ਡਿਪਟੀ CM Sukhjinder Randhawa ਸਣੇ ਹੋਰਨਾਂ ਨੇਤਾਵਾਂ ਨੂੰ UP ਦੀ Saharanpur ਡਿਪਟੀ CM Sukhjinder Randhawa ਸਣੇ ਹੋਰਨਾਂ ਨੇਤਾਵਾਂ ਨੂੰ UP ਦੀ Saharanpur
BREAKING NEWS
Search

Live Clock Date

Your browser is not supported for the Live Clock Timer, please visit the Support Center for support.
Deputy CM Sukhjinder Randhawa and other leaders were taken into custody by UP's Saharanpur Police

ਡਿਪਟੀ CM Sukhjinder Randhawa ਸਣੇ ਹੋਰਨਾਂ ਨੇਤਾਵਾਂ ਨੂੰ UP ਦੀ Saharanpur Police ਨੇ ਲਿਆ ਹਿਰਾਸਤ ‘ਚ

1

AZAD SOCH:-

Saharanpur,(AZAD SOCH NEWS):- ਲਖੀਮਪੁਰ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ,ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਲਖੀਮਪੁਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ,ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ,ਦਰਅਸਲ ਹੈਲੀਕਾਪਟਰ ਨੂੰ ਹਵਾਈ ਅੱਡੇ ‘ਤੇ ਉੱਤਰਣ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Deputy Chief Minister Sukhjinder Randhawa) ਵਿਧਾਇਕਾਂ ਨਾਲ ਸੜਕ ਰਾਹੀਂ ਲਖੀਮਪੁਰ ਰਵਾਨਾ ਹੋਏ ਸੀ,ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਕਾਂਗਰਸੀ ਨੇਤਾ ਕੁਲਜੀਤ ਨਾਗਰਾ (Congress leader Kuljit Nagra) ਸਮੇਤ ਹੋਰ ਪਾਰਟੀ ਨੇਤਾਵਾਂ ਨੂੰ ਯੂਪੀ ਪੁਲਿਸ ਨੇ ਸਹਾਰਨਪੁਰ (Saharanpur) ਵਿੱਚ ਹਿਰਾਸਤ ਵਿੱਚ ਲਿਆ ਹੈ, ਜਦੋਂ ਉਹ ਲਖੀਮਪੁਰ ਖੇੜੀ ਜਾ ਰਹੇ ਸਨ ਕਿ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਸਨ,ਪਰ ਹੁਣ ਉਨ੍ਹਾਂ ਦੇ ਕਾਫਲੇ ਨੂੰ ਹਰਿਆਣਾ ਯੂਪੀ ਬਾਰਡਰ (Haryana UP Border) ‘ਤੇ ਰੋਕ ਲਿਆ ਗਿਆ ਹੈ,ਜਾਣਕਰੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Deputy Chief Minister Sukhjinder Randhawa) ਸਮੇਤ ਉਨ੍ਹਾਂ ਦਾ ਪੂਰਾ ਕਾਫ਼ਲਾ ਸੜਕ ‘ਤੇ ਬੈਠ ਚੁੱਕਾ ਹੈ।

ALSO READ:-

ਭਾਜਪਾ ਮੰਤਰੀ ਦੇ ਮੁੰਡੇ ਨੇ ਕਿਸਾਨਾਂ ਤੇ ਚੜ੍ਹਾਈ ਗੱਡੀ 4 ਕਿਸਾਨਾਂ ਸਣੇ 8 ਦੀ ਮੌਤ,ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *