Aam Aadmi Party ਦਿੱਲੀ ਦੇ ਮੁੱਖ ਮੰਤਰੀ Arvind Kejriwal ਨੇ ਦਿੱਤੀ ਤੀਸਰੀ ਗਰੰਟੀ Aam Aadmi Party ਦਿੱਲੀ ਦੇ ਮੁੱਖ ਮੰਤਰੀ Arvind Kejriwal ਨੇ ਦਿੱਤੀ ਤੀਸਰੀ ਗਰੰਟੀ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Aam Aadmi Party Delhi Chief Minister Arvind Kejriwal's third guarantee, every woman will get Rs 1000 per month

ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਤੀਸਰੀ ਗਰੰਟੀ,ਹਰੇਕ ਔਰਤ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ

0

AZAD SOCH:-

Moga,22 November, (AZAD SOCH NEWS):- ਆਮ ਆਦਮੀ ਪਾਰਟੀ (ਆਪ) (Aam Aadmi Party (AAP)) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਮਹਿਲਾਵਾਂ ਲਈ ਦੁਨੀਆ ਦੀ ਪਲੇਠੀ ਅਤੇ ਸਭ ਤੋਂ ਵੱਡੀ ਮਹਿਲਾ ਸਸ਼ਕਤੀਕਰਨ ਯੋਜਨਾ ਤਹਿਤ ਪੰਜਾਬ ਦੀ ਹਰੇਕ ਮਹਿਲਾ ਦੇ ਖਾਤੇ ‘ਚ ਪ੍ਰਤੀ ਮਹੀਨਾ 1000 ਰੁਪਏ ਪਾਉਣ ਦਾ ਵੱਡਾ ਐਲਾਨ ਕੀਤਾ ਹੈ,ਸੋਮਵਾਰ ਨੂੰ ਮੋਗਾ ‘ਚ ‘ਕੇਜਰੀਵਾਲ ਦੀ ਤੀਜੀ ਗਰੰਟੀ, ਮਹਿਲਾਵਾਂ ਨੂੰ ਵਧਾਈਆਂ’ ਪ੍ਰੋਗਰਾਮ ‘ਚ ਪੁੱਜੀਆਂ ਸੈਂਕੜੇ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 2022 ‘ਚ ਪੰਜਾਬ ਅੰਦਰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣੇਗੀ ਅਤੇ ‘ਆਪ’ ਦੀ ਸਰਕਾਰ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1000 (ਇੱਕ ਹਜ਼ਾਰ) ਰੁਪਏ ਗਰੰਟੀ ਨਾਲ ਦਿੱਤੇ ਜਾਇਆ ਕਰਨਗੇ।

2 ਰੋਜ਼ਾ ਪੰਜਾਬ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਇਸ ਵਿਲੱਖਣ ‘ਮਾਸਟਰ ਸਟ੍ਰੋਕ’ (‘Master Stroke’) ਨਾਲ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਲਈ ਉਲੀਕੇ ‘ਮਿਸ਼ਨ ਪੰਜਾਬ’ (‘Mission Punjab’) ਪ੍ਰੋਗਰਾਮ ਦਾ ਆਗਾਜ਼ ਕਰ ਦਿੱਤਾ,ਇਸ ਮੌਕੇ ਉਨਾਂ ਨਾਲ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮੰਚ ‘ਤੇ ਬਿਰਾਜਮਾਨ ਸਨ,ਪੰਡਾਲ ‘ਚ ਇਕੱਤਰ ਔਰਤਾਂ ਦੇ ਰੂ-ਬ-ਰੂ ਹੁੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਕਿਹਾ, ” ‘ਆਪ ਦੀ ਸਰਕਾਰ ਬਣਦਿਆਂ ਹੀ 18 ਸਾਲ ਤੋਂ ਉੱਪਰ ਦੀ ਹਰ ਬੇਟੀ, ਭੈਣ, ਮਾਂ, ਬਹੁ, ਸੱਸ, ਦਾਦੀ ਅਤੇ ਨਾਨੀ ਦੇ ਖਾਤੇ ‘ਚ ਹਰੇਕ ਮਹੀਨੇ ਇੱਕ ਹਜ਼ਾਰ ਰੁਪਏ ਪੈ ਜਾਇਆ ਕਰਨਗੇ।” ਇਸ ਦੀ ਮੈਂ ਗਰੰਟੀ ਦਿੰਦਾ ਹਾਂ।

ਮੈਂ ਇਹ ਫ਼ੈਸਲਾ ਬਹੁਤ ਸੋਚ ਸਮਝ ਅਤੇ ਪੂਰਾ ਹਿਸਾਬ ਕਿਤਾਬ ਲਗਾ ਕੇ ਲਿਆ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਕੇ ਦਿਖਾਉਂਦਾ ਹੈ,ਦਿੱਲੀ ਦੀ ਸਰਕਾਰ ਅਤੇ ਦਿੱਲੀ ਦੀ ਜਨਤਾ ਇਸ ਗੱਲ ਦੀ ਗਵਾਹ ਹੈ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਕਿਹਾ, ” ਬੇਸ਼ੱਕ 1000 ਰੁਪਏ ਬਹੁਤ ਜ਼ਿਆਦਾ ਰਾਸ਼ੀ ਨਹੀਂ ਹੁੰਦੀ, ਪਰ ‘ਆਪ’ ਦੀ ਸਰਕਾਰ ਦੇ ਇਸ ਸਹਾਰੇ ਨਾਲ ਸਾਰੀਆਂ ਮਾਵਾਂ-ਭੈਣਾਂ ਨੂੰ ਸੱਚਮੁੱਚ ਸ਼ਕਤੀ ਅਤੇ ਸਵੈਮਾਨ ਮਿਲੇਗਾ, ਕਿਉਂਕਿ ਹਰ ਇੱਕ ਦੀ ਜ਼ਿੰਦਗੀ ‘ਚ ਪੈਸਾ ਕਾਫ਼ੀ ਮਹੱਤਵ ਰੱਖਦਾ ਹੈ।

ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕੀਤਾ, ”ਹਰੇਕ ਔਰਤ ਨੂੰ ਮਿਲਣ ਵਾਲੇ ਇਹ 1000 ਰੁਪਏ ਔਰਤਾਂ ਨੂੰ ਪਹਿਲਾਂ ਤੋਂ ਮਿਲ ਰਹੀ ਮਾਸਿਕ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਜਾਂ ਨਿਰਭਰਤਾ ਪੈਨਸ਼ਨ ਤੋਂ ਵੱਖਰਾ ਹੋਵੇਗਾ,ਇਸੇ ਤਰਾਂ ਜੇਕਰ ਇੱਕ ਪਰਿਵਾਰ ‘ਚ ਬੇਟੀ, ਬਹੂ, ਸੱਸ ਜਾਂ ਦਾਦੀ ਸਮੇਤ 18 ਸਾਲ ਤੋਂ ਵੱਧ ਉਮਰ ਦੀਆਂ ਜਿੰਨੀਆਂ ਵੀ ਮਹਿਲਾਵਾਂ ਹੋਣਗੀਆਂ ਸਭ ਨੂੰ ਇੱਕ-ਇੱਕ ਹਜ਼ਾਰ ਰੁਪਏ ਮਿਲਣਗੇ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਕਿਹਾ ਕਿ ਇਹ ਯੋਜਨਾ ਉਲੀਕੇ ਜਾਣ ਸਮੇਂ ਦੇਸ਼-ਦੁਨੀਆ ਬਾਰੇ ਕਾਫ਼ੀ ਜਾਣਕਾਰੀ ਇਕੱਠੀ ਕੀਤੀ, ਪਰੰਤੂ ਪੂਰੀ ਦੁਨੀਆ ‘ਚ ਕਿਸੇ ਵੀ ਸਰਕਾਰ ਨੇ ਬੇਟੀ, ਭੈਣ, ਮਾਂ-ਬਹੂ ਦੇ ਖਾਤੇ ‘ਚ ਵੱਖਰ-ਵੱਖਰੇ ਤੌਰ ‘ਤੇ ਇਸ ਤਰਾਂ ਹਰ ਮਹੀਨੇ ਪੈਸੇ ਨਹੀਂ ਪਾਏ।

ਇਸ ਲਈ ਪੰਜਾਬ ਦੀਆਂ ਮਹਿਲਾਵਾਂ ਤੋਂ ਸ਼ੁਰੂ ਕੀਤੀ ਜਾ ਰਹੀ ਇਹ ਯੋਜਨਾ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਯੋਜਨਾ ਹੈ,ਜਿਸ ਦਾ ਪੰਜਾਬ ਦੀਆਂ ਇੱਕ ਕਰੋੜ ਤੋਂ ਵੱਧ ਮਹਿਲਾਵਾਂ ਨੂੰ ਨਕਦ ਲਾਭ ਮਿਲੇਗਾ,ਅਰਵਿੰਦ ਕੇਜਰੀਵਾਲ ਨੇ ਕਿਹਾ, ” ਮੈਂ ਬਹੁਤ ਸਾਰੀਆਂ ਬੇਟੀਆਂ ਨੂੰ ਜਾਣਦਾ ਹਾਂ, ਜੋ ਕਾਲਜ ਦੀ ਪੜਾਈ ਕਰਨਾ ਚਾਹੁੰਦੀਆਂ ਹਨ, ਪਰੰਤੂ ਘਰ ਦੇ ਮਾੜੇ ਵਿੱਤੀ ਹਲਾਤਾਂ ਕਾਰਨ ਉਨਾਂ ਦਾ ਅਜਿਹਾ ਸਕਾਰਾਤਮਿਕ ਸੁਪਨਾ ਪੂਰਾ ਨਹੀਂ ਹੁੰਦਾ, ਪਰੰਤੂ ਇਸ ਯੋਜਨਾ ਨਾਲ ਉਨਾਂ ਨੂੰ ਕਾਲਜ ‘ਚ ਉਚੇਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ, ਇਸੇ ਤਰਾਂ ਮਾਵਾਂ-ਭੈਣਾਂ ਮਨ ਭਾਉਂਦਾ ਕੱਪੜਾ-ਲੀੜਾ ਵੀ ਇਨਾਂ ਆਪਣੇ ਪੈਸਿਆਂ ਨਾਲ ਲੈ ਸਕਣਗੀਆਂ,ਪੇਕੇ ਆਉਂਦੀਆਂ ਧੀਆਂ ਨੂੰ ਮਾਵਾਂ ਇਨਾਂ ਪੈਸਿਆਂ ਦਾ ਪਿਆਰ ਵੀ ਬੇਝਿਜਕ ਹੋ ਕੇ ਦੇ ਸਕਣਗੀਆਂ।


ਅਰਵਿੰਦ ਕੇਜਰੀਵਾਲ ਨੇ ਕਿਹਾ, ਵਾਰੀਆਂ ਬੰਨ ਕੇ ਅੱਜ ਤੱਕ ਸ਼ਾਸਨ ਕਰਦੇ ਆ ਰਹੇ ਵਿਰੋਧੀ ਇਸ ਐਲਾਨ ਤੋਂ ਬੌਖਲਾਹਟ ‘ਚ ਆ ਕੇ ਇੱਕੋ ਸਵਾਲ ਕਰਨਗੇ ਕਿ ਇਸ ਯੋਜਨਾ ਲਈ ਪੈਸਾ ਕਿਥੋਂ ਆਵੇਗਾ? ਮੈਂ ਸਾਫ਼-ਸਾਫ਼ ਸ਼ਬਦਾਂ ‘ਚ ਦੁਹਰਾਉਂਦਾ ਹਾਂ ਕਿ ਜੇਕਰ ਸਰਕਾਰਾਂ ਕੋਲ ਸੁਚੱਜੀ ਨੀਅਤ ਅਤੇ ਸਹੀ ਨੀਤੀ ਹੋਵੇ ਤਾਂ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ,ਦਿੱਲੀ ‘ਚ ਆਮ ਆਦਮੀ ਪਾਰਟੀ (Aam Aadmi Party in Delhi) ਦੀ ਸਰਕਾਰ ਇਸ ਦੀ ਜਿੰਦਾ-ਜਾਗਦਾ ਮਿਸਾਲ ਹੈ,ਸਾਡੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਖ਼ਜ਼ਾਨੇ ਦਾ ਵੀ ਪੰਜਾਬ ਵਰਗਾ ਹੀ ਹਾਲ ਸੀ,ਜਿੱਥੇ ਅੱਜ ਐਨੀਆਂ ਜਨ-ਸਹੂਲਤਾਂ ਦਿੱਤੇ ਜਾਣ ਦੇ ਬਾਵਜੂਦ ਕਰਜ਼ਾ ਰਹਿਤ ਅਤੇ ਮੁਨਾਫ਼ੇ ਵਾਲਾ ਬਜਟ ਹੈ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਗਾਮੀ ਚੋਣਾਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਸੁਧਾਰ ਸਕਦੀਆਂ ਹਨ,ਪੰਜਾਬ ਦਾ ਉਸੇ ਤਰਾਂ ਭਵਿੱਖ ਬਦਲ ਸਕਦੀਆਂ ਹਨ, ਜਿਵੇਂ ਦਿੱਲੀ ‘ਚ ‘ਆਪ’ ਦੀ ਸਰਕਾਰ ਨੇ ਬਦਲਿਆ ਹੈ,ਦਿੱਲੀ ਦੇ ਸਾਰੇ ਲੋਕ ਪੱਖੀ ਮਾਡਲ ਪੰਜਾਬ ‘ਚ ਹੋਰ ਵੀ ਸ਼ਾਨਦਾਰ ਤਰੀਕੇ ਨਾਲ ਲਾਗੂ ਹੋ ਸਕਦੇ ਹਨ,ਇਸ ਲਈ ਇਹ ਚੋਣਾਂ ਸਭ ਨੇ ਮਿਲ ਕੇ ਲੜਨੀਆਂ ਹਨ,ਇਸ ਵਾਰ ਘਰਾਂ ‘ਚ ਮਹਿਲਾਵਾਂ ਤੈਅ ਕਰਨਗੀਆਂ ਕਿ ਵੋਟ ਕਿਸ ਨੂੰ ਪਾਉਣੀ ਹੈ,ਬੀਬੀਆਂ, ਮਾਵਾਂ-ਭੈਣਾਂ ਆਪਣੀ ਵੋਟ ਦੇ ਨਾਲ-ਨਾਲ ਘਰ ਦੇ ਸਾਰੇ ਪੁਰਸ਼ਾਂ ਦੀਆਂ ਵੋਟਾਂ ਵੀ ਆਮ ਆਦਮੀ ਪਾਰਟੀ (Aam Aadmi Party) ਨੂੰ ਪਵਾਉਣੀਆਂ, ਕਿਉਂਕਿ ਇਸ ਵਾਰ ਇਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਦੇਣਾ ਹੈ।

ਜਿਵੇਂ ਦਿੱਲੀ ਵਾਲਿਆਂ ਨੇ ਦਿੱਲੀ ‘ਚ ਦਿੱਤਾ ਸੀ, ਜਿੱਥੇ ਐਨੇ ਜਿਆਦਾ ਕੰਮ ਕੀਤੇ ਕਿ ਉਸ ਉਪਰੰਤ ਬਾਕੀ ਰਿਵਾਇਤੀ ਪਾਰਟੀਆਂ ਸਾਫ ਹੀ ਹੋ ਗਈਆਂ,
ਇਸ ਦੌਰਾਨ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (MP Bhagwant Mann) ਨੇ ਕਿਹਾ ਕਿ ਜਦੋਂ ਰਸੋਈ ਤੋਂ ਬਿਨਾਂ ਘਰ ਨਹੀਂ ਚੱਲ ਸਕਦੇ ਤਾਂ ਮਹਿਲਾ ਸ਼ਕਤੀ ਤੋਂ ਬਿਨਾਂ ਦੇਸ਼ ਵੀ ਨਹੀਂ ਚੱਲ ਸਕਦਾ। ਜਿਸ ਸਮਾਜ ਵਿੱਚ ਔਰਤ-ਪੁਰਸ਼ ਮਿਲਕੇ ਚਲਦੇ ਹਨ, ਉਹੀ ਦੇਸ਼ ਤਰੱਕੀ ਕਰਦੇ ਹਨ,ਔਰਤਾਂ ਜਦੋਂ ਆਰਥਿਕ ਤੌਰ ਉੱਤੇ ਆਜ਼ਾਦ ਹੋਣਗੀਆਂ, ਗੱਲ ਉਦੋਂ ਹੀ ਬਣੇਗੀ,ਮਾਨ ਨੇ ਕਿਹਾ ਕਿ ਹੁਣ ਔਰਤਾਂ ਨੂੰ ਇਹ ਨਹੀਂ ਕਹਿਣਾ ਕਿ ਕੋਈ ਵੀ ਪਾਰਟੀ ਸੱਤਾ ਵਿੱਚ ਆਵੇ ਉਨਾਂ ਨੂੰ ਕੋਈ ਮਤਲੱਬ ਨਹੀਂ।

ਸਗੋਂ ਦੇਸ਼ ਭਗਤ, ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਕਰਤਾਰ ਸਿੰਘ ਸਰਾਭਾ ਦੀ ਤਰਾਂ ਭੂਮਿਕਾ ਨਿਭਾਉਣੀ ਹੈ, ਕਿਉਂਕਿ ਜੇਕਰ ਉਹ ਵੀ ਬੋਲਦੇ ਕੀ ਅਸੀਂ ਕੀ ਲੈਣਾ ਤਾਂ ਦੇਸ਼ ਨੂੰ ਕਦੇ ਆਜ਼ਾਦੀ ਨਹੀਂ ਮਿਲਣੀ ਸੀ,ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ, ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ਅਤੇ ਪਾਰਟੀ ਦੇ ਹੋਰ ਆਗੂ ਅਤੇ ਵਿਧਾਇਕ ਮੌਜੂਦ ਸਨ। ਜਦਕਿ ਮੰਚ ਦਾ ਸੰਚਾਲਨ ਦੀ ਜ਼ਿੰਮੇਵਾਰੀ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਨਿਭਾਈ।

ALSO READ:-

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ,ਟਰਾਂਸਪੋਰਟ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *