CHANDIGARH,(AZAD SOCH NEWS):- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਦੀ ਬਾਗੀ ਸੁਰ ‘ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (MP Ravneet Singh Bittu) ਨੇ ਉਨ੍ਹਾਂ ਨੂੰ ਨਸੀਹਤ ਦਿੱਤੀ ਹੈ ਕਿ ਅੱਜ ਜਦੋਂ ਚੋਣਾਂ ਸਿਰ ‘ਤੇ ਹਨ, ਵਿਰੋਧੀ ਪਾਰਟੀਆਂ ਜ਼ਿਲਿਆਂ ਅਤੇ ਸ਼ਹਿਰਾਂ ‘ਚ ਜਾ ਕੇ ਚੋਣ ਮੈਦਾਨ ਤਿਆਰ ਕਰਨ ‘ਚ ਰੁੱਝੀਆਂ ਹੋਈਆਂ ਹਨ ਤਾਂ ਕਾਂਗਰਸ ਪ੍ਰਧਾਨ ਨੂੰ ਵੀ ਜ਼ਿਲ੍ਹੇ ਅਤੇ ਸ਼ਹਿਰਾਂ ਵਿੱਚ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ,ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਮੁੱਖ ਮੰਤਰੀ ਬਣਦਿਆਂ ਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਐਲਾਨ ਕੀਤੇ ਜਾ ਰਹੇ ਹਨ ਅਤੇ ਇਹ ਸਰਕਾਰ ਦੇ ਹਿੱਤ ਵਿੱਚ ਹੈ। ਇਸ ਲਈ ਹਰ ਗੱਲ ਦਾ ਵਿਰੋਧ ਕਰਨਾ ਠੀਕ ਨਹੀਂ ਹੈ।
ALSO READ:- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸੂਬੇ ਭਰ ਵਿੱਚ “ਮਿਸ਼ਨ ਕਲੀਨ” ਨੂੰ ਲਾਗੂ ਕਰਨ ਦਾ ਐਲਾਨ ਕੀਤਾ
ਰੋਜ਼ ਰੁੱਸਿਆਂ ਨੂੰ ਮਨਾਉਣ ਕੋਈ ਨਹੀਂ ਆਉਂਦਾ,ਕਿੰਨਾ ਚੰਗਾ ਹੁੰਦਾ ਕਿ ਜੇਕਰ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਕੀਤੇ ਗਏ ਐਲਾਨ ਦੌਰਾਨ ਸਾਡੇ ਸੂਬਾ ਪ੍ਰਧਾਨ ਉਨ੍ਹਾਂ ਦੇ ਨਾਲ ਬੈਠੇ ਹੁੰਦੇ,ਇਸ ਦਾ ਬਹੁਤ ਵਧੀਆ ਮੈਸੇਜ ਜਾਣਾ ਸੀ ਪਰ ਉਹ ਪਹਿਲਾਂ ਹੀ ਮੁੱਖ ਮੰਤਰੀ ਨਾਲੋਂ ਵੱਖਰਾ ਰਾਗ ਅਲਾਪ ਰਹੇ ਹਨ, ਜੋ ਠੀਕ ਨਹੀਂ ਹੈ,ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਜੁਲਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (Punjab Pradesh Congress Committee) ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ,ਦੋ ਮਹੀਨੇ ਬੀਤ ਜਾਣ ’ਤੇ ਵੀ ਉਹ ਸੰਗਠਨ ਖੜ੍ਹਾ ਨਹੀਂ ਕਰ ਸਕੇ ਹਨ,ਅਜੇ ਤੱਕ ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪ੍ਰਧਾਨ ਨਹੀਂ ਬਣਾਇਆ ਗਿਆ।
ALSO READ:- अगर हमारी सरकार बनती है तो हम साल में 20 लाख नौकरियां और 3 सिलेंडर मुफ्त देंगे: प्रियंका गांधी
ਜਿਸ ਬਾਰੇ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਤੰਜ ਕੱਸਦੇ ਹੋਏ ਕਿਹਾ ਕਿ ਹੁਣ ਤੱਕ ਸੰਗਠਨ ਬਣ ਜਾਣਾ ਚਾਹੀਦਾ ਸੀ,ਪਰ ਅਜਿਹਾ ਨਹੀਂ ਹੋ ਸਕਿਆ ਹੈ,ਜਿਸ ਕਰਕੇ ਹੇਠਲੇ ਵਰਕਰਾਂ ਦਾ ਨਿਰਾਸ਼ ਹੋਣਾ ਜਾਇਜ਼ ਹੈ,ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਭਵਨ ‘ਚ ਆਪਣਾ ਬਿਸਤਰਾ ਲਗਾਉਣ ਦਾ ਦਾਅਵਾ ਕੀਤਾ ਸੀ, ਬੈੱਡ ਲਾ ਦਿੱਤਾ ਗਿਆ ਸੀ,ਪਰ ਉਹ ਉਥੇ ਨਹੀਂ ਗਏ, ਮੈਂ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਕਾਂਗਰਸ ਭਵਨ ‘ਚ ਜਾਣ ਲਈ ਕਿਹਾ ਸੀ, ਉਹ ਗਏ ਤਾਂ ਸਹੀ ਪਰ ਫਿਰ ਕੰਮ ਗਲਤ ਕਰ ਦਿੱਤਾ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow