ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਿਆ ਅਸਤੀਫ਼ਾ : ਸੂਤਰ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਿਆ ਅਸਤੀਫ਼ਾ : ਸੂਤਰ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Congress high command demands resignation of Capt Amarinder Singh Sources

ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਿਆ ਅਸਤੀਫ਼ਾ : ਸੂਤਰ

8

AZAD SOCH:-

CHANDIGARH,(AZAD SOCH NEWS):- ਸੂਤਰ ਅਨੁਸਾਰ ਖ਼ਬਰ ਇਹ ਵੀ ਹੈ ਕਿ ਕਾਂਗਰਸ ਹਾਈਕਮਾਨ (Congress High Command) ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੋਂ ਅਸਤੀਫ਼ਾ ਮੰਗਿਆ ਹੈ,ਦੱਸਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫ਼ੋਨ ਕਰਕੇ ਤਿਆਗ ਪੱਤਰ ਦੇਣ ਲਈ ਕਿਹਾ ਹੈ,ਜਾਣਕਾਰੀ ਅਨੁਸਾਰ ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਨੇ ਆਪਣੇ ਖੇਮੇ ਦੇ ਵਿਧਾਇਕਾਂ ਨਾ ਰਾਬਤਾ ਕਾਇਮ ਕਰਨਾ ਸ਼ੁਰੂ ਕੀਤਾ ਹੈ,ਸੁਨੀਲ ਜਾਖੜ (Sunil Jakhar) ਤੋਂ ਇਲਾਵਾ ਹਾਈਕਮਾਨ (High Command) ਨੇ ਪ੍ਰਤਾਪ ਬਾਜਵਾ ,ਮਨੀਸ਼ ਤਿਵਾੜੀ ,ਰਜਿੰਦਰ ਕੌਰ ਭੱਠਲ (Partap Bajwa, Manish Tewari, Rajinder Kaur Bhattal) ਨਾਲ ਤਾਲਮੇਲ ਵਧਾਇਆ ਹੈ।

ਸੋਨੀਆ ਗਾਂਧੀ ਨੇ ਸੁਨੀਲ ਜਾਖੜ (Sunil Jakhar) ਨੂੰ ਫੋਨ ਕਰਕੇ ਚੇੱਨਈ ਤੋਂ ਵਾਪਸ ਸੱਦਿਆ ਹੈ,ਸੂਤਰਾਂ ਅਨੁਸਾਰ ਸੁਨੀਲ ਜਾਖੜ(Sunil Jakhar) ਨੂੰ ਲਿਆ ਕੇ ਹਿੰਦੂ ਚਿਹਰਾ ਅੱਗੇ ਲਿਆਂਦਾ ਜਾ ਸਕਦਾ ਹੈ ਅਤੇ ਤ੍ਰਿਪਤ ਬਾਜਵਾ (Partap Bajwa) ਅਤੇ ਸੁੱਖੀ ਰੰਧਾਵਾ (Sukhi Randhawa) ਦਾ ਨਾਮ ਵੀ ਵਿਚਾਰ ਅਧੀਨ ਹੈ,ਕੈਪਟਨ ਅਮਰਿੰਦਰ ਸਿੰਘ (Capt. Amarinder Singh) ਖੇਮੇ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ 2 ਵਜੇ ਦਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਬੈਠਕ ਦਾ ਸੱਦਾ ਦਿੱਤਾ ਗਿਆ ਹੈ।

ALSO READ:- Agricultural Laws: ਤਿੰਨੇ ਖੇਤੀ ਕਾਨੂੰਨ ਕਿਸਾਨਾਂ ਤੇ ਦੇਸ਼ ਲਈ ਨੁਕਸਾਨਦੇਹ,ਤੁਰੰਤ ਰੱਦ ਹੋਣ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਪੰਜਾਬ ਕਾਂਗਰਸ ‘ਚ ਜਾਰੀ ਅੰਦਰੂਨੀ ਕਲੇਸ਼ ਦੇ ਚਲਦਿਆਂ ਅੱਜ ਪੰਜਾਬ ਕਾਂਗਰਸ ਦੇ ਦਫ਼ਤਰ ਵਿੱਚ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ,ਇਸ ਦੀ ਜਾਣਕਾਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Incharge Harish Rawat) ਨੇ ਦਿੱਤੀ ਹੈ,ਹਰੀਸ਼ ਰਾਵਤ (Harish Rawat) ਨੇ ਟਵੀਟ ਵਿੱਚ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ (All India Congress Committee) ਨੂੰ ਕਈ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਇਕ ਦਲ ਦੀ ਤੁਰੰਤ ਮੀਟਿੰਗ ਸੱਦਣ ਲਈ ਕਿਹਾ ਗਿਆ ਸੀ,ਉਸੇ ਤਹਿਤ ਹੁਣ ਅੱਜ ਸ਼ਾਮੀਂ 5 ਵਜੇ ਇਹ ਮੀਟਿੰਗ ਪੰਜਾਬ ਕਾਂਗਰਸ ਦੇ ਦਫ਼ਤਰ ਵਿਚ ਸੱਦੀ ਗਈ ਹੈ,ਸਾਰੇ ਵਿਧਾਇਕਾਂ ਨੂੰ ਬੇਨਤੀ ਹੈ ਕਿ ਮੀਟਿੰਗ ਲਈ ਪਹੁੰਚਣ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਸਬੰਧੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਦਿੱਤੇ ਜਾ ਰਹੇ ਬਿਆਨਾਂ ‘ਤੇ ਵਿਧਾਇਕ ਦਲ ਦੀ ਮੀਟਿੰਗ ਕਰਵਾਉਣ ਦੀ ਮੰਗ ਉੱਠੀ ਸੀ,ਇਸ ਸਬੰਧੀ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਮੰਗ ਕੀਤੀ ਗਈ ਸੀ,ਸਾਢੇ ਚਾਰ ਸਾਲਾਂ ਵਿਚ ਕੋਈ ਵਾਅਦਾ ਪੂਰਾ ਨਾ ਕਰਨ ਸਬੰਧੀ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ‘ਤੇ ਇਲਜ਼ਾਮ ਲਗਾਏ ਜਾ ਰਹੇ ਸੀ ਅਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਹਟਾਉਣ ਦੀ ਵੀ ਮੰਗ ਕੀਤੀ ਗਈ ਸੀ।

ਕੁੱਝ ਮਹੀਨੇ ਪਹਿਲਾਂ ਕੁੱਝ ਬਾਗੀ ਮੰਤਰੀਆਂ ਦੀ ਬਗਾਵਤ ਤੋਂ ਬਾਅਦ ਏਆਈਸੀਸੀ (AICC) ਨੇ ਦਾਖ਼ਲ ਦੇ ਕੇ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਥਾਪਿਆ ਸੀ, ਮਾਹਿਰਾਂ ਦਾ ਮੰਨਣਾ ਹੈ ਕਿ ਸ਼ਨੀਵਾਰ ਦਾ ਦਿਨ ਇਹ ਤੈਅ ਕਰੇਗਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਗਵਾਈ ਬਹੁਤੇ ਵਿਧਾਇਕਾਂ ਨੂੰ ਕਬੂਲ ਹੈ ਜਾਂ ਨਹੀਂ,ਪੰਜਾਬ ਕਾਂਗਰਸ ਦੇ ਕਈ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਖ਼ਿਲਾਫ਼ ਆਪਣਾ ਵਿਰੋਧ ਜਤਾਇਆ ਹੈ ਅਤੇ ਪਿਛਲੇ ਦਿਨੀਂ ਹਰੀਸ਼ ਰਾਵਤ (Harish Rawat) ਨਾਲ ਦੇਹਰਾਦੂਨ (Dehradun) ਵਿਖੇ ਬੈਠਕ ਵੀ ਕੀਤੀ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਕਾਰ ਚੱਲ ਰਹੀ ਜੰਗ ਹੁਣ ਸਿਖਰਾਂ ‘ਤੇ ਪਹੁੰਚ ਚੁੱਕੀ ਹੈ,ਪੰਜਾਬ ਕਾਂਗਰਸ ਵਿਧਾਇਕ ਦਲ ਦੀ ਹਾਈਕਮਾਂਡ (High Command) ਵੱਲੋਂ ਅੱਜ ਸ਼ਾਮ 5.00 ਵਜੇ ਸੱਦੀ ਗਈ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੀ ਕੋਸ਼ਿਸ਼ ਹੋ ਸਕਦੀ ਹੈ।

Punjab Congress ‘ਚ ਅੰਦਰੂਨੀ ਕਲੇਸ਼ ਦੇ ਚਲਦਿਆਂ ਅੱਜ ਹੋਵੇਗੀ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *