Anandpur Sahib: ਖ਼ਾਲਸਾ ਪੰਥ ਦੀ ਜਨਮ ਭੂਮੀ Takht Sri Kesgarh Sahib ਵਿਖੇ ਇਕ Anandpur Sahib: ਖ਼ਾਲਸਾ ਪੰਥ ਦੀ ਜਨਮ ਭੂਮੀ Takht Sri Kesgarh Sahib ਵਿਖੇ ਇਕ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Anandpur Sahib Man commits indecency by smoking inside Darbar at Takht Sri Kesgarh Sahib, birthplace of Khalsa Panth

Anandpur Sahib: ਖ਼ਾਲਸਾ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਵਿਅਕਤੀ ਨੇ ਦਰਬਾਰ ਅੰਦਰ ਸਿਗਰਟ ਪੀ ਕੇ ਕੀਤੀ ਬੇਅਦਬੀ

0

AZAD SOCH:-

Sri Anandpur Sahib,(AZAD SOCH NEWS):- Anandpur Sahib: ਖ਼ਾਲਸਾ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਦੇ ਪਾਵਨ ਦਰਬਾਰ ਸਾਹਿਬ (Darbar Sahib) ਦੇ ਅੰਦਰ ਤੜਕਸਾਰ 4.30 ਵਜੇ ਦੇ ਕਰੀਬ ਵਾਪਰੀ ਮੰਦਭਾਗੀ ਘਟਨਾ ਦੌਰਾਨ  ਇਕ ਮੋਨੇ ਵਿਅਕਤੀ ਵਲੋਂ ਸਿਗਰਟ ਪੀਣ ਅਤੇ ਰਾਗੀ ਸਿੰਘਾਂ ਵਲ ਸਿਗਰਟ ਦਾ ਧੂੰਆਂ ਛੱਡਣ ਦੀ ਮੰਦਭਾਗੀ ਘਟਨਾ ਵਾਪਰੀ ਹੈ,ਦੋਸ਼ੀ ਵਿਅਕਤੀ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਕੇ ਉਸ ਵਿਰੁਧ ਆਈ.ਪੀ.ਸੀ. ਦੀ ਧਾਰਾ 295-ਏ (IPC Section 295-A) ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ,ਦੋਸ਼ੀ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ, ਮੁਹੱਲਾ ਮਹਾਰਾਜ ਨਗਰ, ਲੁਧਿਆਣਾ ਵਜੋਂ ਹੋਈ ਹੈ। 

ਉਧਰ ਘਟਨਾ ਤੋਂ ਬਾਅਦ ਪੰਜਾਬ ਭਰ ਤੋਂ ਵੱਡੀ ਗਿਣਤੀ ਪੰਥਕ ਜਥੇਬੰਦੀਆਂ ਵਲੋਂ ਪੁਲਿਸ ਥਾਣਾ ਅਨੰਦਪੁਰ ਸਾਹਿਬ (Sri Anandpur Sahib) ਦੇ ਬਾਹਰ ਪੁੱਜਣ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ,ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ ਤਕਰੀਬਨ ਸਾਢੇ ਚਾਰ ਵਜੇ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib Ji) ਦਾ ਪ੍ਰਕਾਸ਼ ਕਰਨ ਲਈ ਪਾਵਨ ਬੀੜ ਨੂੰ ਸੁਖ ਆਸਨ ਅਸਥਾਨ ਤੋਂ ਲਿਜਾਇਆ ਜਾਣ ਲੱਗਾ ਤਾਂ ਸਾਰੀ ਸੰਗਤ ਦਾ ਧਿਆਨ ਗੁਰੂ ਸਾਹਿਬ ਦੀ ਸਵਾਰੀ ਵਲ ਕੇਂਦਰਤ ਹੋਣ ਅਤੇ ਸਤਿਕਾਰ ਵਜੋਂ ਖੜੇ ਹੋਣ ਮੌਕੇ ਇਕ ਮੋਨਾ ਵਿਅਕਤੀ ਜੋ ਪਹਿਲਾਂ ਤੋਂ ਹੀ ਅੰਦਰ ਬੈਠਾ ਸੀ, ਵਲੋਂ ਪਹਿਲਾਂ ਅਪਣੇ ਸਿਰ ਤੋਂ ਰੁਮਾਲ ਲਾਹਿਆ ਗਿਆ ਤੇ ਫਿਰ ਉਸ ਵਲੋਂ ਸਿਗਰਟ ਬਾਲ ਕੇ ਉਸ ਦਾ ਧੂੰਆਂ ਅੰਦਰ ਨੂੰ ਖਿੱਚ ਕੇ ਰਾਗੀ ਸਿੰਘਾਂ ਉੱਤੇ ਸੁੱਟਿਆ ਗਿਆ।

ਕਾਹਲੀ ਵਿਚ ਉਹ ਵਿਅਕਤੀ ਰਾਗੀ ਸਿੰਘਾਂ ਦੇ ਪਿੱਛੇ ਸਿਗਰਟ ਸੁੱਟ ਕੇ ਭੱਜਣ ਹੀ ਲੱਗਾ ਤਾਂ ਮੌਕੇ ’ਤੇ ਤਾਇਨਾਤ ਸ਼੍ਰੋਮਣੀ ਕਮੇਟੀ (Shiromani Committee) ਦੇ ਸੇਵਦਾਰਾਂ ਅਤੇ ਸਾਦਾ ਵਰਦੀ ਪੁਲਿਸ ਮੁਲਾਜ਼ਮਾਂ ਵਲੋਂ ਉਸ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿਤਾ ਗਿਆ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Jathedar Giani Raghbir Singh) ਅੰਮ੍ਰਿਤਸਰ ਗਏ ਹੋਣ ਕਾਰਨ ਉਹ ਸੂਚਨਾ ਮਿਲਣ ਤੋਂ ਬਾਅਦ ਕਰੀਬ ਦੁਪਹਿਰ 12 ਵਜੇ ਇਥੇ ਪੁੱਜੇ। 

 ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸੀਲ ਸੋਨੀ ਅਤੇ ਐਸ.ਪੀ. (ਇਨਵੈਸਟੀਗੇਸ਼ਨ) ਅਜਿੰਦਰ ਸਿੰਘ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Jathedar Giani Raghbir Singh) ਨਾਲ ਮੁਲਾਕਾਤ ਕਰ ਕੇ ਘਟਨਾ ਦੀ ਅਸਲ ਸਾਜ਼ਸ਼ ਨੂੰ ਬੇਨਕਾਬ ਕਰਨ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦਾ ਭਰੋਸਾ ਦਿਵਾਇਆ ਹੈ,ਦੋਸ਼ੀ ਕੋਲੋਂ ਪੁੱਛਗਿੱਛ ਲਈ ਪੰਜਾਬ ਪੁਲਿਸ (Punjab Police) ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਲੋਂ ਇਕ ਪੰਜ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਦੋਸ਼ੀ ਦੀ ਪੁੱਛਗਿੱਛ ਦੌਰਾਨ ਪੁਲਿਸ ਦੀ ਟੀਮ ਦੇ ਨਾਲ ਮੌਜੂਦ ਹੋਵੇਗੀ। 

ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ (Bhai Amrik Singh Ajnala) ਵੱਡੀ ਗਿਣਤੀ ਅਪਣੇ ਸਾਥੀਆਂ ਸਮੇਤ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦੇ ਪੁਲਿਸ ਥਾਣੇ ਅਤੇ ਬਾਅਦ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਪਹੁੰਚ ਗਏ,ਮਨਜਿੰਦਰ ਸਿੰਘ ਬਰਾੜ, ਬੋਹੜ ਸਿੰਘ, ਫ਼ਤਹਿ ਸਿੰਘ, ਸੁਖਵਿੰਦਰ ਸਿੰਘ ਵੀਰ ਇੰਟਰਪ੍ਰਾਈਜਜ਼ ਅਤੇ ਬਾਬਾ ਮੇਹਰ ਸਿੰਘ ਜੱਸੋਵਾਲ ਸਮੇਤ ਵੱਡੀ ਗਿਣਤੀ ਸਥਾਨਕ ਸਿੱਖ ਸੰਗਤਾਂ ਵੀ ਰੋਸ ਵਜੋਂ ਹਾਜ਼ਰ ਸਨ, ਜਿਨ੍ਹਾਂ ਅੱਜ ਦੀ ਘਟਨਾ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਦੇ ਅੰਦਰੂਨੀ ਪ੍ਰਬੰਧਾਂ ’ਤੇ ਵੀ ਸਵਾਲੀਆ ਉਂਗਲ ਚੁਕਦਿਆਂ ਕਿਹਾ ਕਿ ਤਖ਼ਤ ਸਾਹਿਬ (Takht Sahib) ਦੇ ਅੰਦਰ ਗੁਰੂ ਸਾਹਿਬਾਨ ਦੇ ਮਹੱਤਵਪੂਰਨ ਪਾਵਨ ਸ਼ਸਤਰਾਂ ਦੀ ਸੁਰੱਖਿਆ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। 

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਤੇ ਵਾਪਰੀ ਦੁਖਦਾਈ ਘਟਨਾ ਨਾ ਸਹਿਣਯੋਗ : ਬਾਬਾ ਬਲਬੀਰ ਸਿੰਘ


Anandpur Sahib: ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਵਿਖੇ ਵਾਪਰੀ ਮੰਦਭਾਗੀ ਘਟਨਾ ਦਾ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ (Jathedar Baba Balbir Singh Akali 96 Crore) ਨੇ ਸਖ਼ਤ ਨੋਟਿਸ ਲਿਆ ਹੈ,ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੁਧਿਆਣੇ ਦੇ ਇਕ ਹਿੰਦੂ ਮਾੜੇ ਅਨਸਰ ਵਲੋਂ ਸਿਗਰਟਨੋਸ਼ੀ ਨਾਲ ਘੋਰ ਅਪਰਾਧ ਕਰਨ ਦਾ ਯਤਨ ਕੀਤਾ ਗਿਆ ਹੈ,ਉਸ ਨੇ ਸਿਗਰਟ ਪੀ ਕੇ ਧੂੰਆਂ ਅਤੇ ਸਿਗਰਟ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਕੀਰਤਨ ਕਰ ਰਹੇ ਰਾਗੀ ਸਿੰਘਾਂ ਤੇ ਸੁੱਟਣ ਦਾ ਘੋਰ ਜ਼ੁਲਮ ਕੀਤਾ ਜੋ ਕਿਸੇ ਤਰੀਕੇ ਵੀ ਬਰਦਾਸ਼ਤ ਤੋਂ ਬਾਹਰ ਹੈ,ਅਜਿਹੇ ਘਿਨੌਉਣੇ ਜ਼ੁਰਮ ਕਰਨ ਵਾਲੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਸ਼੍ਰੋਮਣੀ ਸੇਵਾ ਰਤਨ,ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ (Jathedar Baba Balbir Singh Akali 96 Crore) ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ (Shiromani Panth Akali Budha Dal Fifth Takht) ਨੇ ਕਿਹਾ ਕਿ ਹੁਣ ਤਾਂ ਸਾਡੇ ਘਰ ਆ ਕੇ ਅਜਿਹੀ ਕੋਝੀ ਤੇ ਅਪਮਾਨਜਨਕ ਹਰਕਤਾਂ ਕਰਨ ਦੀ ਹਿੰਮਤ ਕਰਨ ਲੱਗ ਪਏ ਹਨ,ਖ਼ਾਲਸਾ ਪੰਥ (Khalsa Panth) ਨੂੰ ਸੁਚੇਤ ਹੋਣਾ ਚਾਹੀਦਾ ਹੈ,ਅਜਿਹੀਆਂ ਘਿਨੌਣੀਆਂ ਹਰਕਤਾਂ ਪਿਛੇ ਕੌਣ ਕੰਮ ਕਰ ਰਿਹਾ ਹੈ ਦਾ ਪਤਾ ਲਗਾ ਕੇ ਸੋਧਾ ਲਾਉਣਾ ਜ਼ਰੂਰੀ ਹੋ ਗਿਆ ਹੈ,ਉਨ੍ਹਾਂ ਕਿਹਾ ਕਿ ਮੌਕੇ ਤੇ ਪ੍ਰਬੰਧਕਾਂ ਵਲੋਂ ਇਸ ਵਿਅਕਤੀ ਨੂੰ ਦਬੋਚ ਲਿਆ ਹੈ,ਪੁਲਿਸ ਨੇ ਭਾਵੇਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ ਪਰ ਸਿੱਖ ਪੰਥ ਦੀ ਇਸ ਨਾਲ ਸੰਤੁਸ਼ਟੀ ਨਹੀਂ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *