PSPCL ਨੇ 5 ਸਾਲਾਂ ਬਾਅਦ 1446 ਕਰੋੜ ਰੁਪਏ ਦਾ ਰੀਕਾਰਡ ਮੁਨਾਫ਼ਾ ਕਮਾਇਆ : CMD A.Venu Prasad PSPCL ਨੇ 5 ਸਾਲਾਂ ਬਾਅਦ 1446 ਕਰੋੜ ਰੁਪਏ ਦਾ ਰੀਕਾਰਡ ਮੁਨਾਫ਼ਾ ਕਮਾਇਆ : CMD A.Venu Prasad
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
PSPCL 5 1446 CMD A. Venu Prasad

PSPCL ਨੇ 5 ਸਾਲਾਂ ਬਾਅਦ 1446 ਕਰੋੜ ਰੁਪਏ ਦਾ ਰੀਕਾਰਡ ਮੁਨਾਫ਼ਾ ਕਮਾਇਆ : CMD A.Venu Prasad

6

AZAD SOCH:

Patiala,(AZAD SOCH NEWS):- ਸੀਐਮਡੀ ਏ. ਵੇਨੂੰ ਪ੍ਰਸ਼ਾਦ (CMD A. Venu Prasad) ਨੇ ਦਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (Punjab State Power Corporation) (PSPCL) ਨੇ ਸਾਲ 2020-21 ਲਈ 1446 ਕਰੋੜ ਰੁਪਏ ਦਾ ਰਿਕਾਰਡ ਮੁਨਾਫ਼ਾ ਕਮਾਇਆ ਹੈ ਜਦੋ ਕਿ ਸਾਲ 2019-20 ’ਚ 1158 ਕਰੋੜ ਰਪਏ ਦਾ ਘਾਟਾ ਸੀ,ਉਨ੍ਹਾਂ ਕਿਹਾ ਕਿ PSPCL ਦੇ ਸਾਲ 2020-21 ਦੇ ਸਾਲਾਨਾ ਖਾਤਿਆਂ ਨੂੰ PSPCL ਦੇ ਸਾਰੇ ਬੋਰਡ ਆਫ਼ ਡਾਇਰਕੈਟਰਸ (Board of Directors) ਦੀ ਮੀਟਿੰਗ ਵਿਚ ਪ੍ਰਵਾਨ ਕੀਤਾ ਗਿਆ,ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਪਾਵਰ ਅਨੁਰਾਗ ਅਗਰਵਾਲ (Chief Secretary Power Anurag Aggarwal) ਅਤੇ ਕੇ. ਏ. ਪੀ. ਸਿਨ੍ਹਾ (K. A. P. Sinha) ਪ੍ਰਮੁੱਖ ਸਕੱਤਰ ਵਿੱਤ ਵੀ ਸ਼ਾਮਲ ਸਨ।

ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਵਿੱਤੀ ਪੱਧਰ ਅਤੇ ਖੇਤਰੀ ਪੱਧਰ ’ਤੇ ਕੀਤੇ ਗਏ ਚੰਗੇ ਕੰਮਾਂ ਦਾ ਬਿਜਲੀ ਦੇ ਰੇਟ ਫਿਕਸ ਕਰਨ ਵੇਲੇ ਪ੍ਰਭਾਵ ਪਾਵੇਗਾ ਅਤੇ ਕਾਰਪੋਰੇਸ਼ਨ (Corporation) ਪੂਰੇ ਉਤਸ਼ਾਹ ਨਾਲ ਬਿਜਲੀ ਖਪਤਕਾਰਾ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਚੰਗੀਆ ਸੇਵਾਂਵਾ ਦੇਵੇਗਾ,ਸੀ. ਐਮ. ਡੀ. (CMD) ਨੇ ਦਸਿਆ ਕਿ ਇਸ ਮੁਨਾਫ਼ੇ ਦਾ ਮੁੱਖ ਕਾਰਨ ਉਦੇ ਸਕੀਮ ਵਿਆਜ ਵਿਚ 1306 ਕਰੋੜ ਰੁਪਏ ਦੀ ਘਾਟ, ਸਬਸਿਡੀ (Subsidies) ਦੀ ਅਦਾਇਗੀ ’ਚ ਦੇਰੀ ਕਾਰਨ 577 ਕਰੋੜ ਰਪਏ ਦਾ ਵਿਆਜ, ਪੰਜਾਬ ਸਰਕਾਰ ਵਲੋ 570 ਕਰੋੜ ਰੁਪਏ ਦੀ ਗਰਾਂਟ ਅਤੇ 156 ਕਰੋੜ ਦਾ ਖਪਤਕਾਰਾਂ ਵਲੋਂ ਕੀਤੀ ਅਦਾਇਗੀ ਵਿਚ ਦੇਰੀ ਕਾਰਨ ਵਿਆਜ ਹੈ।

ALSO READ:- Haryana Reopen School: हरियाणा के प्राथमिक विद्यालय अब पहली,दूसरी और तीसरी कक्षाओं के लिए एक अक्टूबर से खुलेंगे

ਪੰਜਾਬ ਸਰਕਾਰ ਦੀ ਬਿਜਲੀ ਖੇਤਰ ਨੂੰ ਲਗਾਤਾਰ ਸਹਾਇਤਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਨੇ 9657 ਕਰੋੜ ਦੀ ਵੱਡੀ ਰਕਮ ਸਬਬਿਡੀ ਦੇ ਤੌਰ ’ਤੇ ਕਾਰਪੋਰੇਸ਼ਨ (Corporation) ਨੂੰ ਦਿਤੀ, ਜਿਨ੍ਹਾਂ ਵਿਚ ਖੇਤੀਬਾੜੀ ਊਦਯੋਗਿਕ (Agro-Industrial) ਅਤੇ ਸਮਾਜ ਦੇ ਕਮਜ਼ੋਰ ਵਰਗਾ ਲਈ ਸਹਾਇਤਾ ਵਜੋਂ ਦਿਤੇ ਗਈ ਇਸ ਰਕਮ ’ਚ 6057 ਕਰੋੜ ਰੁਪਏ ਖੇਤੀਬਾੜੀ ਖੇਤਰ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੀ ਵਚਨਬਧਤਾ ਨੂੰ ਜਾਰੀ ਰਖਿਆ ਗਿਆ,1990 ਕਰੋੜ ਰੁਪਏ ਊਦਯੋਗਿਕ ਖਪਤਕਾਰਾਂ ਨੂੰ ਐਨਰਜੀ ਰੇਟ 5 ਰੁਪਏ ਤਕ ਰੱਖਣ ਨੂੰ ਦਿਤੇ ਗਏ ਅਤੇ 1610 ਕਰੋੜ ਰੁਪਏ ਯੋਗ ਐਸ.ਸੀ. ਬੀਸੀ ਅਤੇ ਬੀਪੀਐਲ, ਪ੍ਰਵਾਰਾਂ (S.C. BC And BPL,Families) ਦੇ ਪੂਰੇ ਬਿਲ ਮੁਆਫ਼ ਕਰਨ ਲਈ (400 ਯੂਨਿਟ ਦੋ ਮਹੀਨੇ ਦੇ ਲਈ) ਦਿਤੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *