ਪੰਜਾਬ ਦੀ ਸਿਆਸਤ ਵਿੱਚ ਹਲਚਲ,ਆਮ ਆਦਮੀ ਤੋਂ ਵੱਖ ਹੋ ਚੁੱਕੇ ਆਗੂ ਸੁੱਚਾ ਸਿੰਘ ਛੋਟੇਪੁਰ ਮੁੜ ਪੰਜਾਬ ਦੀ ਸਿਆਸਤ ਵਿੱਚ ਹਲਚਲ,ਆਮ ਆਦਮੀ ਤੋਂ ਵੱਖ ਹੋ ਚੁੱਕੇ ਆਗੂ ਸੁੱਚਾ ਸਿੰਘ ਛੋਟੇਪੁਰ ਮੁੜ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Turmoil in Punjab politics, Aam Aadmi Party leader Sucha Singh Chhotepur may rejoin the party

ਪੰਜਾਬ ਦੀ ਸਿਆਸਤ ਵਿੱਚ ਹਲਚਲ,ਆਮ ਆਦਮੀ ਪਾਰਟੀ ਤੋਂ ਵੱਖ ਹੋ ਚੁੱਕੇ ਆਗੂ ਸੁੱਚਾ ਸਿੰਘ ਛੋਟੇਪੁਰ ਮੁੜ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ

4

AZAD SOCH:-

AZAD SOCH NEWS:- ਪੰਜਾਬ ਦੀ ਸਿਆਸਤ ਵਿੱਚ ਹਲਚਲ ਲਗਾਤਾਰ ਜਾਰੀ ਹੈ,ਆਮ ਆਦਮੀ ਪਾਰਟੀ (Aam Aadmi Party) ਤੋਂ ਵੱਖ ਹੋ ਚੁੱਕੇ ਆਗੂ ਸੁੱਚਾ ਸਿੰਘ ਛੋਟੇਪੁਰ (Sucha Singh Chhotepur) ਮੁੜ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ,ਦੱਸ ਦੇਈਏ ਕਿ ਛੋਟੇਪੁਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਤੋਂ ਅਸਤੀਫਾ ਦੇ ਦਿੱਤਾ ਸੀ,ਅਜਿਹੀਆਂ ਚਰਚਾਵਾਂ ਹਨ ਕਿ ਛੋਟੇਪੁਰ ਲਗਾਤਾਰ ਪਾਰਟੀ ਹਾਈ ਕਮਾਨ ਦੇ ਸੰਪਰਕ ਵਿੱਚ ਹਨ,ਛੋਟੇਪੁਰ ਮਾਝੇ ਦੇ ਸੀਨੀਅਰ ਆਗੂ ਹਨ ਤੇ ਪਾਰਟੀ ਮਾਝੇ ਵਿੱਚ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਛੋਟੇਪੁਰ ਨੂੰ ਮੜ ਸ਼ਾਮਲ ਕਰਨ ਦੇ ਯਤਨ ਕਰ ਰਹੀ ਹੈ,ਜੇਕਰ ਛੋਟੇਪੁਰ ਪਾਰਟੀ ਦਾ ਪੱਲਾ ਮੁੜ ਫੜਦੇ ਹਨ ਤਾਂ ਪਾਰਟੀ ਨੂੰ ਵੱਡੀ ਮ਼ਜ਼ਬੂਤੀ ਮਿਲੇਗੀ, ਜੋਕਿ ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸਿਆਸੀ ਸਮੀਕਰਨ ਵੀ ਬਦਲਣ ਵਿੱਚ ਵੱਡੀ ਭੂਮਿਕਾ ਨਿਭਾਏਗੀ।

ALSO READ:- ਪੰਜਾਬ ਮੰਤਰੀ ਮੰਡਲ ਵੱਲੋਂ ਨਗਰ ਸੁਧਾਰ ਟਰੱਸਟ ਦੇ ਅਲਾਟੀਆਂ ਤੋਂ ਵਸੂਲੀ ਜਾਣ ਵਾਲੀ ਰਾਸ਼ੀ ਉਤੇ ਵਿਆਜ ਦਰ 50 ਫੀਸਦੀ ਘਟਾਉਣ ਦੀ ਪ੍ਰਵਾਨਗੀ

ਸੁੱਚਾ ਸਿੰਘ ਆਮ ਆਦਮੀ ਪਾਰਟੀ (Sucha Singh Aam Aadmi Party) ਦੇ ਸਾਬਕਾ ਪੰਜਾਬ ਕਨਵੀਨਰ ਰਹਿ ਚੁੱਕੇ ਹਨ,ਉਹ ‘ਆਪ’ ਦੇ ਪੂਰੀ ਤਰ੍ਹਾਂ ਸਰਗਰਮ ਆਗੂ ਰਹਿ ਚੁੱਕੇ ਹਨ,2014 ਦੀਆਂ ਲੋਕ ਸਭਾ ਚੋਣਾਂ (Lok Sabha Elections) ’ਚ ਵੀ ਉਨ੍ਹਾਂ ਵਲੋਂ ਪਾਰਟੀ ਲਈ ਕਾਫੀ ਮਿਹਨਤ ਕੀਤੀ ਗਈ ਸੀ, ਜਿਸ ਦਾ ਫਾਇਦਾ ਵੀ ‘ਆਪ’ ਨੂੰ ਮਿਲਿਆ ਸੀ,ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ (Aam Aadmi Party) ’ਚ ਰਹਿੰਦੇ ਸਮੇਂ ਛੋਟੇਪੁਰ ਕਾਫੀ ਵਿਵਾਦਾਂ ਵਿਚ ਰਹੇ ਸਨ,ਪਿਛਲੀਆਂ ਵਿਧਾਨ ਸਭਾ ਚੋਣਾਂ (Assembly Elections) ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ (Sucha Singh Chhotepur) ਨੂੰ ਆਮ ਆਦਮੀ ਪਾਰਟੀ (Aam Aadmi Party) ਨੇ ਕੱਢ ਦਿੱਤਾ ਸੀ,ਹੁਣ ਫਿਰ ਉਨ੍ਹਾਂ ‘ਤੇ ਡੋਰੇ ਪਾਏ ਜਾਣ ਦੀਆਂ ਖਬਰਾਂ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਲਈ ਆਪ ਕੋਲ ਭਗਵੰਤ ਮਾਨ (Bhagwant Mann) ਤੋਂ ਇਲਾਵਾ ਕੋਈ ਹੋਰ ਵੱਡਾ ਚਿਹਰਾ ਨਹੀਂ ਹੈ, ਜਿਸ ਨੂੰ ਮੂਹਰੇ ਰੱਖ ਕੇ ਚੋਣਾਂ ਲੜ ਸਕੇ। ਹੁਣ ਇਹ ਦੇਖਣਾ ਹੋਵੇਗਾ ਕਿ ਛੋਟੇਪੁਰ ਵਾਪਸੀ ਕਰਦੇ ਹਨ ਜਾਂ ਨਹੀਂ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *