MOGA NEWS: ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਵਾਲੇ MOGA NEWS: ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਵਾਲੇ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
MOGA NEWS Case registered against police officer in case of slapping of Municipal Corporation Deputy Mayor Ashok Kumar Dhamija

MOGA NEWS: ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਵਾਲੇ ਮਾਮਲੇ ‘ਚ ਹੁਣ ਥਾਣੇਦਾਰ ਖਿਲਾਫ ਕੇਸ ਦਰਜ

13

AZAD SOCH:-

Moga,(AZAD SOCH NEWS):-  ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ (Municipal Corporation Deputy Mayor Ashok Kumar Dhamija) ਨੂੰ ਥੱਪੜ ਮਾਰਨ ਵਾਲੇ ਮਾਮਲੇ ‘ਚ ਹੁਣ ਥਾਣੇਦਾਰ ਖਿਲਾਫ ਕੇਸ ਦਰਜ ਕਰਨ ਦੀ ਖਬਰ ਮਿਲੀ ਹੈ,ਦੱਸ ਦੇਈਏ ਕਿ ਬੀਤੇ ਦਿਨੀ ਥਾਣਾ ਡਿਵੀਜ਼ਨ-5, ਲੁਧਿਆਣਾ ਪੁਲਿਸ ਦੇ ਐਸਐਚਓ ਸਬ-ਇੰਸਪੈਕਟਰ ਕੁਲਦੀਪ ਸਿੰਘ (SHO Sub-Inspector Kuldeep Singh) ਨੇ ਵੀਰਵਾਰ ਨੂੰ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ (Deputy Mayor Ashok Kumar Dhamija) ਨੂੰ ਥੱਪੜ ਮਾਰ ਦਿੱਤਾ ਸੀ।

ASLO READ:- ਅਰੁਣ ਕੁਮਾਰ ਮਿੱਤਲ ਹੋਣਗੇ ਰੋਪੜ ਰੇਂਜ ਦੇ ਨਵੇਂ IGP,ਆਈਜੀਪੀ ਰਾਕੇਸ਼ ਅਗਰਵਾਲ ਦੀ ਥਾਂ ਜਗ੍ਹਾ ਲੈਣਗੇ

ਇਸ ਮਾਮਲੇ ‘ਚ ਅੱਜ ਸਵੇਰੇ ਥਾਣਾ ਸਿਟੀ ਪੁਲਿਸ ਨੇ ਐਸਐਚਓ ਖ਼ਿਲਾਫ਼ ਆਈਪੀਸੀ ਦੀ ਧਾਰਾ 323/341/506 ਧਰਾਵਾਂ (Sections 323/341/506 of IPC Against SHO) ਤਹਿਤ ਐਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ,ਮਾਮਲਾ ਜਿਆਦਾ ਵਧਣ ਕਰਕੇ ਅੱਜ ਸਵੇਰੇ ਥਾਣਾ ਸਿਟੀ ਵਿੱਚ ਸਬ-ਇੰਸਪੈਕਟਰ ਕੁਲਦੀਪ ਸਿੰਘ (SHO Sub-Inspector Kuldeep Singh) ਖਿਲਾਫ ਕੇਸ ਦਰਜ ਕੀਤਾ ਗਿਆ ਹੈ,ਥਾਣੇਦਾਰ ਖ਼ਿਲਾਫ਼ ਕਾਰਵਾਈ ਲਈ ਰਾਤ ਇੱਕ ਵਜੇ ਵਿਧਾਇਕ ਧਰਨੇ ‘ਤੇ ਬੈਠ ਗਏ,ਇਹ ਧਰਨਾ ਤੜਕੇ 3 ਵਜੇ ਤੱਕ ਚੱਲਿਆ,ਇਸ ਮਗਰੋਂ ਪੁਲਿਸ ਨੇ ਆਪਣੇ ਹੀ ਅਧਿਕਾਰੀ ਖਿਲਾਫ ਕੇਸ ਦਰਜ ਕਰ ਲਿਆ।

ਜਾਣੋ ਪੂਰਾ ਮਾਮਲਾ
ਸਬ-ਇੰਸਪੈਕਟਰ ਕੁਲਦੀਪ ਸਿੰਘ (SHO Sub-Inspector Kuldeep Singh) ਨੇ ਵੀਰਵਾਰ ਨੂੰ ਸ਼ਾਮ ਕਰੀਬ 5 ਵਜੇ ਇੱਥੇ ਕਬਾੜ ਬਾਜ਼ਾਰ ਵਿੱਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਲਈ ਛਾਪਾ ਮਾਰਿਆ ਸੀ,ਇਸ ਦੌਰਾਨ ਐਸਐਚਓ ਨੇ ਤੈਸ਼ ’ਚ ਨਗਰ ਨਿਗਮ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ (Municipal Corporation Deputy Mayor Ashok Kumar Dhamija) ਨੂੰ ਥੱਪੜ ਮਾਰਨ ਨਾਲ ਹਜ਼ੂਮ ਇਕੱਠਾ ਹੋ ਗਿਆ,ਲੋਕ ਦੇਰ ਰਾਤ ਤੱਕ ਕਾਰਵਾਈ ਦੀ ਮੰਗ ਨੂੰ ਲੈ ਕੇ ਡਟੇ ਰਹੇ ਤੇ ਦੇਰ ਰਾਤ ਨੂੰ ਸਥਾਨਕ ਹਾਕਮ ਧਿਰ ਵਿਧਾਇਕ ਡਾ. ਹਰਜੋਤ ਕਮਲ ਵੀ ਲੋਕਾਂ ਨਾਲ ਧਰਨੇ ਉੱਤੇ ਆ ਬੈਠੇ,ਸੂਤਰਾਂ ਮੁਤਾਬਕ ਐਸਐਚਓ (SHO) ਨੇ ਕਥਿਤ ਤੌਰ ਉੱਤੇ ਮੁਆਫ਼ੀ ਵੀ ਮੰਗ ਲਈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *