ਮੁੱਖ ਚੋਣ ਅਧਿਕਾਰੀ,ਪੰਜਾਬ ਵੱਲੋਂ Web News Channels ਅਤੇ News Portal ਦੇ ਨੁਮਾਇੰਦਿਆ ਮੁੱਖ ਚੋਣ ਅਧਿਕਾਰੀ,ਪੰਜਾਬ ਵੱਲੋਂ Web News Channels ਅਤੇ News Portal ਦੇ ਨੁਮਾਇੰਦਿਆ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Chief Electoral Officer, Punjab conducts workshop with representatives of Web News Channels and News Portal

ਮੁੱਖ ਚੋਣ ਅਧਿਕਾਰੀ,ਪੰਜਾਬ ਵੱਲੋਂ Web News Channels ਅਤੇ News Portal ਦੇ ਨੁਮਾਇੰਦਿਆਂ ਨਾਲ ਵਰਕਸ਼ਾਪ ਦਾ ਆਯੋਜਨ

7

AZAD SOCH:-

CHANDIGARH, 8 ਅਕਤੂਬਰ (AZAD SOCH NEWS):- ਆਗਾਮੀ ਵਿਧਾਨ ਸਭਾ ਚੋਣਾਂ (Assembly Elections),2022 ਲਈ ਜਾਣਕਾਰੀ ਦੇ ਵਿਆਪਕ ਅਤੇ ਸਹੀ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਮੀਡੀਆ (Digital Media) ਭਾਈਚਾਰੇ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਵੈਬ ਨਿਊਜ ਚੈਨਲਾਂ (Web News Channels) ਅਤੇ ਨਿਊਜ ਪੋਰਟਲ (News Portal) ਦੇ ਨੁਮਾਇੰਦਿਆਂ ਨਾਲ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਪ੍ਰਮੁੱਖ ਵੈਬ ਨਿਊਜ ਚੈਨਲਾਂ ਅਤੇ ਵੈਬ ਪੋਰਟਲਾਂ ਨੇ ਇੰਟਰਐਕਟਿਵ ਸੈਸਨ ਵਿੱਚ ਹਿੱਸਾ ਲਿਆ।

ਵੋਟਰ ਆਊਟਰੀਚ (Digital Media) ਪਹਿਲਕਦਮੀਆਂ ਤੱਕ ਪਹੁੰਚ ਬਾਰੇ ਬੋਲਦਿਆਂ, ਡਾ. ਐਸ ਕਰੁਣਾ ਰਾਜੂ, ਮੁੱਖ ਚੋਣ ਅਧਿਕਾਰੀ ਪੰਜਾਬ ਨੇ ਕਿਹਾ ਕਿ ਰਵਾਇਤੀ ਮੀਡੀਆ ਤੋਂ ਇਲਾਵਾ, ਡਿਜੀਟਲ ਮਾਧਿਅਮ ‘ਤੇ ਵੀ ਧਿਆਨ ਕੇਂਦਰਤ ਕੀਤਾ ਜਾਵੇਗਾ ਅਤੇ ਨਿਊਜ ਪੋਰਟਲ, ਸੋਸਲ ਮੀਡੀਆ ਅਤੇ ਬਲੌਗਰਸ/ਵਲੌਗਰਸ ਵਰਗੇ ਪਲੇਟਫਾਰਮ ਅਹਿਮ ਭੂਮਿਕਾ ਨਿਭਾਉਣਗੇ। ਇਸ ਸੰਦਰਭ ਵਿੱਚ, ਉਹਨਾਂ ਨੇ ਡਿਜੀਟਲ ਮਾਧਿਅਮ ਦੀ ਵਰਤੋਂ ਕਰਕੇ ਵੋਟਰਾਂ ਤੱਕ ਪਹੁੰਚ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਅਤੇ ਡਿਜੀਟਲ ਨਿਊਜ ਪਲੇਟਫਾਰਮਾਂ ਦੀਆਂ ਇਸਤਿਹਾਰਬਾਜੀ ਸਬੰਧੀ ਨੀਤੀਆਂ ਬਾਰੇ ਵੀ ਚਰਚਾ ਕੀਤੀ।

ALSO READ:- ਪੰਜਾਬ ਰਾਜ ਵਿੱਚ ਅੱਜ ਝੋਨੇ ਦੀ ਖਰੀਦ ਦੇ ਛੇਵੇਂ ਦਿਨ ਸਰਕਾਰੀ ਏਜੰਸੀਆਂ ਵੱਲੋਂ 150569.53 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ

ਡਾ. ਰਾਜੂ ਨੇ ਭਾਰਤ ਦੇ ਚੋਣ ਕਮਿਸਨ (ਈਸੀਆਈ) ਵੱਲੋਂ ਤਕਨਾਲੋਜੀ ‘ਤੇ ਵਿਸੇਸ ਧਿਆਨ ਦੇਣ, ਈਵੀਐਮ (ਇਲੈਕਟ੍ਰੌਨਿਕ ਵੋਟਿੰਗ ਮਸੀਨਾਂ) ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਵੱਖ -ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ,ਉਨਾਂ ਅੱਗੇ ਕਿਹਾ ਕਿ ਡਿਜੀਟਲ ਪਲੇਟਫਾਰਮ ਵੋਟਰਾਂ ਨੂੰ ਚੋਣ ਮਸੀਨਰੀ ਨਾਲ ਜੋੜਨ ਦਾ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ ਤਾਂ ਜੋ ਨਿਰੰਤਰ ਚੋਣਾਂ ਸਬੰਧੀ ਅਤੇ ਲੋਕਤੰਤਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ,ਭਾਗੀਦਾਰਾਂ ਨੇ ਵੋਟਰ ਜਾਗਰੂਕਤਾ ਸਬੰਧੀ ਸੀਈਓ ਦਫ਼ਤਰ, ਪੰਜਾਬ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਵੀ ਦਿੱਤਾ।

ALSO READ:-

ਸੂਬੇ ਵਿੱਚ ਖਰੀਦ ਦੇ ਪੰਜਵੇਂ ਦਿਨ 134283.474 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ: ਭਾਰਤ ਭੂਸ਼ਨ ਆਸ਼ੂ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *