Amritsar ‘ਚ ਵੱਡੇ Drug Racket ਦਾ ਭਾਂਡਾ ਫੋੜ,1.94 ਲੱਖ ਨਸ਼ੀਲੀਆਂ ਗੋਲੀਆਂ ਸਣੇ 5 ਲੋਕਾਂ ਦੀ Amritsar ‘ਚ ਵੱਡੇ Drug Racket ਦਾ ਭਾਂਡਾ ਫੋੜ,1.94 ਲੱਖ ਨਸ਼ੀਲੀਆਂ ਗੋਲੀਆਂ ਸਣੇ 5 ਲੋਕਾਂ ਦੀ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Large drug racket busted in Amritsar, 5 arrested with 1.94 lakh narcotic pills

Amritsar ‘ਚ ਵੱਡੇ Drug Racket ਦਾ ਭਾਂਡਾ ਫੋੜ,1.94 ਲੱਖ ਨਸ਼ੀਲੀਆਂ ਗੋਲੀਆਂ ਸਣੇ 5 ਲੋਕਾਂ ਦੀ ਹੋਈ ਗ੍ਰਿਫਤਾਰੀ

4

AZAD SOCH:-

Amritsar,(AZAD SOCH NEWS):- ਪੰਜਾਬ ਪੁਲਿਸ (Punjab Police) ਵੱਲੋਂ ਨਸ਼ੇ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ,ਥਾਂ-ਥਾਂ ‘ਤੇ ਛਾਪੇ ਮਾਰੇ ਜਾ ਰਹੇ ਹਨ,ਜਿਲ੍ਹਾ ਅੰਮ੍ਰਿਤਸਰ ਵਿਖੇ ਦਿਹਾਤੀ ਪੁਲਿਸ (Rural police) ਨੇ ਨਸ਼ੇ ਖਿਲਾਫ ਕਾਰਵਾਈ ਕਰਦੇ ਹੋਏ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ,ਜਦੋਂ ਪੁਲਿਸ ਨੇ 100 ਨਸ਼ੇ ਵਾਲੀਆਂ ਗੋਲੀਆਂ (Drug Pills) ਸਣੇ ਫੜੇ ਗਏ ਇੱਕ ਮੁਲਜ਼ਮ ਤੋਂ ਜਾਂਚ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਦਾ ਮਾਲਕ ਸਾਹਮਣੇ ਆਇਆ,ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 5 ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ।

ਡੀ. ਐੱਸ. ਪੀ. ਅਭਿਮਨਿਊ ਰਾਣਾ (D. S. P. Abhimanyu Rana) ਤੇ ਕੱਥੂਨੰਗਲ ਥਾਣਾ (Kathunangal Police Station) ਦੇ ਐੱਸ. ਐੱਚ. ਓ. ਹਿਮਾਂਸ਼ੂ ਭਗਤ (S. H.O. Himanshu Bhagat) ਨੇ ਦੱਸਿਆ ਕਿ ਪਿੰਡ ਰਾਮ ਦੀਵਾਲੀ ਵਿਖੇ ਹਿੰਦੂਜਾ ਗੈਸ ਸਰਵਿਸ (Hinduja Gas Service) ਦੇ ਕੋਲ ਨਾਕਾਬੰਦੀ ਕਰਕੇ ਮੁਲਜ਼ਮ ਨੂੰ 100 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ,ਮੁਲਜ਼ਮ ਤੋਂ ਪੁੱਛਗਿਛ ਕੀਤੀ ਗਈ ਤਾਂ ਦੋਸ਼ੀ ਨੇ ਕਬੂਲਿਆ ਕਿ ਉਹ ਭੁੱਲਰ ਨਾਂ ਦੇ ਮੈਡੀਕਲ ਸਟੋਰ (Medical Store) ਤੋਂ ਇਹ ਗੋਲੀਆਂ ਖਰੀਦਦਾ ਹੈ,ਡਰੱਗ ਇੰਸਪੈਕਟਰ ਸੁਖਦੀਪ ਸਿੰਘ (Drug Inspector Sukhdeep Singh) ਵੱਲੋਂ ਸਟੋਰ ‘ਤੇ ਛਾਪਾ ਮਾਰਿਆ ਗਿਆ ਤੇ ਉਥੋਂ 780 ਨਸ਼ੀਲੀਆਂ ਗੋਲੀਆਂ (Drug Pills) ਬਰਾਮਦ ਕੀਤੀਆਂ ਗਈਆਂ।

akhimpur UpDate:ਪੰਜਾਬ ਕਾਂਗਰਸ ਦੇ ਕਾਫਲੇ ਨੂੰ ਮਿਲੀ ਲਖੀਮਪੁਰ ਜਾਣ ਦੀ ਇਜਾਜ਼ਤ

ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਵੱਲੋਂ ਪਿੰਡ ਕਟੜਾ ਸ਼ੇਰ ਸਿੰਘ (Village Katra Sher Singh) ਦੇ ਇਕ ਸਟਾਕਿਸਟ ਦੀ ਦੁਕਾਨ (Stockist’s Shop)‘ ਤੇ ਰੇਡ ਮਾਰੀ ਗਈ,ਪੁਲਿਸ ਨੇ ਸਟੋਰ ਦੇ ਮਾਲਕ ਨਵੀਨ ਗੁਪਤਾ ਤੋਂ 13 ਹਜ਼ਾਰ 539 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ,ਜਾਂਚ ਇਥੇ ਵੀ ਨਹੀਂ ਰੁਕੀ,ਹੁਣ ਇੱਕ ਹੋਰ ਸਪਲਾਇਰ ਦਾ ਨਾਂ ਸਾਹਮਣੇ ਆਇਆ ਹੈ, ਨਵੀਨ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਇਹ ਸਪਲਾਈ ਗੇਟ ਹਕੀਮਨ ਦੇ ਕੋਲ ਫਤਿਹ ਸਿੰਘ ਕਾਲੋਨੀ (Fateh Singh Colony) ਸਥਿਤ ਐਸਐਸ ਫਾਰਮਾਸਿਊਟੀਕਲ (SS Pharmaceutical) ਤੋਂ ਖਰੀਦਦਾ ਹੈ।

ਪੁਲਿਸ ਵੱਲੋਂ ਐਸਐਸ ਫਾਰਮਾਸਿਊਟੀਕਲ (SS Pharmaceutical) ਦੇ ਮਾਲਕ ਮਨੀਸ਼ ਕੁਮਾਰ ਤੋਂ ਪੁੱਛਗਿਛ ਕੀਤੀ ਗਈ,ਜਾਂਚ ਵਿਚ ਮਨੀਸ਼ ਤੋਂ 1.80 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਬਾਅਦ ਗੁਰੂ ਕ੍ਰਿਪਾ ਨਾਂ ਦੇ ਮੈਡੀਕਲ ਸਟੋਰ (Medical Store) ‘ਤੇ ਛਾਪਾ ਮਾਰਿਆ ਗਿਆ,ਭਣਕ ਲੱਗਦਿਆਂ ਹੀ ਸਟੋਰ ਮਾਲਕ ਵਿਵੇਕ ਮਹਾਜਨ ਫਰਾਰ ਹੋ ਚੁੱਕਾ ਸੀ ਪਰ ਪੁਲਿਸ ਵੱਲੋਂ ਅਜੇ ਵੀ ਜਾਂਚ ਜਾਰੀ ਹੈ ਤੇ ਜਲਦ ਹੀ ਇਸ ਕੜੀ ਨਾਲ ਜੁੜੇ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

ALSO READ:-

ਪੰਜਾਬ ਪੁਲਿਸ ਦੇ 4 ਡੀਐਸਪੀਜ਼ ਦੇ ਪੁਲਿਸ ਹੈਡਕੁਆਰਟਰਾਂ ਵਿੱਚ ਤਬਾਦਲੇ ਕੀਤੇ ਗਏ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *