Chandigarh,(AZAD SOCH NEWS):- ਅੱਜ ਮਹਾਰਾਜਾ ਅਗਰਸੇਨ ਜਯੰਤੀ ਹੈ,ਇਸਦੇ ਨਾਲ ਹੀ ਅੱਜ ਤੋਂ ਨਰਾਤਿਆਂ ਦੀ ਵੀ ਸ਼ੁਰੂਆਤ ਹੋਈ ਹੈ,ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਵੀ ਆਪਣੇ ਜੱਦੀ ਘਰ ਵਿਖੇ ਮਾਤਾ ਦੁਰਗਾ ਅੱਗ ਮੱਥਾ ਟੇਕਿਆ,ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਨਰਾਤਿਆਂ ਤੇ ਮਹਾਰਾਜਾ ਅਗਰਸੈਨ ਜਯੰਤੀ ਦੀ ਵਧਾਈ ਦਿੱਤੀ ਹੈ,ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਦੇਵੀ ਨਵਦੁਰਗਾ ਦੀ “ਪਵਿੱਤਰ ਖੇਤਰੀ” – ਮੇਰੇ ਜੱਦੀ ਘਰ ਵਿੱਚ ਬ੍ਰਹਮ ਮਾਤਾ ਦੇ ਚਰਨਾਂ ਵਿੱਚ .. ਨਵਰਾਤਰਿਆਂ ਅਤੇ ਮਹਾਰਾਜਾ ਅਗਰਸੇਨ ਜਯੰਤੀ ਦੀਆਂ ਵਧਾਈਆਂ”’
9 ਦੇਵੀਆਂ ਨੂੰ 9 ਦਿਨਾਂ ਲਈ ਭੋਗ ਚੜ੍ਹਾਇਆ ਜਾਂਦਾ ਹੈ,ਕਿਹਾ ਜਾਂਦਾ ਹੈ ਕਿ ਇਸ ਸਮੇਂ ਸ਼ਰਧਾਲੂ ਮਾਂ ਦੁਰਗਾ ਲਈ ਭੋਗ ਬਣਾਉਂਦੇ ਹਨ, ਜਿਸ ਨਾਲ ਉਹ ਪ੍ਰਸੰਨ ਹੁੰਦੀ ਹੈ ਅਤੇ ਸ਼ਰਧਾਲੂਆਂ ਦੀ ਹਰ ਇੱਛਾ ਪੂਰੀ ਕਰਦੀ ਹੈ,ਇਸ ਸਮੇਂ ਦੇਵੀ ਦੇ ਦਰਸ਼ਨ ਕਰਨਾ ਜੀਵਨ ਵਿੱਚ ਸਫਲਤਾ ਲਿਆਉਂਦਾ ਹੈ,ਖੁਸ਼ਹਾਲੀ ਅਤੇ ਤਰੱਕੀ ਪ੍ਰਾਪਤ ਹੁੰਦੀ ਹੈ,ਇਸ ਮੌਕੇ ਬਹੁਤ ਸਾਰੇ ਲੋਕ ਘਰ ਵਿੱਚ ਕਲਸ਼ ਦੀ ਸਥਾਪਨਾ ਕਰਦੇ ਹਨ ਤੇ ਵਰਤ ਰੱਖਦੇ ਹਨ।
ASLO READ:-
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ 4 ਵਜੇ ਪੁੱਜੇ ਚੰਡੀਗੜ੍ਹ
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow