Navjot Singh Sidhu ਨੇ ਸ਼ੁੱਕਰਵਾਰ ਨੂੰ PM ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ Navjot Singh Sidhu ਨੇ ਸ਼ੁੱਕਰਵਾਰ ਨੂੰ PM ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Navjot Singh Sidhu

Navjot Singh Sidhu ਨੇ ਸ਼ੁੱਕਰਵਾਰ ਨੂੰ PM ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਨੂੰ ‘ਸਹੀ ਦਿਸ਼ਾ ਵੱਲ ਕਦਮ’ ਕਰਾਰ ਦਿਤਾ

1

AZAD SOCH:-

CHANDIGARH,(AZAD SOCH NEWS):-  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਨੂੰ ‘ਸਹੀ ਦਿਸ਼ਾ ਵੱਲ ਕਦਮ’ ਕਰਾਰ ਦਿਤਾ ਹੈ,ਉਨ੍ਹਾਂ ਇਹ ਵੀ ਕਿਹਾ, ”ਕਿਸਾਨਾਂ ਦੀ ਕੁਰਬਾਨੀ ਰੰਗ ਲਿਆਈ ਹੈ,” ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ, ”ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨਾ ਸਹੀ ਦਿਸ਼ਾ ਵੱਲ ਕਦਮ ਹੈ,ਕਿਸਾਨ ਮੋਰਚੇ (Roadmap Punjab Govt) ਦੇ ਸੱਤਿਆਗ੍ਰਹਿ ਨੂੰ ਇਤਿਹਾਸਕ ਸਫ਼ਲਤਾ ਮਿਲੀ ਹੈ,ਤੁਹਾਡੀ ਕੁਰਬਾਨੀ ਰੰਗ ਲਿਆਈ ਹੈ,” ਪੰਜਾਬ ਵਿਚ ਖੇਤੀ ਸੈਕਟਰ ਨੂੰ ਮੁੜ ਸੁਰਜੀਤ ਕਰਨ ਲਈ ਰੋਡਮੈਪ ਪੰਜਾਬ ਸਰਕਾਰ (Roadmap Punjab Govt) ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ.. ਵਧਾਈ ਹੋਵੇ,ਬਾਅਦ ਵਿਚ ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (MSP) ਖੇਤੀ ਕਾਨੂੰਨਾਂ ਨਾਲੋਂ ਵੱਡਾ ਮੁੱਦਾ ਹੈ।

ALSO READ:- ਰਾਜ ਸਰਕਾਰ 147 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਕਰੇਗੀ ਵਿਕਾਸ-ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ

ਉਨ੍ਹਾਂ ਟਵੀਟ ਕੀਤਾ, ”ਐੱਮਐੱਸਪੀ ਖੇਤੀ ਕਾਨੂੰਨਾਂ (MSP Farming Laws) ਨਾਲੋਂ ਵੱਡਾ ਮੁੱਦਾ ਹੈ, ਇਹ ਭਾਰਤੀ ਕਿਸਾਨਾਂ ਦੀ ਜੀਵਨ ਰੇਖਾ ਹੈ,” ਜੇਕਰ ਕੇਂਦਰ ਸਰਕਾਰ ਸੱਚਮੁੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਜਾਂ ਸਵਾਮੀਨਾਥਨ ਰਿਪੋਰਟ ਦੇ C2 ਫਾਰਮੂਲੇ ਨੂੰ ਅਪਣਾਉਣ ਦਾ ਆਪਣਾ ਵਾਅਦਾ ਪੂਰਾ ਕਰਨਾ ਚਾਹੁੰਦੀ ਹੈ, ਤਾਂ ਅਜਿਹਾ ਕਰਨਾ ਚਾਹੀਦਾ ਹੈ,ਮੰਗ ਪ੍ਰਵਾਨ ਕੀਤੀ ਜਾਵੇ,ਇਸ ਤੋਂ ਪਹਿਲਾਂ, ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਫ਼ੈਸਲੇ ਦਾ ਐਲਾਨ ਕੀਤਾ ਅਤੇ ਕਿਹਾ ਕਿ ਸੰਸਦ ਦੇ ਆਗਾਮੀ ਸੈਸ਼ਨ ਵਿਚ ਇਸ ਲਈ ਢੁਕਵੇਂ ਉਪਾਅ ਕੀਤੇ ਜਾਣਗੇ,ਦੱਸਣਯੋਗ ਹੈ ਕਿ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਨਵੰਬਰ 2020 ਤੋਂ ਸੈਂਕੜੇ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਧਰਨੇ ‘ਤੇ ਬੈਠੇ ਸਨ।

ਇਕ ਪਾਸੇ ਕਾਨੂੰਨ ਰੱਦ ਦੀ ਖੁਸ਼ੀ ਤੇ ਦੂਜੇ ਪਾਸੇ ਕਿਸਾਨਾਂ ਨੇ ਫਿਰ ਲਾਤਾ ਧਰਨਾ ਰੋਡ ਕੀਤਾ ਜਾਮ

ALSO READ:-

ਉੱਘੇ ਗਾਇਕ ਸੁਖਵਿੰਦਰ ਸਿੰਘ ਅਤੇ ਸ਼ਾਇਰ ਸੁਰਜੀਤ ਪਾਤਰ ਕੈਬਿਨਟ ਰੈਂਕ ਦੇਣ ਦਾ ਐਲਾਨ: Chief Minister Channi

ਰਾਜ ਸਰਕਾਰ 147 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਕਰੇਗੀ ਵਿਕਾਸ-ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *