Gurdaspur Transport Department ਦੀ ਨਿੱਜੀ ਕੰਪਨੀਆਂ ਬਿਨ੍ਹਾਂ ਟੈਕਸ, ਬਿਨ੍ਹਾਂ ਟਾਈਮ ਤੋਂ Gurdaspur Transport Department ਦੀ ਨਿੱਜੀ ਕੰਪਨੀਆਂ ਬਿਨ੍ਹਾਂ ਟੈਕਸ, ਬਿਨ੍ਹਾਂ ਟਾਈਮ ਤੋਂ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਟਰਾਂਸਪੋਰਟ ਵਿਭਾਗ ਗੁਰਦਾਸਪੁਰ ਦੀ ਨਿੱਜੀ ਕੰਪਨੀਆਂ ਬਿਨ੍ਹਾਂ ਟੈਕਸ, ਬਿਨ੍ਹਾਂ ਟਾਈਮ ਤੋਂ ਚਲ ਰਹੀਆਂ 'ਤੇ ਵੱਡੀ ਕਾਰਵਾਈ, 25 ਬੱਸਾਂ ਨੂੰ ਕੀਤਾ ਜ਼ਬਤ

ਟਰਾਂਸਪੋਰਟ ਵਿਭਾਗ ਗੁਰਦਾਸਪੁਰ ਦੀ ਨਿੱਜੀ ਕੰਪਨੀਆਂ ਬਿਨ੍ਹਾਂ ਟੈਕਸ,ਬਿਨ੍ਹਾਂ ਟਾਈਮ ਤੋਂ ਚਲ ਰਹੀਆਂ ‘ਤੇ ਵੱਡੀ ਕਾਰਵਾਈ, 25 ਬੱਸਾਂ ਨੂੰ ਕੀਤਾ ਜ਼ਬਤ

4

Azad Soch:-

Gurdaspur,(Azad Soch News):- ਟਰਾਂਸਪੋਰਟ ਵਿਭਾਗ ਗੁਰਦਾਸਪੁਰ (Transport Department Gurdaspur) ਨੇ ਜ਼ਿਲ੍ਹੇ ਵਿਚ ਵੱਡੀ ਕਾਰਵਾਈ ਕਰਦਿਆਂ ਬਿਨ੍ਹਾਂ ਟੈਕਸ, ਬਿਨ੍ਹਾਂ ਟਾਈਮ ਤੋਂ ਚਲ ਰਹੀਆਂ ਵੱਡੇ ਘਰਾਂ ਦੀਆਂ ਨਿੱਜੀ ਕੰਪਨੀਆਂ ਦੀਆਂ 25 ਬੱਸਾਂ ਨੂੰ ਜ਼ਬਤ ਕਰ ਲਿਆ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਰੰਧਾਵਾ, ਰਿਜ਼ਨਲ ਟਰਾਂਸਪਰੋਟ ਅਥਾਰਟੀ ਗੁਰਦਾਸਪੁਰ (Regional Transport Authority Gurdaspur) ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਿੱਜੀ ਕੰਪਨੀਆਂ ਦੀਆਂ ਬੱਸਾਂ ਜੋ ਬਿਨ੍ਹਾਂ ਟੈਕਸ, ਡਿਫਾਲਟਰ ਅਤੇ ਬਿਨ੍ਹਾਂ ਟਾਈਮ ਤੋੋਂ ਚੱਲ ਰਹੀਆਂ ਸਨ, ਉਨ੍ਹਾਂ ‘ਤੇ ਕਾਰਵਾਈ ਕੀਤੀ ਗਈ ਹੈ,ਜਿਸ ਵਿਚ ਵੱਡੇ ਘਰਾਂ ਦੀ ਬੱਸਾਂ ਦੀਆਂ ਨਿੱਜੀ ਕੰਪਨੀਆਂ ਜਿਵੇਂ ਰਾਜਧਾਨੀ, ਡੱਬਵਾਲੀ ਤੇ ਲਿਬੜਾ ਆਦਿ ਕੰਪਨੀਆਂ ਦੀਆਂ ਬੱਸਾਂ ਸ਼ਾਮਲ ਹਨ, ਨੂੰ ਜ਼ਬਤ ਕੀਤਾ ਗਿਆ ਹੈ।

ਬਲਦੇਵ ਸਿੰਘ ਰੰਧਾਵਾ (Baldev Singh Randhawa) ਨੇ ਗੱਲਬਾਤ ਦੌਰਾਨ ਕਿਹਾ ਕਿ ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ,ਟਰਾਂਸਪੋਰਟ ਵਿਭਾਗ (Department of Transportation) ਵਿਚ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਕੰਮਕਾਜ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨਾਂ ਨੇ ਕਿਹਾ ਕਿ ਟੈਕਸ ਨਾ ਭਰਨ ਵਾਲਿਆਂ ਜਾਂ ਨਿਯਮਾਂ ਵਿਚ ਕਿਸੇ ਵੀ ਕਿਸਮ ਦੀ ਊਣਤਾਈ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *