ਪੰਜਾਬ ਕਾਂਗਰਸ ਦੇ ਪ੍ਰਧਾਨ Navjot Singh Sidhu ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ Navjot Singh Sidhu ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Punjab Congress President Navjot Singh Sidhu in a press conference slammed the Union Government and the Badals

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਅਤੇ ਬਾਦਲਾਂ ’ਤੇ ਤਿੱਖੇ ਸ਼ਬਦੀ ਹਮਲੇ ਬੋਲੇ

8

AZAD SOCH:-

CHANDIGARH,(AZAD SOCH NEWS):- ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪਹਿਲੀ ਪ੍ਰੈੱਸ ਕਾਨਫਰੰਸ (Press conference) ਕਰਦਿਆਂ ਕੇਂਦਰ ਸਰਕਾਰ ਅਤੇ ਬਾਦਲਾਂ ’ਤੇ ਤਿੱਖੇ ਸ਼ਬਦੀ ਹਮਲੇ ਬੋਲੇ,ਇਸ ਮੌਕੇ ਪੰਜਾਬ ਕਾਂਗਰਸ ਦੇ ਚਾਰ ਕਾਰਜਕਾਰੀ ਪ੍ਰਧਾਨ ਵੀ ਮੌਜੂਦ ਸਨ,ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ (Three Agricultural Laws) ਦੀ ਨੀਂਹ ਬਾਦਲਾਂ ਨੇ ਰੱਖੀ ਸੀ ਅਤੇ ਇਹਨਾਂ ਦੇ ਬਲੂਪ੍ਰਿੰਟ (Blueprint) ਤੋਂ ਸੇਧ ਲੈ ਕੇ ਇਹ ਕਾਨੂੰਨ ਬਣਾਏ ਗਏ,ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਨਿਤੀ ਨਿਰਮਾਤਾ ਬਾਦਲ ਹੀ ਹਨ।

ALSO READ:- ਗੁਰਦਾਸ ਮਾਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ High Court ਤੋਂ ਮਿਲੀ ਰਾਹਤ

ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਕਾਲੇ ਕਾਨੂੰਨਾਂ ਦਾ ਇਹ ਸੁਝਾਅ ਬਾਦਲਾਂ ਦਾ ਹੀ ਸੀ ਅਤੇ ਇਹੀ ਕੇਂਦਰ ਕੋਲ ਪ੍ਰਸਤਾਵ ਲੈ ਕੇ ਗਏ ਸਨ,ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ 2013 ਵਿਚ ਪੰਜਾਬ ਵਿਧਾਨ ਸਭਾ (Punjab Vidhan Sabha) ਵਿਚ ਅਜਿਹਾ ਕੰਟਰੈਕਟ ਫਾਰਮਿੰਗ ਕਾਨੂੰਨ (Contract Farming Law) ਲੈ ਕੇ ਆਏ ਸਨ,ਉਹਨਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਜੋ ਐਕਟ ਵਿਧਾਨ ਸਭਾ (Act Assembly) ਵਿਚ ਲਿਆਂਦਾ ਗਿਆ ਸੀ, ਉਸ ਵਿਚ ਐਮਐਸਪੀ (MSP) ਦਾ ਜ਼ਿਕਰ ਨਹੀਂ ਸੀ ਤੇ ਕੋਰਟ ਜਾਣ ਦਾ ਅਧਿਕਾਰ ਵੀ ਨਹੀਂ ਸੀ।

ALSO READ:- Markfed के उत्पाद अब हिमाचल प्रदेश के 5,000 PDS Depot में उपलब्ध होंगे

ਬਾਦਲਾਂ ਦੇ ਇਸ ਐਕਟ ਨੂੰ ਕੇਂਦਰ ਨੇ ਹੂਬਹੂ ਲਾਗੂ ਕਰ ਦਿੱਤਾ,ਉਹਨਾਂ ਆਰੋਪ ਲਗਾਇਆ ਕਿ ਖੇਤੀ ਕਾਨੂੰਨਾਂ (Agricultural Laws) ਜ਼ਰੀਏ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ,ਉਹਨਾਂ ਕਿਹਾ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਵੀਡੀਓ ਸੰਦੇਸ਼ ਜ਼ਰੀਏ ਖੇਤੀ ਕਾਨੂੰਨਾਂ (Agricultural Laws) ਦਾ ਸਮਰਥਨ ਕੀਤਾ ਸੀ,ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Former Union Minister Harsimrat Kaur Badal) ਨੇ ਵੀ ਖੁੱਲ੍ਹੇਆਮ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਆਨ ਦਿੱਤੇ ਸਨ,ਸਰਬ ਪਾਰਟੀ ਮੀਟਿੰਗ (All Party Meeting) ਵਿਚ ਸੁਖਬੀਰ ਬਾਦਲ ਨੇ ਵੀ ਆਰਡੀਨੈਂਸਾਂ (Ordinances) ਦਾ ਸਮਰਥਨ ਕੀਤਾ ਸੀ,ਪਰ ਵਿਰੋਧ ਹੋਣ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਅਤੇ ਭਾਜਪਾ ਨਾਲੋਂ ਗਠਜੋੜ ਤੋੜਿਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *