ਪਟਿਆਲਾ ਦੇ ਸਨੌਰ ਅਧੀਨ ਪੈਂਦੇ ਪਿੰਡ ਜਗਤਪੁਰਾ ਵਿੱਚ ਦਰਦਨਾਕ ਹਾਦਸਾ, ਸਕਾਰਪੀਓ-ਟਰੈਕਟਰ ਦੀ ਟੱਕਰ ‘ਚ 5 ਦੀ ਹੋਈ ਮੌਤ - AZAD SOCH ਪਟਿਆਲਾ ਦੇ ਸਨੌਰ ਅਧੀਨ ਪੈਂਦੇ ਪਿੰਡ ਜਗਤਪੁਰਾ ਵਿੱਚ ਦਰਦਨਾਕ ਹਾਦਸਾ, ਸਕਾਰਪੀਓ-ਟਰੈਕਟਰ ਦੀ ਟੱਕਰ ‘ਚ 5 ਦੀ ਹੋਈ ਮੌਤ - AZAD SOCH
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਪਟਿਆਲਾ ਦੇ ਸਨੌਰ ਅਧੀਨ ਪੈਂਦੇ ਪਿੰਡ ਜਗਤਪੁਰਾ ਵਿੱਚ ਦਰਦਨਾਕ ਹਾਦਸਾ, ਸਕਾਰਪੀਓ-ਟਰੈਕਟਰ ਦੀ ਟੱਕਰ ‘ਚ 5 ਦੀ ਹੋਈ ਮੌਤ

ਪਟਿਆਲਾ ਦੇ ਸਨੌਰ ਅਧੀਨ ਪੈਂਦੇ ਪਿੰਡ ਜਗਤਪੁਰਾ ਵਿੱਚ ਦਰਦਨਾਕ ਹਾਦਸਾ, ਸਕਾਰਪੀਓ-ਟਰੈਕਟਰ ਦੀ ਟੱਕਰ ‘ਚ 5 ਦੀ ਹੋਈ ਮੌਤ

5

Azad Soch:-

Patiala,(Azad Soch News):- ਪਟਿਆਲਾ ਦੇ ਸਨੌਰ ਅਧੀਨ ਪੈਂਦੇ ਪਿੰਡ ਜਗਤਪੁਰਾ ਵਿੱਚ ਦੁਸਹਿਰੇ ਵਾਲੇ ਦਿਨ ਸ਼ੁੱਕਰਵਾਰ ਤੜਕੇ ਸਕਾਰਪੀਓ ਅਤੇ ਇੱਕ ਟਰੈਕਟਰ ਟਰਾਲੀ ਦੀ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖਮੀ ਹੋ ਗਏ,ਮ੍ਰਿਤਕਾਂ ਵਿੱਚ ਸਕਾਰਪੀਓ ਸਵਾਰ ਕਰਮਜੋਤ ਸਿੰਘ ਵਾਸੀ ਪਿੰਡ ਬਘੌਰ, ਸਮਰਾਲਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਾਰਜ, ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ। ਇਹ ਦੋਵੇਂ ਇਥੋਂ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਐਮਟੈਕ ਦੇ ਵਿਦਿਆਰਥੀ ਸਨ।

ਦੂਜੇ ਪਾਸੇ ਟਰੈਕਟਰ ਟਰਾਲੀ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਟਰੈਕਟਰ ਟਰਾਲੀ ਵਿੱਚ ਬੈਠੇ ਵਿਅਕਤੀ ਕਰਨਾਲ ਦੇ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਪਰਤ ਰਹੇ ਕਿ ਪਿੱਛਿਓਂ ਆ ਰਹੀ ਇੱਕ ਤੇਜ਼ ਰਫਤਾਰ ਸਕਾਰਪੀਓ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ,ਜਿਸ ਕਾਰਨ ਰੋਹਿਤ (9), ਸੋਨੂੰ (34) ਅਤੇ ਨਿੱਕਾ (24) ਵਾਸੀ ਮਿਰਚ ਮੰਡੀ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ,ਜਦੋਂ ਕਿ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਅਧੀਨ ਹਨ।

ਪਟਿਆਲਾ ਦੇ ਸਨੌਰ ਅਧੀਨ ਪੈਂਦੇ ਪਿੰਡ ਜਗਤਪੁਰਾ ਵਿੱਚ ਦਰਦਨਾਕ ਹਾਦਸਾ, ਸਕਾਰਪੀਓ-ਟਰੈਕਟਰ ਦੀ ਟੱਕਰ ‘ਚ 5 ਦੀ ਹੋਈ ਮੌਤ
ਪਟਿਆਲਾ ਦੇ ਸਨੌਰ ਅਧੀਨ ਪੈਂਦੇ ਪਿੰਡ ਜਗਤਪੁਰਾ ਵਿੱਚ ਦਰਦਨਾਕ ਹਾਦਸਾ, ਸਕਾਰਪੀਓ-ਟਰੈਕਟਰ ਦੀ ਟੱਕਰ ‘ਚ 5 ਦੀ ਹੋਈ ਮੌਤ

ਟਰੈਕਟਰ ਟਰਾਲੀ ਵਿੱਚ ਸਵਾਰ ਸਾਰੇ ਲੋਕ ਇੱਟਾਂ ਤੋੜਨ ਦਾ ਕੰਮ ਕਰਦੇ ਹਨ ਅਤੇ ਮਜ਼ਦੂਰੀ ਕਰਕੇ ਹੀ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਉਥੇ ਮੌਜੂਦ ਸਾਹਿਲ ਨੇ ਦੱਸਿਆ ਕਿ ਉਹ ਕਰਨਾਲ ਵਿੱਚ ਮੱਥਾ ਟੇਕ ਕੇ ਟਰੈਕਟਰ ਟਰਾਲੀ ਵਿੱਚ ਰੱਬ ਦਾ ਨਾਮ ਲੈਂਦੇ ਹੋਏ ਪਟਿਆਲਾ ਆ ਰਹੇ ਸਨ, ਇਸ ਦੌਰਾਨ ਦੇਵੀਗੜ੍ਹ ਨੇੜਲੇ ਪਿੰਡ ਜਗਤਪੁਰਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।

ਜਿਸ ਤੋਂ ਬਾਅਦ ਟਰਾਲੀ ਅਚਾਨਕ ਪਲਟ ਗਈ, ਟੱਕਰ ਇੰਨੀ ਜ਼ਬਰਦਸਤ ਸੀ ਕਿ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਕੀ ਬਣਿਆ। ਕੁਝ ਦੇਰ ਬਾਅਦ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸਨੇ ਦੇਖਿਆ ਕਿ ਟਰਾਲੀ ਵਿੱਚ ਲਗਭਗ 50 ਲੋਕਾਂ ਵਿੱਚੋਂ 20 ਦੇ ਕਰੀਬ ਟਰਾਲੀ ਦੇ ਹੇਠਾਂ ਦੱਬੇ ਹੋਏ ਸਨ। ਉਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ, ਜਦੋਂ ਕਿ 15 ਤੋਂ ਵੱਧ ਨੂੰ ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Leave a Reply

Your email address will not be published. Required fields are marked *