ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਸਰਕਾਰ ਨਾਲ ਬਣੀ ਸਹਿਮਤੀ,ਕੱਲ ਤੋਂ ਮੁੜ ਚੱਲਣਗੀਆਂ ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਸਰਕਾਰ ਨਾਲ ਬਣੀ ਸਹਿਮਤੀ,ਕੱਲ ਤੋਂ ਮੁੜ ਚੱਲਣਗੀਆਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Agreement reached with the government on the demands of roadways employees, government buses will resume from tomorrow

ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਸਰਕਾਰ ਨਾਲ ਬਣੀ ਸਹਿਮਤੀ,ਕੱਲ ਤੋਂ ਮੁੜ ਚੱਲਣਗੀਆਂ ਸਰਕਾਰੀ ਬੱਸਾਂ

0

AZAD SOCH:-

CHANDIGARH,(AZAD SOCH NEWS):- ਪਨਬੱਸ,ਪੰਜਾਬ ਰੋਡਵੇਜ਼ (Punbus,Punjab Roadways) ਅਤੇ PRTC ਦੇ ਠੇਕਾ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਵਿਚਾਲੇ 30% ਤਨਖਾਹ ਵਧਾਉਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ,ਇਸ ਸਬੰਧੀ ਕੱਲ ਤੋਂ ਹੀ ਆਦੇਸ਼ ਲਾਗੂ ਹੋਣਗੇ,ਕੱਲ੍ਹ ਤੋਂ ਪੰਜਾਬ ਵਿੱਚ ਮੁੜ ਸਰਕਾਰੀ ਬੱਸਾਂ ਚੱਲਣਗੀਆਂ,ਕੱਚੇ ਰੋਡਵੇਜ਼ ਕਰਮਚਾਰੀਆਂ (Raw Roadways Workers) ਨੇ 14 ਦਿਨਾਂ ਲਈ ਆਪਣੀ ਹੜਤਾਲ ਵਾਪਸ ਲੈ ਲਈ ਹੈ,ਇਸ ਦੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 15 ਵੇਂ ਦਿਨ ਤੋਂ ਹੜਤਾਲ ਦੋਬਾਰਾ ਤੋਂ ਸ਼ੁਰੂ ਕੀਤੀ ਜਾਵੇਗੀ।

ਰੈਗੂਲਰ ਕਰਨ ਸੰਬੰਧੀ ਸਰਕਾਰ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ ਪਰ ਕੱਚੇ ਮੁਲਾਜ਼ਮਾਂ ਨੇ ਕਮੇਟੀ ਦੀ ਬੈਠਕ ਵਿੱਚ ਸਰਕਾਰ ਨੂੰ  29 ਸਤੰਬਰ ਤੱਕ ਦਾ ਅਲਟੀਮੇਟਮ (Ultimatum) ਦਿੱਤਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ (Capt. Sandeep Sandhu) ਵੱਲੋਂ ਭਰੋਸਾ ਦਿੱਤਾ ਗਿਆ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਸਰਕਾਰ ਇਸ ‘ਤੇ ਫ਼ੈਸਲਾ ਲਵੇਗੀ। 

ALSO READ:- Farmers Protest News: NHRC ने जारी किया नोटिस,यातायात प्रभावित होने की मांगी रिपोर्ट

ਇਸ ਦੇ ਇਲਾਵਾ ਪੰਜਾਬ ਸਰਕਾਰ ਸੂਬੇ ਵਿੱਚ 842 ਨਵੀਂਆਂ ਸਰਕਾਰੀ ਬੱਸਾਂ (New Government Buses) ਪਾ ਰਹੀ ਹੈ,ਦੱਸ ਦੇਈਏ ਕਿ ਪਨਬੱਸ,ਪੰਜਾਬ ਰੋਡਵੇਜ਼ (Punbus,Punjab Roadways) ਤੇ ਪੀਆਰਟੀਸੀ (PRTC) ਦੇ ਕੱਚੇ ਮੁਲਾਜ਼ਮਾਂ ਵੱਲੋਂ ਸੂਬੇ ਵਿੱਚ ਪਿਛਲੇ ਸੋਮਵਾਰ ਤੋਂ ਸਰਕਾਰੀ ਬੱਸਾਂ (Government Buses) ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਸੀ।

ਜਿਸ ਕਾਰਨ ਲਗਪਗ 2000 ਪਨਬੱਸ (Punbus) ਤੇ ਪੀਆਰਟੀਸੀ ਬੱਸਾਂ (PRTC Buses) ਦਾ ਚੱਕਾ ਜਾਮ ਹੈ,ਹੜਤਾਲ ਕਾਰਨ ਜ਼ਿਆਦਾਤਰ ਬੱਸਾਂ ਡਿਪੂ (Bus Depot) ‘ਤੇ ਖੜ੍ਹੀਆਂ ਹਨ ਅਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਇਸ ਦੇ ਇਲਾਵਾ ਪਿਛਲੇ ਵੀਰਵਾਰ ਨੂੰ ਸਾਰੇ ਪੰਜਾਬ ਦੇ ਬੱਸ ਸਟੈਂਡ (Bus Stand) 2 ਘੰਟੇ ਲਈ ਬੰਦ ਰੱਖੇ ਗਏ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *