Shiromani Akali Dal ਨੇ Navjot Singh Sidhu ਤੇ ਲਗਾਏ CM ਚੰਨੀ ਦੇ SC ਭਾਈਚਾਰੇ Shiromani Akali Dal ਨੇ Navjot Singh Sidhu ਤੇ ਲਗਾਏ CM ਚੰਨੀ ਦੇ SC ਭਾਈਚਾਰੇ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Shiromani Akali Dal lays serious allegations against Navjot Singh Sidhu for being jealous of CM Channi's SC community

Shiromani Akali Dal ਨੇ Navjot Singh Sidhu ਤੇ ਲਗਾਏ CM ਚੰਨੀ ਦੇ SC ਭਾਈਚਾਰੇ ਨਾਲ ਸੰਬੰਧਿਤ ਹੋਣ ਕਾਰਨ ਉਹਨਾਂ ਨਾਲ ਈਰਖਾ ਕਰਨ ਦੇ ਗੰਭੀਰ ਆਰੋਪ

4

AZAD SOCH:-

Chandigarh,8 ਅਕਤੂਬਰ,(AZAD SOCH NEWS):- ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਚ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਪਾਸੇ ਕਰਨ ਲਈ ਖੇਡੇ ਗਏ ਐਸ ਸੀ ਮੁੱਖ ਮੰਤਰੀ ਦਾ ਪੱਤਾ ਮੂਧੇ ਮੂੰਹ ਡਿੱਗਾ ਹੈ ਕਿਉਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੇ ਜ਼ੋਰ ਦੇ ਕੇ ਕਿਹਾ ਹੈ ਕਿ ਐਸ ਸੀ ਮੁੱਖ ਮੰਤਰੀ ਪਾਰਟੀ ਲਈ ਚੰਗੀ ਕਾਰਗੁਜ਼ਾਰੀ ਨਹੀਂ ਵਿਖਾ ਸਕਦਾ,ਇਥੇ ਜਾਰੀ ਕੀਤੇ।

ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ (Senior Vice President Dr. Daljit Singh Cheema) ਨੇ ਕਿਹਾ ਕਿ ਪ੍ਰਦੇਸ ਕਾਂਗਰਸ ਪ੍ਰਧਾਨ ਨੇ ਦਰਸਾ ਦਿੱਤਾ ਹੈ ਕਿ ਉਹ ਐਸ ਸੀ ਭਾਈਚਾਰੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦਾ ਕਿੰਨ ਕੁ ਸਨਮਾਨ ਕਰਦੇ ਹਨ ਕਿਉਂਕਿ ਉਹ ਲਖੀਮਪੁਰ ਖੀਰੀ (Lakhimpur Kheri) ਮਾਮਲੇ ਵਿਚ ਪਾਰਟੀ ਦਾ ਰੋਸ ਮਾਰਚ ਸ਼ੁਰੂ ਕਰਨ ਲਈ ਮੁੱਖ ਮੰਤਰੀ ਦੀ ਦੋ ਮਿੰਟ ਉਡੀਕ ਵੀ ਨਹੀਂ ਕਰ ਸਕੇ।


ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਕਿਹਾ ਕਿ ਨਵਜੋਤ ਸਿੱਧੂ (Navjot Sidhu) ਨੇ ਦਰਸਾ ਦਿੱਤਾ ਹੈ ਕਿ ਉਹਨਾਂ ਨੂੰ ਐਸ ਸੀ ਵਰਗ ਤੋਂ ਮੁੱਖ ਮੰਤਰੀ ਬਣਾਏ ਜਾਣ ਤੋਂ ਕਿੰਨੀ ਈਰਖਾ ਹੋ ਰਹੀ ਹੈ ਅਤੇ ਉਹਨਾਂ ਆਪ ਕਿਹਾ ਹੈ ਕਿ ਕੁਝ ਵੀ ਸਹੀ ਨਹੀਂ ਹੈ ਜੇਕਰ ਭਗਵੰਤ ਸਿੰਘ ਸਿੱਧੂ (Bhagwant Singh Sidhu) ਦੇ ਪੁੱਤਰ ਯਾਨੀ ਨਵਜੋਤ ਸਿੱਧੂ ਨੁੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਫਿਰ ਸਭ ਸਹੀ ਹੁੰਦਾ,ਨਵਜੋਤ ਸਿੱਧੂ (Navjot Sidhu) ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਡੁੱਬਦਾ ਜਹਾਜ਼ ਹੈ ਤੇ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਵਿਚ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈ।

ALSO READ:- ਸੂਬੇ ਵਿੱਚ ਖਰੀਦ ਦੇ ਪੰਜਵੇਂ ਦਿਨ 134283.474 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ: ਭਾਰਤ ਭੂਸ਼ਨ ਆਸ਼ੂ


ਅਕਾਲੀ ਆਗੂ ਨੇ ਕਿਹਾ ਕਿ ਨਵਜੋਤ ਸਿੱਧੂ (Navjot Sidhu) ਦੇ ਕਹਿਣ ਤੋਂ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਨੂੰ ਕਿਸਾਨਾਂ ਜਾਂ ਉਹਨਾਂ ਦੇ ਮਸਲਿਆਂ ਪ੍ਰਤੀ ਕੋਈ ਪਿਆਰ ਨਹੀਂ ਹੈ ਬਲਕਿ ਉਹ ਤਾਂ ਸਿਰਫ ਸੂਬੇ ਵਿਚ ਸਿਖ਼ਰਲੀ ਕੁਰਸੀ ਹਾਸਲ ਕਰਨ ਵਾਸਤੇ ਸ਼ੈਅ ਮਾਤ ਦੀ ਖੇਡ ਵਿਚ ਰੁੱਝੇ ਹਨ,ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਜੋ ਆਪ ਆਪਣੀ ਇਸ ਤਰੀਕੇ ਦੀ ਇੱਛਾ ਪਾਲਦੇ ਹਨ, ਉਹ ਕਿਸੇ ਵੀ ਤਰੀਕੇ ਲੋਕਾਂ ਦੀ ਭਲਾਈ ਵਾਸਤੇ ਕੰਮ ਨਹੀਂ ਕਰ ਸਕਦੇ,ਉਹਨਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਚੰਨੀ ਦੀ ਖਿਲਾਫਤ ਹਾਲੇ ਵੀ ਜਾਰੀ ਹੈ।


ਉਹਨਾਂ ਕਿਹਾ ਕਿ ਨਵਜੋਤ ਸਿੱਧੂ (Navjot Sidhu) ਹੁਣ ਬਿਲਕੁਲ ਬੇਨਕਾਬ ਹੋ ਗਿਆ ਹੈ,ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੁਣ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਨੇ ਐਸ ਸੀ ਵਰਗ ਦਾ ਮੁੱਖ ਮੰਤਰੀ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਿਉਂ ਕੀਤਾ ਜਦੋਂ ਕਿ ਉਹਨਾਂ ਨੂੰ ਉਸ ਨਵਜੋਤ ਸਿੱਧੂ (Navjot Sidhu) ’ਤੇ ਵਿਸ਼ਵਾਸ ਹੈ ਜੋ ਲਗਾਤਾਰ ਮੁੱਖ ਮੰਤਰੀ ਨੂੰ ਨੀਵਾਂ ਵਿਖਾਉਣ ਦਾ ਯਤਨ ਕਰ ਰਿਹਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *