ਪੰਜਾਬ ਦੀ ਰਾਜਨੀਤੀ ‘ਚ ਧਮਾਕਾ,CM Charanjit Singh Channi ਤੇ ਸੋਨੂੰ ਸੂਦ ਵਿਚਾਲੇ ਪੰਜਾਬ ਦੀ ਰਾਜਨੀਤੀ ‘ਚ ਧਮਾਕਾ,CM Charanjit Singh Channi ਤੇ ਸੋਨੂੰ ਸੂਦ ਵਿਚਾਲੇ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Explosion in Punjab politics, meeting between Chief Minister Charanjit Singh Channi and Sonu Sood

ਪੰਜਾਬ ਦੀ ਰਾਜਨੀਤੀ ‘ਚ ਧਮਾਕਾ,ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੋਨੂੰ ਸੂਦ ਵਿਚਾਲੇ ਮੁਲਾਕਾਤ

6

AZAD SOCH:-

CHANDIGARH,(AZAD SOCH NEWS):- ਪੰਜਾਬ ਦੀ ਰਾਜਨੀਤੀ ਵਿਚ ਵੱਡਾ ਧਮਾਕਾ ਹੋ ਸਕਦਾ ਹੈ,ਬਾਲੀਵੁੱਡ ਅਦਾਕਾਰ ਸੋਨੂੰ ਸੂਦ (Bollywood Actor Sonu Sood) ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵਿਚਾਲੇ ਇਕ ਲੰਮੀ ਮੁਲਾਕਾਤ ਹੋਣ ਦੀ ਖ਼ਬਰ ਹੈ,ਇਹ ਮੁਲਾਕਾਤ ਚੰਡੀਗੜ੍ਹ ਦੇ ਸੈਕਟਰ-35 ਵਿਖੇ ਇੱਕ ਨਿੱਜੀ ਹੋਟਲ ਵਿਚ ਹੋਈ ਹੈ,ਦੋਵਾਂ ਵਿਚਾਲੇ ਇਹ ਮੀਟਿੰਗ ਲਗਭਗ ਢਾਈ ਘੰਟੇ ਤੱਕ ਚੱਲੀ

ਸੋਨੂੰ ਸੂਦ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵਿਚਾਲੇ ਇਹ ਮੀਟਿੰਗ ਉਸ ਸਮੇਂ ਹੋਈ ਹੈ, ਜਦੋਂ ਖਬਰਾਂ ਸਨ ਕਿ ਆਮ ਆਦਮੀ ਪਾਰਟੀ (Aam Aadmi Party) ਅਦਾਕਾਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਯਤਨ ਕਰ ਰਹੀ ਸੀ,ਸੂਤਰਾਂ ਮੁਤਾਬਕ ਸੋਨੂੰ ਸੂਦ 2022 ਦੀਆਂ ਚੋਣਾਂ ਲੜਨਾ ਚਾਹੁੰਦੇ ਹਨ,ਉਨ੍ਹਾਂ ਦੀ ਭੈਣ ਵੀ ਮੋਗਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।

ਬਾਲੀਵੁੱਡ ਅਦਾਕਾਰ ਸੋਨੂੰ ਸੂਦ (Bollywood Actor Sonu Sood) ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀ ਮੁਲਾਕਾਤ ਨਾਲ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਦੇ ਬਾਜ਼ਾਰ ਗਰਮ ਹੋ ਗਏ ਹਨ,ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਸਿਆਸਤ ਵਿਚ ਕਿਹੜਾ ਨਵਾਂ ਮੋੜ ਆਉਣ ਵਾਲਾ ਹੈ,ਜਾਣਕਾਰੀ ਇਹ ਵੀ ਹੈ ਕਿ ਸੋਨੂੰ ਸੂਦ (Sonu Sood) ਨੇ ਫਿਲਮ ਸਿਟੀ ਤੇ ਚੈਰੀਟੇਬਲ ਹਸਪਤਾਲ (Charitable Hospital at Film City) ਸਬੰਧੀ ਕੁਝ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਹੈ,ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਾਲ ਵੀ ਸੋਨੂੰ ਸੂਦ (Sonu Sood) ਨੇ ਪੰਜਾਬ ਵਿਚ ਆਕੀਸਜਨ ਪਲਾਂਟ ਤੇ ਚੈਰੀਟੇਬਲ ਹਸਪਤਾਲ (Oxygen Plant and Charitable Hospital) ਖੋਲ੍ਹਣ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਸੀ।

ਪਰ ਅਜੇ ਤੱਕ ਸੋਨੂੰ ਸੂਦ ਦੀਆਂ ਇਨ੍ਹਾਂ ਮੰਗਾਂ ‘ਤੇ ਅਮਲ ਨਹੀਂ ਕੀਤਾ ਗਿਆ,ਗੌਰਤਲਬ ਹੈ ਕਿ ਸੋਨੂੰ ਸੂਦ (Sonu Sood) ਅਦਾਕਾਰ ਹੋਣ ਦੇ ਨਾਲ-ਨਾਲ ਸਮਾਜ ਸੇਵੀ ਵੀ ਸਨ,ਕੋਵਿਡ-19 (Covid-19) ਦੌਰਾਨ ਉਨ੍ਹਾਂ ਨੇ ਕਈ ਸਮਾਜ ਸੇਵੀ ਕੰਮ ਕੀਤੇ, ਜਿਸ ਕਾਰਨ ਉਨ੍ਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ,ਹੁਣ ਸੋਨੂੰ ਸੂਦ (Sonu Sood) ਦਾ ਸਿਆਸੀ ਗਲਿਆਰਿਆਂ ਵਿਚ ਰੁਝਾਨ ਪੈਦਾ ਹੋ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਦੀ ਰਾਜਨੀਤੀ ਵਿਚ ਐਂਟਰੀ ਹੋ ਸਕਦੀ ਹੈ।

ALSO READ:-

Jalandhar CIA Staff ਦੀ ਪੁਲਿਸ ਨੇ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਨਸ਼ੀਲੇ ਪਦਾਰਥਾਂ ਸਮੇਤ 3 ਤਸਕਰ ਕਾਬੂ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸੂਬੇ ਭਰ ਵਿੱਚ “ਮਿਸ਼ਨ ਕਲੀਨ” ਨੂੰ ਲਾਗੂ ਕਰਨ ਦਾ ਐਲਾਨ ਕੀਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *