CM Charanjit Singh Channi's Son's wedding: ਮੁੱਖ ਮੰਤਰੀ ਚੰਨੀ ਦੇ ਵੱਡੇ ਪੁੱਤਰ CM Charanjit Singh Channi's Son's wedding: ਮੁੱਖ ਮੰਤਰੀ ਚੰਨੀ ਦੇ ਵੱਡੇ ਪੁੱਤਰ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
CM Charanjit Singh Channi's Son's wedding Chief Minister Channi's eldest son Navjit Singh's wedding on Sunday, the atmosphere of celebration at home

CM Charanjit Singh Channi’s Son’s wedding: ਮੁੱਖ ਮੰਤਰੀ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦਾ ਐਤਵਾਰ ਨੂੰ ਵਿਆਹ,ਘਰ ‘ਚ ਜਸ਼ਨ ਦਾ ਮਹੌਲ

5

AZAD SOCH:-

CHANDIGARH,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਦੇ ਵੱਡੇ ਪੁੱਤਰ ਨਵਜੀਤ ਸਿੰਘ (Navjit Singh) ਦਾ ਐਤਵਾਰ ਨੂੰ ਵਿਆਹ ਹੋਵੇਗਾ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਆਹ ਲਈ ਪੂਰੀ ਕਾਂਗਰਸ ਨੂੰ ਸੱਦਾ ਦਿੱਤਾ ਹੈ,ਨਵਜੀਤ ਸਿੰਘ ਦਾ ਵਿਆਹ ਇੰਜੀਨੀਅਰਿੰਗ ਗ੍ਰੈਜੂਏਟ (Engineering Graduate) ਸਿਮਰਨਧੀਰ ਕੌਰ (Simrandhir Kaur) ਨਾਲ ਹੋ ਰਿਹਾ ਹੈ, ਜੋ ਡੇਰਾਬੱਸੀ (Dera Bassi) ਨੇੜਲੇ ਅਮਲਾ ਪਿੰਡ ਦੀ ਵਸਨੀਕ ਹੈ, ਜੋ ਐਮਬੀਏ (MBA) ਦੀ ਡਿਗਰੀ ਹਾਸਲ ਕਰ ਰਹੀ ਹੈ।

ਵਿਆਹ ਤੋਂ 20 ਦਿਨ ਪਹਿਲਾਂ ਮੁੱਖ ਮੰਤਰੀ ਬਣੇ ਚੰਨੀ ਨੇ ਵਿਆਹ ਦਾ ਸਥਾਨ ਮੁਹਾਲੀ ਦੇ ਫੇਜ਼ 8 ਦੇ ਗੁਰਦੁਆਰੇ (Gurdwara) ਤੋਂ ਫੇਜ਼ 3 ਦੇ ਗੁਰਦੁਆਰਾ ਸੱਚਾ ਧਾਮ (Gurdwara Sacha Dham) ਵਿੱਚ ਬਦਲ ਦਿੱਤਾ,ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਇਸ ਦਾ ਕਾਰਨ ਇਹ ਦੱਸਿਆ ਕਿ “ਮੁੱਖ ਮੰਤਰੀ ਬਣਨ ਤੋਂ ਬਾਅਦ, ਉਨ੍ਹਾਂ ਨੂੰ ਹੁਣ ਵਧੇਰੇ ਮਹਿਮਾਨਾਂ ਨੂੰ ਬੁਲਾਉਣਾ ਪਏਗਾ,ਇਸੇ ਲਈ ਉਨ੍ਹਾਂ ਨੇ ਵਿਆਹ ਲਈ ਇੱਕ ਵੱਡਾ ਧਾਰਮਿਕ ਸਥਾਨ ਚੁਣਿਆ ਹੈ।”

CM Charanjit Singh Channi's Son's wedding
CM Charanjit Singh Channi’s Son’s wedding

ਜ਼ਿਕਰਯੋਗ ਹੈ ਕਿ ਚੰਨੀ ਵੱਲੋਂ ਜਦੋਂ ਪਹਿਲਾਂ ਵਿਆਹ ਦੇ ਕਾਰਡ ਛਪਵਾਏ ਗਏ ਸਨ ਉਸ ਸਮੇਂ ਉਹ ਕੈਬਨਿਟ ਮੰਤਰੀ ਸਨ,ਪਰ ਬੀਤੇ ਦਿਨੀਂ ਜਦੋਂ ਉਨ੍ਹਾਂ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਅਨੰਦ ਕਾਰਜ ਦੀ ਥਾਂ ਤਾਂ ਬਦਲੀ ਹੀ, ਨਾਲ ਹੀ ਨਵੇਂ ਪਤੇ ਦੇ ਨਾਲ ਆਪਣਾ ਅਹੁਦਾ ਵੀ ਸੱਦਾ ਪੱਤਰ ਤੋਂ ਬਦਲਵਾਇਆ,ਜਿੱਥੇ ਪਹਿਲਾਂ ਕੈਬਨਿਟ ਮਨਿਸਟਰ (Cabinet Minister) ਲਿਖਿਆ ਹੋਇਆ ਸੀ, ਹੁਣ ਉਸ ਥਾਂ ‘ਤੇ ਮੁੱਖ ਮੰਤਰੀ ਪੰਜਾਬ ਲਿਖਿਆ ਹੋਇਆ ਹੈ,ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੋਮਵਾਰ ਨੂੰ ਖਰੜ ਦੇ ਸੰਨੀ ਇਨਕਲੇਵ (Sunny Enclave) ਦੇ ਨੇੜੇ ਇੱਕ ਮੈਰਿਜ ਪੈਲੇਸ (Marriage Palace) ਵਿੱਚ ਇੱਕ ਰਿਸੈਪਸ਼ਨ ਵੀ ਕਰ ਰਹੇ ਹਨ।

ALSO READ:- Navjot Singh Sidhu ਦਾ ਵੱਡਾ ਐਲਾਨ:Lakhimpur ਹਿੰਸਾ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਤੱਕ ਕਰਾਂਗਾ ਭੁੱਖ ਹੜਤਾਲ

ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਅਗਵਾਈ ਵਾਲੇ ਮਾਰਚ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਵੀਰਵਾਰ ਨੂੰ ਢੋਲਨ ਮਾਜਰਾ ਦੇ ਇੱਕ ਗੁਰਦੁਆਰੇ (Gurdwara) ਵਿੱਚ ਸਮਾਗਮ ਕੀਤਾ ਸੀ,ਉਨ੍ਹਾਂ ਦੇ ਨੇੜਲੇ ਸੂਤਰ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਸ਼ਨੀਵਾਰ ਨੂੰ ‘ਸੰਗੀਤ’ਰੱਖ ਰਹੇ ਹਨ,ਬਹੁਤ ਸਾਰੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ।

ਵੀਕਐਂਡ (Weekend) ਦਾ ਅਸਲ ਅਰਥ ਕਾਂਗਰਸ ਕੈਂਪ ਲਈ ਜਸ਼ਨ ਹੈ,” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਗਾਂਧੀ ਪਰਿਵਾਰ ਨੂੰ ਦਿੱਲੀ (Delhi) ਆਉਣ ਵੇਲੇ ਸੱਦਾ ਦਿੱਤਾ ਸੀ ਪਰ ਹੁਣ ਤੱਕ ਉਨ੍ਹਾਂ ਦੇ ਸਮਾਰੋਹਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ, ਖਾਸ ਕਰਕੇ ਲਖੀਮਪੁਰ ਖੇੜੀ ਹਾਦਸਾ (Lakhimpur Khedi Accident) ਹੋਣ ਤੋਂ ਬਾਅਦ,ਹੁਣ ਵੇਖਣਾ ਬਾਕੀ ਹੈ ਕਿ ਵਿਆਹ ਤੇ ਰਿਸੈਪਸ਼ਨ (Reception) ਵਿੱਚ ਕੌਣ ਸ਼ਾਮਲ ਹੁੰਦਾ ਹੈ ਤੇ ਕੌਣ ਨਹੀਂ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *