Anandpur Sahib: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਦੇ ਮਾਮਲੇ 'ਚ ਕਲਾਕਾਰ Anandpur Sahib: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਦੇ ਮਾਮਲੇ 'ਚ ਕਲਾਕਾਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Anandpur Sahib Artist Nek Matranwala arrested in Takht Sri Kesgarh Sahib

Anandpur Sahib: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਦੇ ਮਾਮਲੇ ‘ਚ ਕਲਾਕਾਰ ਨੇਕ ਮੱਟਰਾਂ ਵਾਲੇ ਨੂੰ ਹਿਰਾਸਤ ‘ਚ ਲਿਆ:ਸੂਤਰ

0

AZAD SOCH:-

Sri Anandpur Sahib,(AZAD SOCH NEWS):- ਸ੍ਰੀ ਅਨੰਦਪੁਰ ਸਾਹਿਬ (Anandpur Sahib) ਬੇਅਦਬੀ ਮਾਮਲੇ ‘ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਪਰਮਜੀਤ ਸਿੰਘ ਲੁਧਿਆਣਾ ਵਾਸੀ ਦੇ ਸਬੰਧ ਡੇਰਾ ਸਿਰਸਾ ਨਾਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ,ਜਾਣਕਾਰੀ ਅਨੁਸਾਰ ਸੂਤਰਾਂ ਮੁਤਾਬਕ ਦੋਸ਼ੀ ਦੇ ਕੁਝ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਕੋਲੋਂ ਵੀ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਰੋਪੜ ਪੁਲਿਸ ਨੇ ਅੱਜ ਬਠਿਡਾ ਦੇ ਆਦਰਸ਼ ਨਗਰ ‘ਚ ਰੇਡ ਕੀਤੀ ਹੈ,ਇਸ ਛਾਪੇਮਾਰੀ ਦੌਰਾਨ ਰੋਪੜ ਪੁਲਿਸ (Ropar Police) ਨੇ ਕਲਾਕਾਰ ਨੇਕ ਮਟਰਾਂ ਵਾਲੇ ਨੂੰ ਹਿਰਾਸਤ ‘ਚ ਲਿਆ ਹੈ,ਪੁਲਿਸ ਨੇ ਪੁੱਛਗਿੱਛ ਲਈ ਕਲਾਕਾਰ ਨੇਕ ਮਟਰਾਂ ਵਾਲੇ ਨੂੰ ਰੋਪੜ ਲਿਆਂਦਾ ਹੈ,ਕਲਾਕਾਰ ਨੇਕ ਮਟਰਾਂ ਵਾਲਾ ਡੇਰਾ ਸੱਚਾ ਸੌਦਾ ਸਿਰਸਾ ਦਾ ਸਮਰਥਕ ਹੈ ਅਤੇ ਬੇਅਦਬੀ ਕਰਨ ਵਾਲੇ ਮੁਲਜ਼ਮ ਪਰਮਜੀਤ ਸਿੰਘ ਦਾ ਸਹੁਰਾ ਦੱਸਿਆ ਜਾ ਰਿਹਾ ਹੈ।

ਫ਼ਿਲਹਾਲ ਰੋਪੜ ਪੁਲਿਸ (Ropar Police) ਨੇ ਕਿਸੇ ਗੱਲ ਦੀ ਅਜੇ ਪੁਸ਼ਟੀ ਨਹੀਂ ਕੀਤੀ,4 ਦਿਨਾਂ ਦੇ ਪੁਲਿਸ ਰਿਮਾਂਡ (Police Remand) ’ਤੇ ਚੱਲ ਰਹੇ ਬੇਅਦਬੀ ਦੇ ਦੋਸ਼ੀ ਦੇ ਪਿਛੋਕੜ ਤੇ ਸਹਿਯੋਗੀਆਂ ਬਾਰੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ,ਪੁਲਿਸ (Police) ਵੱਲੋਂ ਦੋਸ਼ੀ ਤੇ ਉਸ ਦੇ ਸਹੁਰੇ ਪਰਿਵਾਰ ਦੀ ਬੈਂਕ ਡਿਟੇਲ (Bank Details) ਅਤੇ ਹੋਰਨਾਂ ਸਰੋਤਾਂ ਰਾਹੀਂ ਵਿਦੇਸ਼ ਤੋਂ ਪੈਸੇ ਆਉਣ ਦੀ ਡਿਟੇਲ (Details) ਵੀ ਲੱਭੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਮਿਲੀ ਫੰਡਿੰਗ ਦਾ ਪਤਾ ਲਾਇਆ ਜਾ ਸਕੇ।

ALSO READ:- Anandpur Sahib: ਖ਼ਾਲਸਾ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਵਿਅਕਤੀ ਨੇ ਦਰਬਾਰ ਅੰਦਰ ਸਿਗਰਟ ਪੀ ਕੇ ਕੀਤੀ ਬੇਅਦਬੀ

ਸੂਤਰਾਂ ਅਨੁਸਾਰ ਦੋਸ਼ੀ 12-13 ਸਤੰਬਰ ਦੀ ਦਰਮਿਆਨੀ ਰਾਤ ਨੂੰ 12 ਵਜੇ ਦੇ ਕਰੀਬ ਲੁਧਿਆਣਾ ਤੋਂ ਇਨੋਵਾ ਕ੍ਰਿਸਟਾ ਕਾਰ ’ਤੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਵੱਲ ਰਵਾਨਾ ਹੋਇਆ ਸੀ,ਉਸ ਨੇ ਇੱਥੇ ਆ ਕੇ ਤਕਰੀਬਨ 3 ਵਜੇ ਸਵੇਰੇ ਕਿਵਾੜ ਖੁੱਲ੍ਹਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ’ਚ ਪ੍ਰਵੇਸ਼ ਕੀਤਾ ਤੇ ਉਹ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬੈਠ ਗਿਆ,ਪੁਲਿਸ (Police) ਨੇ ਰਸਤੇ ’ਚ ਵੱਖ-ਵੱਖ ਥਾਵਾਂ ਤੋਂ ਸੀ.ਸੀ.ਟੀ.ਵੀ. ਫੁਟੇਜ (CCTV Footage) ਹਾਸਲ ਕਰ ਲਈਆਂ ਹਨ।

ਦੱਸਣਯੋਗ ਹੈ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੇਅਦਬੀ ਦੇ ਦੋਸ਼ੀ ਦਾ ਪਰਿਵਾਰ ਡੇਰਾ ਸਿਰਸਾ ਦਾ ਸ਼ਰਧਾਲੂ ਹੈ,ਇਹ ਵੀ ਪਤਾ ਲੱਗਾ ਹੈ ਕਿ ਉਸ ਦੇ ਪਰਸ ’ਚੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਇਕ ਵਿਵਾਦਿਤ ਪੰਜਾਬੀ ਗਾਇਕ ਦੀ ਤਸਵੀਰ ਵੀ ਮਿਲੀ ਹੈ,ਦੱਸਣਯੋਗ ਹੈ ਕਿ ਪੁਲਿਸ (Police) ਵੱਲੋਂ ਦੋਸ਼ੀ ਦੀ ਪੁੱਛਗਿੱਛ ਤਖਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਦੇ ਜਥੇਦਾਰ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਹਾਜ਼ਰੀ ’ਚ ਕੀਤੀ ਜਾ ਰਹੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *