ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਈ ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਈ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਈ ਜਾਵੇਗੀ: ਪਰਗਟ ਸਿੰਘ

ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਈ ਜਾਵੇਗੀ: ਪਰਗਟ ਸਿੰਘ

3

Azad Soch:-

ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਈ ਜਾਵੇਗੀ: ਪਰਗਟ ਸਿੰਘ

ਪਰਗਟ ਸਿੰਘ ਨੇ ਵੱਖ-ਵੱਖ ਵਿਭਾਗਾਂ ਵਿੱਚ ਸਰਵਿਸ ਕਰਦੇ ਖਿਡਾਰੀਆਂ ਦੀਆਂ ਸੇਵਾਵਾਂ ਖੇਡ ਵਿਭਾਗ ਵੱਲੋਂ ਲੈਣ ਉਤੇ ਦਿੱਤਾ ਜ਼ੋਰ

Chandigarh, 15 ਨਵੰਬਰ,(Azad Soch News):- ਸਾਬਕਾ ਓਲੰਪੀਅਨਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ (Punjab Sports Minister Pargat Singh) ਨੇ ਸੋਮਵਾਰ ਨੂੰ ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਉਣ ਦਾ ਐਲਾਨ ਕੀਤਾ,ਉਨ੍ਹਾਂ ਇਹ ਐਲਾਨ ਅੱਜ ਸੈਕਟਰ-26 ਸਥਿਤ ਮੈਗਸੀਪਾ ਵਿਖੇ ਪੁਰਾਣੇ ਖਿਡਾਰੀਆਂ ਨਾਲ ਸੱਦੀ ਇਕ ਮਿਲਣੀ ਦੌਰਾਨ ਕਹੀ।

ਪਰਗਟ ਸਿੰਘ (Pargat Singh) ਨੇ ਕਿਹਾ ਕਿ ਵੱਡੇ ਸਟੇਡੀਅਮ ਦੀ ਬਜਾਏ ਸਿਖਲਾਈ ਕੇਂਦਰ ਸਥਾਪਤ ਕਰਨ ਉਤੇ ਜ਼ੋਰ ਦਿੱਤਾ ਜਾਵੇਗਾ,ਸੂਬੇ ਵਿੱਚ ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਖਿਡਾਰੀਆਂ ਦੀ ਹੀ ਕਮੇਟੀ ਬਣਾਈ ਜਾ ਰਹੀ ਹੈ ਜਿਸ ਵਿੱਚ 20 ਦੇ ਕਰੀਬ ਖੇਡਾਂ ਨਾਲ ਸਬੰਧਤ ਖੇਡ ਦਾ ਖਿਡਾਰੀ ਮੈਂਬਰ ਹੋਵੇਗਾ ਜੋ ਉਸ ਦੇ ਨਿੱਜੀ ਤਜ਼ਰਬੇ ਦਾ ਲਾਹਾ ਲਿਆ ਜਾਵੇ।

ਪਰਗਟ ਸਿੰਘ (Pargat Singh) ਨੇ ਕਿਹਾ ਕਿ ਖੇਡਾਂ ਦੇ ਕੋਟੇ ਤਹਿਤ ਸਰਕਾਰੀ ਨੌਕਰੀ ਕਰ ਰਹੇ ਖਿਡਾਰੀਆਂ ਦੀਆਂ ਸੇਵਾਵਾਂ ਖੇਡ ਵਿਭਾਗ (Services Sports Department) ਵੱਲੋਂ ਲਈਆਂ ਜਾਣਗੀਆਂ ਜਿਸ ਬਾਰੇ ਸਰਕਾਰ ਨੀਤੀ ਬਣਾ ਰਹੀ ਹੈ,ਉਨ੍ਹਾਂ ਸਾਰੀਆਂ ਖੇਡਾਂ ਦੇ ਖਿਡਾਰੀਆਂ ਨੂੰ ਸੱਦਾ ਦਿੱਤਾ ਜਿਹੜੇ ਆਪਣੀ ਇੱਛਾ ਨਾਲ ਡੈਪੂਟੇਸ਼ਨ (Deputation) ਉਤੇ ਖੇਡ ਵਿਭਾਗ ਨਾਲ ਜੁੜ ਕੇ ਸਬੰਧਤ ਖੇਡ ਦੀ ਵਾਗਡੋਰ ਸੰਭਾਲ ਸਕਣ,ਉਨ੍ਹਾਂ ਇਸ ਗੱਲ ਦੀ ਵੀ ਵਕਾਲਤ ਕੀਤੀ ਕਿ ਵੱਡੇ ਖਿਡਾਰੀ ਸਰਕਾਰੀ ਨੌਕਰੀ ਜੁਆਇਨ ਕਰਨ ਲੱਗਿਆ ਖੇਡ ਵਿਭਾਗ ਨੂੰ ਤਰਜੀਹ ਦੇਣ ਤਾਂ ਜੋ ਉਹ ਆਪਣੀ ਸਬੰਧਤ ਖੇਡ ਦੀ ਅਗਵਾਈ ਕਰ ਸਕਣ।ਉਨ੍ਹਾਂ ਖਿਡਾਰੀਆਂ ਨੂੰ ਸਿੱਖਿਆ ਵਿਭਾਗ (Department of Education) ਵਿੱਚ ਸੇਵਾਵਾਂ ਦੇਣ ਲਈ ਵੀ ਸੱਦਾ ਦਿੱਤਾ ਤਾਂ ਜੋ ਛੋਟੀ ਉਮਰ ਤੋਂ ਖਿਡਾਰੀ ਦੀ ਨੀਂਹ ਰੱਖੀ ਜਾਵੇ।

ਖੇਡ ਮੰਤਰੀ ਨੇ ਤਿੰਨ ਪੱਧਰ ਉਤੇ ਖੇਡਾਂ ਅਪਣਾਉਣ ਉਤੇ ਜ਼ੋਰ ਦਿੱਤਾ ਜਿਸ ਵਿੱਚ ਹੇਠਲੇ ਪੱਧਰ ਉਤੇ, ਵਿਸ਼ੇਸ਼ੀਕ੍ਰਿਤ ਤੇ ਸੁਪਰ ਵਿਸ਼ੇਸ਼ਕ੍ਰਿਤ ਉਤੇ ਖਿਡਾਰੀ ਤਿਆਰ ਕੀਤੇ ਜਾਣ।ਉਨ੍ਹਾਂ ਕਿਹਾ ਕਿ ਸੂਬੇ ਦੇ 5 ਲੱਖ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ,ਉਨ੍ਹਾਂ ਕਿਹਾ ਕਿ ਖੇਡ ਮਾਹੌਲ ਸਿਰਜਣ ਲਈ ਕਾਰਪੋਰੇਟ ਅਦਾਰਿਆਂ, ਪ੍ਰਾਈਵੇਟ ਕੰਪਨੀਆਂ ਤੇ ਪਰਵਾਸੀ ਭਾਰਤੀਆਂ ਨੂੰ ਵੀ ਨਾਲ ਜੋੜਿਆ ਜਾਵੇਗਾ,ਸਾਬਕਾ ਓਲੰਪੀਅਨ ਖਿਡਾਰੀਆਂ ਨੇ ਖੇਡ ਮੰਤਰੀ ਵੱਲੋੰ ਖੇਡ ਨੀਤੀ ਬਣਾਉਣ ਲਈ ਸਾਰੇ ਪੁਰਾਣੇ ਖਿਡਾਰੀਆਂ ਨਾਲ ਮਿਲ ਬੈਠ ਕੇ ਮਸ਼ਵਰਾ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੈ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਖਿਡਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।

ALSO READ:- ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਡੇਅਰੀ ਪ੍ਰੋਜੈਕਟ ਲਾਗੂ ਕਰਨ ਨੂੰ ਲੈ ਕੇ ਕੀਤੀ CM ਚਰਨਜੀਤ ਚੰਨੀ ਨਾਲ ਮੁਲਾਕਾਤ

ਮੀਟਿੰਗ ਦੌਰਾਨ ਵੱਖ-ਵੱਖ ਖੇਡਾਂ ਨਾਲ ਸਬੰਧਤ ਖਿਡਾਰੀਆਂ ਤੇ ਕੋਚਾਂ ਨੇ ਆਪੋ ਆਪਣੇ ਸੁਝਾਅ ਦਿੱਤੇ ਜਿਨ੍ਹਾਂ ਵਿੱਚ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਕੋਚਾਂ ਦੀ ਤਾਇਨਾਤੀ, ਸਕੂਲਾਂ-ਕਾਲਜਾਂ ਦੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਦਾ ਖੇਡ ਵਿਭਾਗ ਨਾਲ ਤਾਲਮੇਲ ਕਰ ਕੇ ਖੇਡ ਸੈਂਟਰ ਚਲਾਉਣੇ, ਸਕੂਲਾਂ ਵਿੱਚ ਇਕ ਦਿਨ ਬੱਚਿਆ ਲਈ ਖੇਡਾਂ ਲਈ ਇਕ ਦਿਨ ਤੈਅ ਕਰਨਾ, ਸਰਹੱਦੀ ਖੇਤਰ ਦੇ ਖਿਡਾਰੀਆਂ ਲਈ ਸਟੇਡੀਅਮ ਬਣਾਏ ਜਾਣ, ਕੋਚਾਂ ਨੂੰ ਇਨਾਮ, ਪੁਰਾਣੇ ਖਿਡਾਰੀਆਂ ਨੂੰ ਹੀਰੋ ਵਿੱਚ ਉਭਾਰਨਾ, ਸਟੇਟ ਤੋਂ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਲਈ ਨੌਕਰੀਆਂ ਅਤੇ ਨਗਦ ਇਨਾਮ ਨਿਯਮਤ ਦੇਣੇ।

ਖਿਡਾਰੀਆਂ ਦਾ ਸਿਹਤ ਬੀਮਾ, ਸਾਰੇ ਖੇਡ ਸਟੇਡੀਅਮ ਛੁੱਟੀ ਵਾਲੇ ਦਿਨ ਆਮ ਲੋਕਾਂ ਲਈ ਵੀ ਖੋਲ੍ਹੇ ਜਾਣ, ਸਾਬਕਾ ਓਲੰਪੀਅਨਾਂ ਤੇ ਐਵਾਰਡੀਆਂ ਦੀ ਪੈਨਸ਼ਨ ਉਤੇ ਲੱਗੀ ਰੋਕ ਹਟਾਉਣੀ ਆਦਿ ਸ਼ਾਮਲ ਸਨ,ਇਸ ਤੋਂ ਇਲਾਵਾ ਵੱਡੇ ਸਟੇਡੀਅਮ ਬਣਾਉਣ ਦੀ ਬਜਾਏ ਖੇਡ ਮੈਦਾਨ ਜਿਵੇਂ ਕਿ ਟਰੈਕ, ਐਸਟੋਟਰਫ, ਕੋਰਟ ਆਦਿ ਬਣਾਏ ਜਾਣ ਭਾਵੇਂ ਤਿਆਰੀ ਦੇ ਲਿਹਾਜ਼ ਨਾਲ ਸਿਕਸ-ਏ-ਸਾਈਡ ਮੈਦਾਨ (Six-A-Side Ground) ਜਾਂ ਦੋ/ਤਿੰਨ ਲੇਨ ਟਰੈਕ ਹੀ ਬਣਾਏ ਜਾਣ।

ਸਕੱਤਰ ਖੇਡਾਂ ਅਜੋਏ ਸ਼ਰਮਾ ਨੇ ਸੰਬੋਧਨ ਕਿਹਾ ਕਿ ਖੇਡ ਸੱਭਿਆਚਾਰ ਪੈਦਾ ਕਰਨ ਲਈ ਖਿਡਾਰੀਆਂ, ਯੁਵਕ ਕਲੱਬਾਂ ਤੇ ਹੋਰ ਜੁੜੇ ਹੋਏ ਲੋਕਾਂ ਵਲ਼ੋ ਮਿਲ ਕੇ ਕੰਮ ਕਰਨ ਦੀ ਲੋੜ ਹੈ,ਅੱਜ ਦੀ ਮੀਟਿੰਗ ਵਿੱਚ ਮਿਲੇ ਸੁਝਾਅ ਵਿਭਾਗ ਨੂੰ ਖੇਡ ਨੀਤੀ ਦਾ ਖਾਕਾ ਉਲੀਕਣ ਵਿੱਚ ਮੱਦਦ ਮਿਲੇਗੀ,ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ (Director Sports Parminder Pal Singh Sandhu) ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਵਿਭਾਗ ਵੱਲੋਂ ਖੇਡ ਮੰਤਰੀ ਦੀ ਅਗਵਾਈ ਵਿੱਚ ਸਾਰੇ ਸਾਬਕਾ ਓਲੰਪੀਅਨਾਂ ਦੇ ਰਾਏ ਨਾਲ ਅਜਿਹੀ ਨੀਤੀ ਬਣਾਈ ਜਾ ਰਹੀ ਹੈ ਜਿਸ ਦੇ ਲੰਬੇ ਸਮੇਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ,ਖੇਡ ਵਿਭਾਗ ਦੇ ਡਿਪਟੀ ਸਕੱਤਰ ਕਿਰਪਾਲ ਵੀਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਮੀਟਿੰਗ ਵਿੱਚ ਦਰੋਣਾਚਾਰੀਆ ਐਵਾਰਡੀ ਹਾਕੀ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ, ਓਲੰਪੀਅਨ ਨਿਸ਼ਾਨੇਬਾਜ਼ ਗੁਰਬੀਰ ਸਿੰਘ ਸੰਧੂ, ਅਰਜੁਨਾ ਐਵਾਰਡੀ ਮੁੱਕੇਬਾਜ਼ ਜੈਪਾਲ ਸਿੰਘ, ਅਰਜੁਨਾ ਐਵਾਰਡੀ ਬਾਸਕਟਬਾਲ ਖਿਡਾਰਨ ਸੁਮਨ ਸ਼ਰਮਾ, ਓਲੰਪੀਅਨ ਬਾਸਕਟਬਾਲ ਖਿਡਾਰੀ ਤਰਲੋਕ ਸਿੰਘ ਸੰਧੂ, ਕੌੰਮਾਂਤਰੀ ਹਾਕੀ ਖਿਡਾਰੀ ਤੇ ਓਲੰਪੀਅਨ ਕੋਚ ਸੁਖਬੀਰ ਸਿੰਘ ਗਰੇਵਾਲ ਪਦਮ ਸ੍ਰੀ ਅਥਲੀਟ ਬਹਾਦਰ ਸਿੰਘ, ਓਲੰਪੀਅਨ ਅਥਲੀਟ ਹਰਬੰਸ ਕੌਰ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ, ਅਰਜੁਨਾ ਐਵਾਰਡੀ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ, ਨਿਸ਼ਾਨੇਬਾਜ਼ੀ ਕੋਚ ਤੇਜਿੰਦਰ ਸਿੰਘ ਢਿੱਲੋੰ ਆਦਿ ਹਾਜ਼ਰ ਸਨ।

ALSO READ:-

CM ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ 2022 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ-ਰਾਜਾ ਵੜਿੰਗ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *