Faridkot-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ Oxygen Plant ਦਾ ਉਦਘਾਟਨ Faridkot-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ Oxygen Plant ਦਾ ਉਦਘਾਟਨ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Faridkot- Inauguration of Oxygen Plant at Guru Gobind Singh Medical College

Faridkot-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚ Oxygen Plant ਦਾ ਉਦਘਾਟਨ

4

AZAD SOCH:-

Faridkot,(AZAD SOCH NEWS):- ਪੀ.ਐੱਮ ਕੇਅਰਜ ਅਧੀਨ ਬਣੇ ਆਕਸੀਜਨ ਜੈਨਰੇਸ਼ਨ ਪਲਾਂਟ (ਪੀ. ਐੱਸ.ਏ.) (Oxygen Generation Plant (PSA) under PM Care) ਦਾ ਵਰਚੁਅਲ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਏਮਸ ਰਿਸ਼ੀਕੇਸ਼ (ਉਤਰਾਖੰਡ) (Ames Rishikesh (Uttarakhand)) ਤੋਂ ਵਰਚੁਅਲ ਤਰੀਕੇ ਨਾਲ ਕੀਤਾ ਗਿਆ,ਪ੍ਰਧਾਨ ਮੰਤਰੀ ਵਲੋ ਪੂਰੇ ਭਾਰਤ ਵਿਚ ਅਜਿਹੇ 35 ਆਕਸੀਜਨ ਪਲਾਂਟਾਂ ਦਾ ਅੱਜ ਵਰਚੂਅਲ ਉਦਘਾਟਨ ਕੀਤਾ ਗਿਆ।

ਇਸੇ ਤਰ੍ਹਾਂ ਫ਼ਰੀਦਕੋਟ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (Guru Gobind Singh Medical College in Faridkot) ਵਿਖੇ ਪ੍ਰਾਈਮ ਮਨਿਸਟਰ ਸਿਟੀਜਨ ਐਸਿਸਟੈਂਟ ਐਡ ਰਿਲੀਫ ਇਨ ਐਮਰਜੈਂਸੀ ਸਿਚੁਏਸ਼ਨ ਫੰਡ (Prime Minister’s Citizen Assistant and Relief in Emergency Situation Fund) ਨਾਲ ਬਣੇ ਆਕਸੀਜਨ ਪਲਾਂਟ (Oxygen plant) ਦਾ ਉਦਘਾਟਨ ਕੀਤਾ ਗਿਆ ਜੋ ਕਿ 1000 . ਲਿਕੁਅਡ ਪਰ ਮਿੰਟ( ਐੱਲ.ਪੀ.ਐੱਮ) ਆਕਸੀਜਨ ਪੈਦਾ ਕਰੇਗੀ ਅਤੇ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਨੂੰ ਬਚਾਵੇਗੀ।

ALSO READ:- Lakhimpur UpDate:ਪੰਜਾਬ ਕਾਂਗਰਸ ਦੇ ਕਾਫਲੇ ਨੂੰ ਮਿਲੀ ਲਖੀਮਪੁਰ ਜਾਣ ਦੀ ਇਜਾਜ਼ਤ

ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ (Guru Gobind Singh Medical College And Hospital,Faridkot) ਵਿਖੇ ਕਰਵਾਏ ਗਏ ਸਮਾਗਮ ਵਿੱਚ ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (Raj Bahadur Vice Chancellor Baba Farid University of Health Sciences),ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ (Deputy Commissioner Mr. Vimal Kumar Setia) ਤੋਂ ਇਲਾਵਾ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ।

ਇਸ ਮੌਕੇ ਡਾ. ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਦੱਸਿਆ ਕਿ ਜੇਕਰ ਭਾਰਤ ਵਿਚ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਆਉਂਦੀ ਹੈ ਤਾਂ ਤਾਂ ਇਹ ਪਲਾਂਟ ਲੋਕਾਂ ਦੀਆ ਬੇਸ਼ਕੀਮਤੀ ਜਾਨਾਂ ਬਚਾਉਣ ਲਈ ਬਹੁਤ ਸਹਾਈ ਹੋਵੇਗਾ ਅਤੇ ਕਿਸੇ ਵੀ ਵਿਅਕਤੀ ਦੀ ਜਾਨ ਆਕਸੀਜਨ ਦੀ ਘਾਟ ਨਾਲ ਨਹੀਂ ਜਾਏਗੀ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (Baba Farid University of Health Sciences) ਅਧੀਨ  ਹੁਣ ਕੁਲ 5 ਆਕਸੀਜਨ ਪਲਾਂਟ ਹੋ ਚੁੱਕੇ ਹਨ,ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕੋਰੋਨਾ ਬਿਮਾਰੀ ਦੇ ਟਾਕਰੇ ਲਈ ਪ੍ਰਬੰਧ ਕੀਤੇ ਗਏ ਹਨ ਜਿਸ ਲਈ ਪੰਜਾਬ ਵਿੱਚ 7 ਲੈਬੋਰੇਟਰੀਆ ਸਥਾਪਿਤ ਕੀਤੀਆਂ ਗਈਆਂ ਹਨ।ਜਿਨਾਂ ਵਿੱਚ ਮੈਡੀਕਲ ਕਾਲਜ ਪਟਿਆਲਾ, ਫ਼ਰੀਦਕੋਟ, ਅੰਮ੍ਰਿਤਸਰ , ਲੁਧਿਆਣਾ ਅਤੇ ਦੋ ਮੋਹਾਲੀ ਸ਼ਾਮਿਲ ਹਨ ਜੋ ਕਿ ਰੋਜ਼ਾਨਾ 50000 ਤੋਂ ਜਿਆਦਾ ਸੈਂਪਲ ਇਕੱਤਰ ਕਰ ਕੇ ਟੈਸਟ ਕਰ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸਰਕਰ ਵੱਲੋ ਹਰੇਕ ਜਿਲ੍ਹੇ ਵਿੱਚ ਅਜਿਹੀਆਂ ਹੋਰ ਲੈਬੋਰਟਰੀਆ ਖੋਲ੍ਹਣ ਦੀ ਯੋਜਨਾ ਹੈ ਜਿਸ ਲਈ ਪ੍ਰਤੀ ਲੈਬ ਇਕ ਕਰੋੜ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਜਾਵੇਗੀ,ਉਨ੍ਹਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ 42 ਆਕਸੀਜਨ ਪਲਾਂਟ ਲਗਾਏ ਗਏ ਹਨ ਜਿਸ ਵਿੱਚ 28 ਡੀ.ਆਰ.ਡੀ.ਓ ਸਕੀਮ ਅਧੀਨ  ਲਗਾਏ ਜਾਣਗੇ,ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਫ਼ਰੀਦਕੋਟ ਵਿੱਚ ਇਹ ਪੰਜਾਬ ਦਾ ਪਹਿਲਾ ਆਕਸੀਜਨ ਪਲਾਂਟ ਲਗਾਇਆ ਗਿਆ ਹੈ,ਇਸ ਪ੍ਰਕਾਰ ਫ਼ਰੀਦਕੋਟ ਵਿਚ ਕੁਲ ਦੋ ਆਕਸੀਜਨ ਪਲਾਂਟ ਹੋ ਗਏ ਹਨ ਜੋ 1000 ਐਲ ਪੀ ਐਮ ਆਕਸੀਜਨ ਪੈਦਾ ਕਰਨਗੇ,ਇਸ ਨਾਲ ਹੁਣ ਮੈਡੀਕਲ ਕਾਲਜ ਦੇ ਹਰੇਕ ਬੈੱਡ ਤੱਕ ਆਕਸੀਜਨ ਦੀ ਪਹੁੰਚ ਹੋਵੇਗੀ। ਇਸ ਤੋਂ ਇਲਾਵਾ  ਮਰੀਜ਼ਾਂ ਲਈ ਸਲਿੰਡਰ ਵਿੱਚ ਆਕਸੀਜਨ ਦੀ ਸਪਲਾਈ ਵੀ ਦਿੱਤੀ ਜਾ ਸਕੇਗੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *