੱਗੇ ਇਹ ਮੰਗਾਂ ਰੱਖਣਗੇ ਤੇ ਪਹਿਲ ਦੇ ਅਧਾਰ ਤੇ ਇਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਗਏ।

ALSO READ:- Farmers Protest News: ਭਾਰੀ ਮੀਂਹ ਵੀ ਨਹੀਂ ਤੋੜ ਸਕਿਆ ਕਿਸਾਨਾਂ ਦਾ ਹੌਸਲਾ,ਪਾਣੀ ‘ਚ ਬੈਠ ਕੇ ਕੀਤਾ ਖੇਤੀ ਦੇ ਕਾਲੇ ਕਾਨੂੰਨਾਂ ਦਾ ਵਿਰੋਧ

ਉਨ੍ਹਾਂ ਕਿਹਾ ਕਿ ਮੈਂ ਖੁਦ ਤੁਹਾਡੇ ਨਾਲ ਚੱਲਾਂਗਾ ਮੁੱਖਮੰਤਰੀ ਨਾਲ ਗੱਲ ਕਰਨ ਲਈ, ਉਥੇ ਹੀ ਪਨਬਸ (PUNBUS) ਤੇ ਪੰਜਾਬ ਰੋਡਵੇਜ਼ (Punjab Roadways) ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਡਾ. ਵੇਰਕਾ (Dr. Verka) ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁੱਖ ਮੰਤਰੀ ਕੋਲ ਸਾਡੀ ਗੱਲ ਜ਼ਰੂਰ ਕਰਨਗੇ, ਇਸ ਕਰਕੇ ਅਸੀਂ ਇਹ ਧਰਨਾ ਇੱਥੇ ਖਤਮ ਕਰਦੇ ਹਾਂ, ਸਾਨੂੰ ਇਨ੍ਹਾਂ ‘ਤੇ ਪੂਰਾ ਭਰੋਸਾ ਹੈ ਪਰ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮਨਦੀ ਤੇ ਅਸੀਂ 16 ਤਾਰੀਕ ਨੂੰ ਨੈਸ਼ਨਲ ਹਾਈਵੇ ਜਾਮ (National Highway Jam) ਕਰਾਂਗੇ।

ALSO READ:- 

Punjab Roadways Strike: Punjab Roadways ਅਤੇ PRTC ਦੇ ਹੜਤਾਲੀ ਠੇਕਾ ਮੁਲਾਜ਼ਮਾਂ ਨਾਲ 14 ਸਤੰਬਰ ਨੂੰ Civil Secretariat Chandigarh ਵਿਖੇ ਪੰਜਾਬ ਮੁੱਖ ਮੰਤਰੀ ਦਫ਼ਤਰ ਵਿਚ ਮੀਟਿੰਗ ਹੋਵੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *