Garhshankar: ਗੜ੍ਹਸ਼ੰਕਰ ਪੁਲਿਸ ਨੇ ਨਸ਼ੀਲੇ ਟੀਕਿਆਂ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕੀਤੇ Garhshankar: ਗੜ੍ਹਸ਼ੰਕਰ ਪੁਲਿਸ ਨੇ ਨਸ਼ੀਲੇ ਟੀਕਿਆਂ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕੀਤੇ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Garhshankar Garhshankar police arrested two youths with drug paraphernalia and a motorcycle

Garhshankar: ਗੜ੍ਹਸ਼ੰਕਰ ਪੁਲਿਸ ਨੇ ਨਸ਼ੀਲੇ ਟੀਕਿਆਂ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕੀਤੇ ਕਾਬੂ

5

AZAD SOCH:-

Garhshankar,(AZAD SOCH NEWS):- ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ (District Police Chief Mrs. Amnit Kondal) ਵਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਏ.ਐਸ.ਪੀ ਗੜ੍ਹਸੰਕਰ ਤੁਸ਼ਾਰ ਗੁਪਤਾ (ASP Garhshankar Tushar Gupta) ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਮੁਖੀ ਗੜ੍ਹਸੰਕਰ ਇਕਬਾਲ ਸਿੰਘ ਜੀ (Police Station Chief Garhshankar Iqbal Singh) ਦੀ ਅਗਵਾਈ ਹੇਠ ਗੜ੍ਹਸ਼ੰਕਰ ਪੁਲਿਸ (Garhshankar Police) ਨੇ 24 ਨਸ਼ੀਲੇ ਟੀਕਿਆਂ ਅਤੇ ਮੋਟਰਸਾਈਕਲ ਸਮੇਤ 2 ਨੋਜਵਾਨਾਂ ਨੂੰ ਕਾਬੂ ਕਰਕੇ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਰਾਕੇਸ਼ ਕੁਮਾਰ (Sub Inspector Rakesh Kumar) ਨੇ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਸਮਾ ਕਰੀਬ ਦੁਪਹਿਰ ਬਾਅਦ 2 ਕੁ ਵਜੇ ਦੇ ਕਰੀਬ ਗੜ੍ਹਸ਼ੰਕਰ (Garhshankar) ਤੋਂ ਕੋਟ ਫਤੂਹੀ ਵੱਲੋਂ ਨੂੰ ਜਾਦੀ ਬਿਸਤ ਦੋਆਬ ਨਹਿਰ ਰਾਵਲ ਪਿੰਡੀ ਮੋੜ ਲਾਗੇ ਪੁੱਜੇ ।

ALSO READ:- ਮੁੱਖ ਚੋਣ ਅਧਿਕਾਰੀ,ਪੰਜਾਬ ਵੱਲੋਂ Web News Channels ਅਤੇ News Portal ਦੇ ਨੁਮਾਇੰਦਿਆਂ ਨਾਲ ਵਰਕਸ਼ਾਪ ਦਾ ਆਯੋਜਨ

ਤਾ ਸਾਹਮਣੇ ਤੋਂ ਲਾਲ ਰੰਗ ਮੋਟਰਸਾਈਕਲ ਪੈਸ਼ਨ (Motorcycle Passion) ਨੰਬਰਪੀ.ਬੀ-10- ਸੀ.ਜੇ-4751 ਸਵਾਰ ਆ ਰਹੇ ਦੋ ਨੋਜਵਾਨ ਪੁਲਿਸ ਨੇ ਦੇਖ ਕੇ ਪਿੱਛੇ ਮੁੜਨ ਲੱਗੇ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾ ਮੋਟਰਸਾਈਕਲ ਸਵਾਰ ਨੇ ਆਪਣਾ ਨਾਮ ਰਜਿੰਦਰ ਕੁਮਾਰ ਪੁੱਤਰ ਦਰਵਾਰਾ ਰਾਮ ਅਤੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਰਜਿੰਦਰ ਕੁਮਾਰ ਪੁੱਤਰ ਬਲਦੇਵ ਰਾਜ ਵਾਸੀਅਨ ਕਰਨਾਣਾ ਥਾਣਾ ਸਦਰ ਬੰਗਾ ਦੱਸਿਆ,ਜਿਨ੍ਹਾਂ ਦੇ ਮੋਟਰਸਾਈਕਲ ਦੀ ਤਲਾਸ਼ੀ ਲੈਣ ਤੇ ਹੈਡਲ ਨਾਲ ਬੰਨ੍ਹੇ ਮੋਮੀ ਲਿਫ਼ਾਫ਼ਾ ਰੰਗ ਕਾਲਾ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਹੈ ਦੀ ਤਲਾਸ਼ੀ ਲੈਣ ਤੇ ਲਿਫਾਫੇ ਵਿੱਚ ਇੱਕ ਪਲਾਸਟਿਕ (Plastic) ਦੇ ਡੱਬੇ ਵਿੱਚ ਪਾ ਕੇ ਰੱਖੇ 12 ਟੀਕੇ ਬਰੂਫਨ 2/2 ਐਮ.ਐਲ ਤੇ 12 ਟੀਕੇ ਈਵਲ ਪਨਰਾਮਿਨ ਮੈਲਿਟ 10/10 ਐਮ.ਐਲ ਬਰਾਮਦ ਕੀਤੇ,ਪੁਲਿਸ ਨੇ ਦੋਸ਼ੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਅਤੇ ਹੋਰ ਵੀ ਖੁਲਾਸੇ ਹੋ ਸਕਦੇ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *