ਪਿੰਡ ਪੱਚਰੰਡਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਗੱਜਣ ਸਿੰਘ ਦੀ ਪਿੰਡ ਪੱਚਰੰਡਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਗੱਜਣ ਸਿੰਘ ਦੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Chief Minister Charanjit Singh Channi pays homage to Shaheed Gajjan Singh

ਪਿੰਡ ਪੱਚਰੰਡਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਦਿੱਤਾ ਮੋਢਾ

0

AZAD SOCH:-

Ropar,(AZAD SOCH NEWS):- ਜੰਮੂ-ਕਸ਼ਮੀਰ (Jammu And Kashmir) ਦੇ ਪੁੰਛ ਜ਼ਿਲ੍ਹੇ (Poonch District) ਵਿੱਚ ਪੰਜਾਬ ਦੇ ਤਿੰਨ ਜਵਾਨ ਸ਼ਹੀਦ ਹੋਏ,ਅੱਜ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ,ਸ਼ਹੀਦ ਗੱਜਣ ਸਿੰਘ (Shaheed Gajjan Singh) ਨੂੰ ਉਨ੍ਹਾਂ ਦੇ ਜੱਦੀ ਪਿੰਡ ਪੱਚਰੰਡਾ (Village Pacharanda) ਵਿੱਚ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ,ਇਸ ਦੌਰਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਪਿੰਡ ਪੱਚਰੰਡਾ ਪਹੁੰਚੇ,ਉਨ੍ਹਾਂ ਨੇ ਇਥੇ ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਮੋਢਾ ਦਿੱਤਾ।

ALSO READ:- ਨਵਜੋਤ ਸਿੰਘ ਸਿੱਧੂ 14 ਅਕਤੂਬਰ ਕੱਲ੍ਹ ਨੂੰ ਮੀਟਿੰਗ ਕਰਨ ਲਈ ਦਿੱਲੀ ਆ ਰਹੇ ਹਨ

ਉਨ੍ਹਾਂ ਨਾਲ ਵਿਧਾਨ ਸਭਾ ਸਪੀਕਰ ਰਾਣਾ ਮਹਿੰਦਰ ਸਿੰਘ ਕੇਪੀ (Assembly Speaker Rana Mahinder Singh KP) ਵੀ ਮੌਜੂਦ ਸਨ।ਸ਼ਹੀਦ ਦਾ ਇਸੇ ਸਾਲ ਫਰਵਰੀ ਮਹੀਨੇ ਵਿਚ ਵਿਆਹ ਹੋਇਆ ਸੀ,ਉਹ ਆਪਣੇ ਵਿਆਹ ਵਿੱਚ ਟਰੈਕਟਰ ‘ਤੇ ਕਿਸਾਨੀ ਝੰਡਾ ਲਾ ਕੇ ਬਾਰਾਤ ਲੈ ਕੇ ਗਏ ਸੀ,ਹੱਥਾਂ ਵਿੱਚ ਚੂੜਾ ਪਾਈ ਉਸ ਦੀ ਵਹੁਟੀ ਦਾ ਰੋ-ਰੋ ਬੁਰਾ ਹਾਲ ਹੈ,ਉਸ ਦੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਸੁੱਕੀ ਸੀ ਕਿ ਉਸ ਦੇ ਸਿਰ ‘ਤੇ ਇਹ ਦੁੱਖਾਂ ਦਾ ਪਹਾੜ ਟੁੱਟ ਪਿਆ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਹੀਦ ਦੀ ਸ਼ਹਾਦਤ ’ਤੇ ਮਾਣ ਹੈ,ਪੂਰੇ ਇਲਾਕੇ ਵਿਚ ਸੋਗ ਭਰਿਆ ਮਾਹੌਲ ਬਣਿਆ ਹੋਇਆ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *