ਪੰਜਾਬ ਦੇ ਪ੍ਰਮੁਖ ਆਗੂ Balbir Singh Rajewal ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਉਤੇ ਪੰਜਾਬ ਦੇ ਪ੍ਰਮੁਖ ਆਗੂ Balbir Singh Rajewal ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਉਤੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Chief Minister Balbir Singh Rajewal has also reacted strongly to Capt Amarinder Singh's statement

ਪੰਜਾਬ ਦੇ ਪ੍ਰਮੁਖ ਆਗੂ Balbir Singh Rajewal ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਦਿਤੀ

3

AZAD SOCH:-

CHANDIGARH,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵਲੋਂ ਬੀਤੇ ਦਿਨੀ ਸੂਬੇ ਦੇ ਆਰਥਕ ਨੁਕਸਾਨ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਸੂਬੇ ਅੰਦਰ ਲਾਏ ਧਰਨੇ ਖ਼ਤਮ ਕਰਨ ਦੀ ਅਪੀਲ ਕਰਦਿਤਆਂ ਦਿਤੇ ਬਿਆਨ ਤੋਂ ਬਾਅਦ ਹੁਣ ਕਿਸਾਨਾਂ ਤੇ ਸੱਤਾਧਾਰੀ ਪਾਰਟੀ ਵਿਚ ਖਿੱਚੋਤਾਣ ਵਧਣ ਦੀ ਸਥਿਤੀ ਪੈਦਾ ਹੁੰਦੀ ਲਗਦੀ ਹੈ,ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਨਾਲ ਸਬੰਧਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਉਤੇ ਰੋਸ ਭਰੇ ਤਿੱਖੇ ਬਿਆਨ ਦਿਤੇ ਜਾ ਰਹੇ ਹਨ।

ਪੰਜਾਬ ਦੇ ਪ੍ਰਮੁਖ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਵੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ,ਜਿਸ ਤੋਂ ਸਪੱਸ਼ਟ ਹੈ ਕਿ ਹੁਣ ਅਕਾਲੀ ਦਲ (Akali Dal) ਤੋਂ ਬਾਅਦ ਸੱਤਾਧਾਰੀ ਕਾਂਗਰਸ ਪਾਰਟੀ ਤੇ ਕਿਸਾਨ (Farmers Protest) ਵੀ ਆਹਮੋ-ਸਾਹਮਣੇ ਹੋਣਗੇ,ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal)  ਦਾ ਕਹਿਣਾ ਹੈ ਕਿ ਅਪਣੇ ਭਵਿਖ ਸਬੰਘੀ ਮਜ਼ਬੂਤ ਕਿਸਾਨ ਅੰਦੋਲਨ (Peasant Movement) ਕਾਰਨ ਸਾਰੀਆਂ ਹੀ ਸਿਆਸੀ ਪਾਰਟੀਆਂ ਡਰੀਆਂ ਹੋਈਆਂ ਹਨ ਅਤੇ ਹੁਣ ਅਕਾਲੀ ਦਲ ਤੋਂ ਬਾਅਦ ਕਾਂਗਰਸ ਵੀ ਤੜਫ ਉਠੀ ਹੈ। 

ਪੰਜਾਬ ਦੇ ਪ੍ਰਮੁਖ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Chief Minister Captain Amarinder Singh) ਦੀ ਅਪੀਲ ’ਚ ਇਸ ਗੱਲ ਦਾ ਕੋਈ ਤਰਕ ਨਹੀਂ ਕਿ ਪੰਜਾਬ ਵਿਚ ਧਰਨਿਆਂ ਕਾਰਨ ਸੂਬੇ ਦਾ ਆਰਥਕ ਨੁਕਸਾਨ ਹੋ ਰਿਹਾ ਹੈ,ਉਨ੍ਹਾਂ ਕਿਹਾ ਕਿ ਧਰਨੇ ਤਾਂ ਕੇਂਦਰ ਅਧੀਨ ਆਉਂਦੇ ਟੋਲ ਪਲਾਜ਼ਿਆਂ ਅਤੇ ਅੰਬਾਨੀ ਤੇ ਅਡਾਨੀ (Ambani And Adani) ਵਰਗੇ ਕਾਰਪੋਰੇਟਾਂ (Corporates) ਦੇ ਅਦਾਰਿਆਂ ਸਾਹਮਣੇ ਲੱਗੇ ਹਨ,ਪੰਜਾਬ ਸਰਕਾਰ ਵਿਰੁਧ ਕਿਸਾਨਾਂ ਦੇ ਧਰਨੇ ਕਿੱਥੇ ਹਨ? ਉਨ੍ਹਾਂ ਕਿਹਾ ਕਿ 32 ਕਿਸਾਨ ਜਥੇਬੰਦੀਆਂ (Farmers’ Organizations) ਨੇ ਸੱਭ ਪਾਰਟੀਆਂ ’ਤੇ ਚੋਣਾਂ ਦਾ ਐਲਾਨ ਹੋਣ ਤਕ ਵੱਡੀਆਂ ਚੋਣ ਰੈਲੀਆਂ ਨਾ ਕਰਨ ਦਾ ਜ਼ਾਬਤਾ ਲਾਗੂ ਕੀਤਾ ਸੀ ਅਤੇ ਕਿਸੇ ਪਾਰਟੀ ਨੂੰ ਇਸ ਵਿਚ ਛੋਟ ਨਹੀਂ ਸੀ।

ALSO READ:- Markfed के उत्पाद अब हिमाचल प्रदेश के 5,000 PDS Depot में उपलब्ध होंगे

ਪੰਜਾਬ ਸਰਕਾਰ (Punjab Government) ਨੂੰ ਅਪਣੇ ਸਰਕਾਰੀ ਪ੍ਰੋਗਰਾਮ ਵੀ 40-50 ਲੋਕਾਂ ਦੇ ਇਕੱਠ ਤਕ ਸੀਮਤ ਕਰਨ ਲਈ ਕਿਹਾ ਗਿਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Chief Minister Captain Amarinder Singh) ਨੇ ਤਾਂ ਵੱਡੇ ਇਕੱਠ ਕਰ ਕੇ ਰੈਲੀਆਂ ਦਾ ਹੀ ਕੰਮ ਸ਼ੁਰੂ ਕਰ ਦਿਤਾ ਹੈ,ਉਨ੍ਹਾਂ ਕਿਹਾ ਕਾਂਗਰਸ ਨੂੰ ਵੀ ਵੱਡੀਆਂ ਰੈਲੀਆਂ ਨਹੀਂ ਕਰਨ ਦਿਤੀਆਂ ਜਾਣਗੀਆਂ ਅਤੇ ਇਸ ਲਈ ਹੁਣ ਅਸੀਂ ਕਿਸਾਨਾਂ ਨੂੰ ਵੀ ਤਕੜੇ ਹੋਣ ਲਈ ਕਹਿ ਦਿਤਾ ਹੈ,ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਵਲੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ (Farmers’ Organizations) ਨੇ ਕਾਂਗਰਸ ਤੇ ਸਰਕਾਰ ਨੂੰ ਸਿਆਸੀ ਰੈਲੀਆਂ ਦੀ ਛੋਟ ਦਿਤੀ ਹੈ ਪਰ ਸਾਡੇ ਲਈ ਸੱਭ ਪਾਰਟੀਆਂ ਬਰਾਬਰ ਹਨ ਤੇ ਸੱਭ ’ਤੇ ਇਕੋ ਜਿਹਾ ਜ਼ਾਬਤਾ ਲਾਗੂ ਹੋਵੇਗਾ।

ਭਾਜਪਾ ਆਗੂ Harinder Singh Kahlon ਨੂੰ ਦਿਤੀ ਸਬਕ ਸਿਖਾਉਣ ਦੀ ਚਿਤਾਵਨੀ

ਕਿਸਾਨ ਆਗੂ ਪੰਜਾਬ ਦੇ ਪ੍ਰਮੁਖ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal)  ਨੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਵਿਚ ਸ਼ਾਮਲ ਹੋਏ ਸਿੱਖ ਸਟੂਡੈਂਟਸ ਫ਼ੈਡਰੇਸ਼ਨ (Sikh Students Federation) ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ (Harinder Singh Kahlon) ਨੂੰ ਵੀ ਉਨ੍ਹਾਂ ਵਲੋਂ ਕਿਸਾਨਾਂ ਬਾਰੇ ਕੀਤੀ ਟਿੱਪਣੀ ਲਈ ਸਬਕ ਸਿਖਾਉਣ ਦੀ ਚਿਤਾਵਨੀ ਦਿਤੀ ਹੈ,ਉਨ੍ਹਾਂ ਕਿਹਾ ਕਿ ਅਜਿਹੇ 36 ਕਾਹਲੋਂ ਅਸੀਂ ਦੇਖੇ ਹਨ ਅਤੇ ਕਿਸਾਨਾਂ ਦਾ ਅਪਮਾਨ ਸਹਿਣ ਨਹੀਂ ਕਰਾਂਗੇ,ਇਸ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਚੇਤੇ ਕਰਾ ਦਿਆਂਗੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *