ਰਾਜ ਸਰਕਾਰ 147 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਕਰੇਗੀ ਵਿਕਾਸ- ਓਮ ਪ੍ਰਕਾਸ਼ ਸੋਨੀ ਰਾਜ ਸਰਕਾਰ 147 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਕਰੇਗੀ ਵਿਕਾਸ- ਓਮ ਪ੍ਰਕਾਸ਼ ਸੋਨੀ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Govt to set up focal points with Rs 147 crore: Deputy Chief Minister Om Prakash Soni

ਰਾਜ ਸਰਕਾਰ 147 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਕਰੇਗੀ ਵਿਕਾਸ-ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ

10

AZAD SOCH:-

Amritsar 12 November, (AZAD SOCH NEWS):- ਸੂਬਾ ਸਰਕਾਰ ਉਦਯੋਗਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵੱਚਨਬੱਧ ਹੈ ਅਤੇ ਸਰਕਾਰ ਨੇ ਬਿਜਲੀ ਅਤੇ ਇੰਸਟੀਚਿਊਸ਼ਨਲ ਟੈਕਸ (Electricity and Institutional Taxes) ਵਿਚ ਉਦਯੋਗਾਂ ਨੂੰ  ਵੱਡੀ ਰਾਹਤ ਦਿੱਤੀ ਹੈ,ਜਿਸ ਅਧੀਨ  ਬਿਜਲੀ ਦੇ ਫਿਕਸ ਚਾਰਜਾਂ ਵਿਚ 50 ਫੀਸਦੀ ਕਟੋਤੀ ਕੀਤੀ ਗਈ ਹੈ ਅਤੇ ਇੰਸਟੀਚਿਊਸ਼ਨਲ ਟੈਕਸ ਪੂਰੀ ਤਰਾ੍ਹ ਮੁਆਫ ਕਰ ਦਿੱਤਾ ਗਿਆ ਹੈ।

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ (Om Prakash Soni Deputy Chief Minister of Punjab) ਨੇ ਅੱਜ ਆਪਣੇ ਨਿਵਾਸ ਅਸਥਾਨ ਵਿਖੇ ਫੋਕਲ ਪੁਆਇੰਟ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ (Focal Point Industry Welfare Association) ਦੇ ਨੁਮਾਇੰਦਿਆਂ ਨਾਲ ਗੱਲਬਾਤ ਦੋਰਾਨ ਕੀਤਾ,ਸ਼੍ਰੀ ਸੋਨੀ ਨੇ ਕਿਹਾ ਉਦਯੋਗਾਂ ਦਾ ਪੰਜਾਬ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ ਅਤੇ ਇਹ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ,ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਪੁਰਾਣੇ ਫੋਕਲ ਪੁਆਇੰਟ (Old Focal Point) ਦਾ ਪੂਰਾ ਵਿਕਾਸ ਕਰਵਾਇਆ ਜਾਵੇਗਾ ਅਤੇ ਉਦਯੋਗਪਤੀਆਂ ਨੂੰ ਕੋਈ ਵੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਰਾਜ ਭਰ ਵਿਚ ਫੋਕਲ ਪੁਆਇੰਟਾਂ ਦੇ ਸੁਧਾਰ ਲਈ 147 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ,ਸ਼੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਨੇ ਉਦਯੋਗਾਂ ਨੂੰ ਜਾਂਦੇ ਰਸਤੇ ਵੀ 6 ਕਰਮਾਂ ਤੋ ਘਟਾਂ ਕੇ 4 ਕਰਮ ਕਰ ਦਿੱਤੇ ਹਨ ਤੇ ਉਦਯੋਗਪਤੀਆਂ ਦੀ ਬੜੇ ਚਿਰ ਤੋ ਲਟਕਟੀ ਆ ਰਹੀ ਇਸ ਮੰਗ ਨੂੰ ਵੀ ਪੂਰਾ ਕਰ ਦਿੱਤਾ ਹੈ,ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਵੈਟ ਦੇ ਟੈਕਸਾਂ ਵਿਚ ਵੀ ਕਾਫੀ ਰਾਹਤ ਦਿੱਤੀ ਗਈ ਹੈ।

ALSO READ:- Punjab Transport Minister Amarinder Singh Raja Waring ਨੇ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ਼ ਕੱਸਿਆ

ਫੋਕਲ ਪੁਆਇੰਟ ਦੇ ਪ੍ਰਧਾਨ ਸ਼੍ਰੀ ਸੰਦੀਪ ਖੋਸਲਾ (Focal Point President Mr. Sandeep Khosla) ਨੇ ਸ਼੍ਰੀ ਸੋਨੀ ਦੇ ਧਿਆਨ ਵਿਚ ਲਿਆਂਦਾ ਕਿ ਕਰੋਨਾ ਮਹਾਂਮਾਰੀ ਦੋਰਾਨ ਬਿਜਲੀ ਵਿਭਾਗ ਵਲੋ ਬਿਨ੍ਹਾਂ ਉਦਮੀਆਂ ਨੂੰ ਸੂਚਿਤ ਕੀਤੇ ਉਦਯੋਗਾਂ ਲਈ ਕੱਟ ਲਗਾ ਦਿੱਤੇ ਗਏ ਸਨ ਅਤੇ ਸੂਚਨਾ ਨਾ ਹੋਣ ਦੀ ਸੂਰਤ ਵਿਚ ਉਦਮੀਆਂ ਵਲੋ ਆਪਣੇ ਉਦਯੋਗ ਚਲਾਏ ਗਏ  ਸਨ,ਜਿਸ ਤੇ ਕਾਰਵਾਈ ਕਰਦੇ ਬਿਜਲੀ ਵਿਭਾਗ ਨੇ ਉਨ੍ਹਾਂ ਨੂੰ ਨੋਟਿਸ ਦੇ ਦਿੱਤੇ ਹਨ,ਸ਼੍ਰੀ ਸੋਨੀ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਬਿਜਲੀ ਵਿਭਾਗ ਵਲੋ ਭੇਜੇ ਗਏ ਨੋਟਿਸ ਰੱਦ ਹੋਣਗੇ ਅਤੇ ਇਸ ਸਬੰਧੀ ਉਨ੍ਹਾਂ ਵਲੋ ਚੇਅਰਮੈਨ ਨਾਲ ਗੱਲ ਵੀ ਕਰ ਲਈ ਗਈ ਹੈ।

ਸ਼੍ਰੀ ਸੋਨੀ ਨੇ ਦੱਸਿਆ ਕਿ ਸਾਡੀ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਰਾ੍ਹ ਵੱਚਨਬੱਧ ਹੈ ਅਤੇ ਸਰਕਾਰ ਵਲੋ ਬਿਜਲੀ,ਪਟਰੋਲ,ਡੀਜ਼ਲ, ਬਸੇਰਾ ਸਕੀਮ (Electricity, Petrol, Diesel, Shelter Scheme) ਤਹਿਤ ਝੁਗੀ ਝੋਪੜੀਆਂ ਵਾਲਿਆਂ ਨੂੰ ਮਾਲਕਾਨਾ ਹੱਕ ਅਤੇ ਰੇਤ ਦੀਆਂ ਕੀਮਤਾਂ ਵਿਚ ਵੀ ਕਟੌਤੀ ਕੀਤੀ ਗਈ ਹੈ,ਉਨ੍ਹਾਂ ਦੱਸਿਆ ਕਿ ਬਿਜਲੀ 3 ਰੁਪਏ ਪ੍ਰਤੀ ਯੂਨਿਟ ਸਸਤੀ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ,ਉਨ੍ਹਾਂ ਦੱਸਿਆ ਕਿ 36 ਹਜਾਰ ਮੁਲਾਜ਼ਮਾਂ ਨੂੰ ਵੀ ਪੱਕਿਆ ਕੀਤਾ ਜਾ ਰਿਹਾ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਅਸੀ ਜੋ ਵਾਅਦੇ ਕੀਤੇ ਸਨ,ਉਹ ਪੂਰੇ ਕੀਤੇ ਹਨ ਅਤੇ 2022 ਵਿਚ ਵੀ ਕਾਂਗਰਸ ਸੱਤਾ ਵਿਚ ਵਾਪਸੀ ਕਰੇਗੀ।

ਇਸ ਮੌਕੇ ਫੋਕਲ ਪੁਆਇੰਟ ਵੈਲਫੇਅਰ (Focal Point Welfare) ਦੇ ਨੁਮਾਇੰਦਿਆਂ ਵਲੋ ਸ਼੍ਰੀ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਬਦੋਲਤ ਹੀ ਉਦਯੌਗਾਂ ਨੂੰ ਰਾਹਤ ਸੰਭਵ ਹੋ ਸਕੀ ਹੈ ਅਤੇ ਤੁਸ਼ੀ ਹਰ ਸਮੇ ਸਾਡੀ ਬਾਂਹ ਫੜੀ ਹੈ,ਇਸ ਮੌਕੇ ਸ: ਚਰਨਜੀਤ ਸ਼ਰਮਾ ਜਨਰਲ ਸਕੱਤਰ, ਸ਼੍ਰੀ ਸੁਭਾਸ਼ ਅਰੋੜਾ ਜਨਰਲ ਸਕੱਤਰ,ਸ਼੍ਰੀ ਨਵਲ ਗੁਪਤਾ ਸੀਨੀਅਜਰ ਉਪ ਪ੍ਰਧਾਨ, ਸ਼੍ਰੀ ਰਾਜਨ ਚੋਪੜਾ ਸਲਾਹਕਾਰ, ਸ਼੍ਰੀ ਰਾਜਨ ਮਹਿਰਾ,ਸ: ਭੁਪਿੰਦਰ ਖੋਸਲਾ ਪੈਟਰਨ ਤੋ ਇਲਾਵਾ ਵੱਡੀ ਗਿਣਤੀ ਵਿਚ ਫੋਕਲ ਪੁਆਇੰਟ ਐਸੋਸੀਏਸ਼ਨ (Focal Point Association) ਦੇ ਨੁਮਾਇੰਦੇ ਹਾਜ਼ਰ ਸਨ।

ALSO READ:-

Jalandhar CIA Staff ਦੀ ਪੁਲਿਸ ਨੇ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਨਸ਼ੀਲੇ ਪਦਾਰਥਾਂ ਸਮੇਤ 3 ਤਸਕਰ ਕਾਬੂ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸੂਬੇ ਭਰ ਵਿੱਚ “ਮਿਸ਼ਨ ਕਲੀਨ” ਨੂੰ ਲਾਗੂ ਕਰਨ ਦਾ ਐਲਾਨ ਕੀਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *