ਸੁਖਪਾਲ ਸਿੰਘ ਖਹਿਰਾ ਦਾ ਵੱਡਾ ਬਿਆਨ,‘ਮੈਨੂੰ ਕਾਂਗਰਸ ‘ਚ ਬੈਠੇ ਆਸਤੀਨ ਦੇ ਸੱਪਾਂ ਨੇ ਸਾਜ਼ਿਸ਼ ਕਰ ਸੁਖਪਾਲ ਸਿੰਘ ਖਹਿਰਾ ਦਾ ਵੱਡਾ ਬਿਆਨ,‘ਮੈਨੂੰ ਕਾਂਗਰਸ ‘ਚ ਬੈਠੇ ਆਸਤੀਨ ਦੇ ਸੱਪਾਂ ਨੇ ਸਾਜ਼ਿਸ਼ ਕਰ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Sukhpal Singh Khaira's big statement, I was trapped by the snakes in the sleeve sitting in the Congress I will come out and make big revelations

ਸੁਖਪਾਲ ਸਿੰਘ ਖਹਿਰਾ ਦਾ ਵੱਡਾ ਬਿਆਨ,‘ਮੈਨੂੰ ਕਾਂਗਰਸ ‘ਚ ਬੈਠੇ ਆਸਤੀਨ ਦੇ ਸੱਪਾਂ ਨੇ ਸਾਜ਼ਿਸ਼ ਕਰ ਫਸਾਇਆ’’ਬਾਹਰ ਆ ਕੇ ਕਰਾਂਗਾ ਵੱਡੇ ਖ਼ੁਲਾਸੇ’

3

AZAD SOCH:-

MAHALI,CHANDIGARH,(AZAD SOCH NEWS):- ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ (Former MLA Sukhpal Singh Khaira) ਦੀ ਮਨੀ ਲਾਂਡਰਿੰਗ ਮਾਮਲੇ (Money Laundering Cses) ਵਿਚ ਅੱਜ ਮੁਹਾਲੀ ਅਦਾਲਤ ਵਿਚ ਪੇਸੀ ਹੈ,ਇਸ ਦੇ ਨਾਲ ਹੀ ਪੇਸ਼ੀ ‘ਤੇ ਜਾਣ ਤੋਂ ਪਹਿਲਾਂ ਸੁਖਪਾਲ ਖਹਿਰਾ (Sukhpal Khaira) ਨੇ ਆਪਣੀ ਹੀ ਪਾਰਟੀ ‘ਤੇ ਗੰਭੀਰ ਦੋਸ਼ ਲਾਏ,ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਨੇ ਮੇਰੇ ਨਾਲ ਧੋਖਾ ਕੀਤਾ ਹੈ।

ਭਾਜਪਾ ਮੇਰੇ ਖਿਲਾਫ ਸੀ, ਪਰ ਮੇਰੀ ਹੀ ਪਾਰਟੀ ਦੇ ਲੋਕ ਜੋ ਮੇਰੇ ਖਿਲਾਫ ਸਾਜ਼ਿਸ਼ ਰਚ ਰਹੇ ਹਨ, ਆਉਣ ਵਾਲੇ ਸਮੇਂ ‘ਚ ਉਹ ਉਨ੍ਹਾਂ ਦਾ ਪਰਦਾਫਾਸ਼ ਕਰਨਗੇ। 7 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) (Enforcement Directorate (ED)) ਦੀ ਟੀਮ ਖਹਿਰਾ ਨੂੰ ਅਦਾਲਤ ‘ਚ ਲੈ ਕੇ ਆਈ ਹੈ,ਇਸ ਦੌਰਾਨ ਸੁਖਪਾਲ ਖਹਿਰਾ (Sukhpal Khaira) ਨੇ ਕਿਹਾ ਕਿ ਇਸ ਤਰ੍ਹਾਂ ਕੇਸ ਨਾਲ ਉਨ੍ਹਾਂ ਦਾ ਮਨੋਬਲ ਟੁੱਟਣ ਨਹੀਂ ਦਿੱਤਾ ਜਾਵੇਗਾ,ਸੁਖਪਾਲ ਖਹਿਰਾ (Sukhpal Khaira) ਨੇ ਕਿਹਾ ਕਿ ਇਹ ਇੱਕ ਸਿਆਸੀ ਸਾਜ਼ਿਸ਼ ਹੈ,ਭਾਜਪਾ ਪਹਿਲਾਂ ਹੀ ਵਿਰੋਧੀ ਸੀ ਪਰ ਕਾਂਗਰਸ ਵਿੱਚ ਬੈਠੇ ਆਸਤੀਨ ਦੇ ਸੱਪਾਂ ਨੇ ਮੇਰੇ ਵਿਰੁੱਧ ਸਾਜ਼ਿਸ਼ ਰਚੀ ਹੈ।

ALSO READ:- CM Delhi ਕੇਜਰੀਵਾਲ ਨੇ ‘ਦਿ ਗ੍ਰੇਟ ਖ਼ਲੀ’ ਨਾਲ ਮੁਲਾਕਾਤ ਕੀਤੀ

ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਗਰਾਊਂਡ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ ਗਿਆ ਹੈ,ਉਨ੍ਹਾਂ ਕਿਹਾ ਮੇਰੇ ‘ਤੇ ਆਮ ਆਦਮੀ ਪਾਰਟੀ ਦੇ ਨਾਂ ‘ਤੇ ਪੈਸੇ ਇਕੱਠੇ ਕਰਨ ਦੇ ਦੋਸ਼ ਲਗਾਏ ਗਏ,ਸੁਖਪਾਲ ਖਹਿਰਾ (Sukhpal Khaira) ਨੇ ਕਿਹਾ ਕਿ ਮੇਰਾ ਦੌਰਾ ‘ਆਪ’ ਵੱਲੋਂ ਸਪਾਂਸਰ ਕੀਤਾ ਗਿਆ ਸੀ,ਮੈਂ 16 ਸ਼ਹਿਰਾਂ ਦਾ ਦੌਰਾ ਕੀਤਾ,ਤੁਹਾਡੇ USA ਦੇ ਅਧਿਕਾਰਤ ਪੇਜ ‘ਤੇ ਇਸ ਬਾਰੇ ਜਾਣਕਾਰੀ ਹੈ,ਸਾਰਾ ਪੈਸਾ ਕੇਜਰੀਵਾਲ ਨੂੰ ਗਿਆ ਹੈ,ਉਨ੍ਹਾਂ ਇਹ ਵੀ ਕਿਹਾ ਕਿ ਫਾਜ਼ਿਲਕਾ ਕੇਸ ਵਿੱਚ ਮੇਰਾ ਨਾਮ ਨਹੀਂ ਹੈ,ਨਾ ਹੀ ਕਿਸੇ ਗਵਾਹ ਨੇ ਮੇਰਾ ਨਾਮ ਲਿਆ ਹੈ,ਸੁਪਰੀਮ ਕੋਰਟ (Supreme Court) ਨੇ ਫਾਜ਼ਿਲਕਾ ਦੇ ਐੱਨਡੀਪੀਐੱਸ ਕੇਸ (NDPS case of Fazilka)’ਤੇ ਰੋਕ ਲਾ ਦਿੱਤੀ ਹੈ,ਖਹਿਰਾ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਕਾਂਗਰਸ ਪਾਰਟੀ ਨੇ ਵੀ ਮੇਰਾ ਸਾਥ ਨਹੀਂ ਦਿੱਤਾ।

ਮੈਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ,ਈਡੀ (ED) ਨੂੰ ਮੇਰੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ,ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਸੂਬੇ ਦੇ ਲੋਕਾਂ ਲਈ ਦ੍ਰਿੜਤਾ ਨਾਲ ਲੜਿਆ ਹਾਂ,ਸੱਚ ਦੀ ਜਿੱਤ ਹੋਵੇਗੀ,ਆਉਣ ਵਾਲੇ ਸਮੇਂ ਵਿਚ ਹੋਰ ਖੁਲਾਸੇ ਕਰਾਂਗਾ,ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਕੀਤੇ ਗਏ ਮੁਕੱਦਮੇ ਅਤੇ ਲਗਾਏ ਗਏ ਇਲਜ਼ਾਮ ਮੇਰੀ ਸਿਹਤ ‘ਤੇ ਕੋਈ ਅਸਰ ਨਹੀਂ ਪਾਉਣਗੇ,ਉਨ੍ਹਾਂ ਕਿਹਾ ਕਿ ਸੱਚ ਦੇ ਲਈ ਉਨ੍ਹਾਂ ਦੀ ਲੜਾਈ ਹਮੇਸ਼ਾ ਜਾਰੀ ਰਹੇਗੀ,ਮੈਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਗਿਆ ਪਰ ਗ੍ਰਿਫ਼ਤਾਰੀ ਦਾ ਕਾਰਨ ਨਹੀਂ ਦੱਸਿਆ ਜਾ ਰਿਹਾ,ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) (Enforcement Directorate (ED)) ਵੱਲੋਂ ਸੁਖਪਾਲ ਖਹਿਰਾ (Sukhpal Khaira) ਨੂੰ ਮਨੀ ਲਾਂਡਰਿੰਗ ਮਾਮਲੇ (Money Laundering Cses) ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਅੱਜ ਅਦਾਲਤ ‘ਚ ਪੇਸ਼ੀ ਹੈ।

ALSO READ:- सरोगेसी से बने जुड़वा बच्चों की मां बॉलीवुड एक्ट्रेस प्रीति जिंटा

ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਆਪਣੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੰਦਿਆਂ ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਵਿੱਚ ਚੁਣੌਤੀ ਦਿੱਤੀ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਫਾਜ਼ਿਲਕਾ ਡਰੱਗ ਮਾਮਲੇ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾਈ ਹੈ,ਇਸ ਲਈ ਉਸ ਮਾਮਲੇ ਵਿੱਚ ਗ੍ਰਿਫਤਾਰੀ ਗੈਰ-ਕਾਨੂੰਨੀ ਹੈ,ਸੁਖਪਾਲ ਖਹਿਰਾ ਈਡੀ (Sukhpal Khaira Ed) ਦੀ ਹਿਰਾਸਤ ‘ਚ ਭੁੱਖ ਹੜਤਾਲ ‘ਤੇ ਬੈਠ ਗਏ ਸਨ,ਖਹਿਰਾ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲੀਸ (Chandigarh Police) ਨੇ ਉਨ੍ਹਾਂ ਨੂੰ ਕੜਾ ਉਤਾਰਣ ਲਈ ਕਿਹਾ, ਜੋ ਸਾਡੇ ਗੁਰੂਆਂ ਦੀ ਨਿਸ਼ਾਨੀ ਹੈ।

ALSO READ:- Air India ਵਲੋਂ ਅੰਮ੍ਰਿਤਸਰ-ਨਾਂਦੇੜ ਲਈ ਬੁਕਿੰਗ ਸ਼ੁਰੂ,ਸਿੱਖ ਸੰਗਤਾਂ ਨੂੰ ਵੱਡੀ ਸੌਗਾਤ

ਜਿਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਮਹਿਤਾਬ ਖਹਿਰਾ (Mehtab Khaira) ਨੇ ਕਿਹਾ ਸੀ ਕਿ ਜਦੋਂ ਤੱਕ ਚੰਡੀਗੜ੍ਹ ਪੁਲਸ ਅਧਿਕਾਰੀ ਖਿਲਾਫ ਕਾਰਵਾਈ ਨਹੀਂ ਹੁੰਦੀ, ਪਿਤਾ ਸੁਖਪਾਲ ਖਹਿਰਾ ਭੁੱਖ ਹੜਤਾਲ ‘ਤੇ ਬੈਠੇ ਰਹਿਣਗੇ,ਸੁਖਪਾਲ ਖਹਿਰਾ (Sukhpal Khaira) ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਕਈ ਥਾਵਾਂ ਤੋਂ ਸਮਰਥਨ ਮਿਲਿਆ ਹੈ,ਲੁਧਿਆਣਾ ਦੇ ਵਿਧਾਇਕ ਸਿਮਰਜੀਤ ਬੈਂਸ ਤੋਂ ਇਲਾਵਾ ਕਿਸਾਨ ਅੰਦੋਲਨ ਨਾਲ ਜੁੜੇ ਲੱਖਾ ਸਿਧਾਣਾ, ਲੁਧਿਆਣਾ ਤੋਂ ‘ਆਪ’ ਆਗੂ ਐਡਵੋਕੇਟ ਕੋਮਲ ਗੁਰਨੂਰ ਸਿੰਘ ਸਮੇਤ ਕਈ ਲੋਕਾਂ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ,ਸੁਖਪਾਲ ਖਹਿਰਾ (Sukhpal Khaira) ਦੀ ਪੇਸ਼ੀ ਦੌਰਾਨ ਵੱਡੀ ਗਿਣਤੀ ‘ਚ ਸਮਰਥਕ ਮੌਜੂਦ ਹੋ ਸਕਦੇ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *