ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਮੁੜ ਸ਼ੁਰੂ ਹੋਵੇਗੀ ਉਡਾਣ,ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਮੁੜ ਸ਼ੁਰੂ ਹੋਵੇਗੀ ਉਡਾਣ,ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Flight from Amritsar to Nanded Sahib will resume, good news for Sikh pilgrims

ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਮੁੜ ਸ਼ੁਰੂ ਹੋਵੇਗੀ ਉਡਾਣ,ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ

6

AZAD SOCH:-

AMRITSAR SAHIB,(AZAD SOCH NEWS):- ਜਲਦ ਹੀ ਨਾਂਦੇੜ ਸਾਹਿਬ (Nanded Sahib) ਲਈ ਸਿੱਧੀ ਉਡਾਣ ਦੁਬਾਰਾ ਸ਼ੁਰੂ ਹੋ ਸਕਦੀ ਹੈ,ਨਵੰਬਰ ਦੇ ਅੰਤ ਤੱਕ ਏਅਰ ਇੰਡੀਆ (Air India) ਵੱਲੋਂ ਇਹ ਉਡਾਣ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ,ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਹੈ,ਏਅਰ ਇੰਡੀਆ (Air India) ਵੱਲੋਂ ਅੰਮਿਤਸਰ ਤੋਂ ਪਟਨਾ ਸਾਹਿਬ ਤੇ ਨਾਂਦੇੜ ਸਾਹਿਬ (From Amritsar To Patna Sahib And Nanded Sahib) ਦੀਆਂ ਉਡਾਣਾਂ ਬੰਦ ਕਰਨ ਨੂੰ ਲੈ ਕੇ ਲੋਕ ਸਭਾ ਗੁਰਜੀਤ ਸਿੰਘ ਔਜਲਾ (Lok Sabha Gurjit Singh Aujla) ਵੱਲੋਂ ਰੋਸ ਜ਼ਾਹਿਰ ਕੀਤਾ ਗਿਆ,ਇਸ ਸਬੰਧੀ ਉਨ੍ਹਾਂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ (Union Aviation Minister Jyotiraditya Scindia) ਨੂੰ ਚਿੱਠੀ ਲਿਖੀ,ਔਜਲਾ ਨੇ ਦੱਸਿਆ ਕਿ ਹਵਾਬਾਜ਼ੀ ਮੰਤਰੀ ਨੇ ਨਵੰਬਰ ਮਹੀਨੇ ਦੇ ਅਖੀਰ ਵਿੱਚ ਨਾਂਦੇੜ ਲਈ ਹਫਤੇ ਵਿੱਚ ਇੱਕ ਫਲਈਟ ਸ਼ੁਰੂ ਕਰਨ ਦੀ ਹਾਮੀ ਭਰੀ ਹੈ।

ALSO READ:- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਸ਼ਾਨ ਬਹਾਲ ਕਰਨ ਦੀ ਵਚਨਬੱਧਤਾ ਦੁਹਰਾਈ

ਜਦਕਿ ਪਟਨਾ ਸਾਹਿਬ (Patna Sahib) ਤੋਂ ਉਡਾਣ ਸ਼ੁਰੂ ਕਰਨ ਲਈ ਅਜੇ ਟਾਲਾ ਵੱਟਿਆ ਹੈ,ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ (Shri Guru Ram Das Ji International Airport Amritsar) ਤੋਂ ਡੋਮੈਸਟਿਕ ਫਲਈਟਸ (Domestic flights) ਵਿੱਚ ਏਅਰ ਲਾਈਨ (Air India) ਵੱਲੋਂ ਵਾਧਾ ਕੀਤਾ ਜਾ ਰਿਹਾ ਹੈ,ਇਨ੍ਹਾਂ ਵਿੱਚ ਤਿੰਨ ਫਲਾਈਟ ਦਿੱਲੀ ਦੀਆਂ ਸ਼ਾਮਲ ਹੋਣਗੀਆਂ,11 ਨਵੰਬਰ ਤੋਂ ਦੋ ਫਲਾਈਟ ਮੁੰਬਈ ਦੀਆਂ ਅਤੇ ਇੱਕ ਫਲਾਈਟ ਸ਼੍ਰੀਨਗਰ ਦੀ ਸ਼ੁਰੂ ਹੋਵੇਗੀ,ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਦਿੱਲੀ (Amritsar To Delhi) ਲਈ ਪਹਿਲੀ ਫਲਾਈ ਸਵੇਰੇ 7 ਵਜੇ, ਦੂਜੀ ਫਲਾਈਟ 3 ਵਜੇ ਅਤੇ ਫਿਰ ਸ਼ਾਮ ਨੂੰ 8.15 ਵਜੇ ਉਡਾਣ ਭਰੇਗੀ,ਇਸੇ ਤਰ੍ਹਾਂ ਮੁੰਬਈ ਵਾਸਤੇ 11.30 ਵਜੇ ਤੇ ਸ਼ਾਮ ਨੂੰ 8.45 ਵਜੇ ਉਡਾਣ ਭਰੇਗੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *