ਸੰਗੀਤ ਜਗਤ ‘ਚ ਸੋਗ ਦੀ ਲਹਿਰ,ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕਾ Gurmeet Bawa ਦਾ ਸੰਗੀਤ ਜਗਤ ‘ਚ ਸੋਗ ਦੀ ਲਹਿਰ,ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕਾ Gurmeet Bawa ਦਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
World renowned Punjabi folk singer Gurmeet Bawa passes away

ਸੰਗੀਤ ਜਗਤ ‘ਚ ਸੋਗ ਦੀ ਲਹਿਰ,ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਹੋਇਆ ਦੇਹਾਂਤ

3

AZAD SOCH:-

Amritsar,(AZAD SOCH NEWS):- ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ (World famous Punjabi folk singer Gurmeet Bawa) ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ,ਉਹ ਲਗਭਗ 77 ਵਰ੍ਹਿਆਂ ਦੇ ਸਨ ਅਤੇ ਕੁਝ ਸਮੇਂ ਤੋਂ ਬੀਮਾਰ ਸਨ,ਗੁਰਮੀਤ ਬਾਵਾ ਲੰਬੀ ਹੇਕ ਦੀ ਮੱਲਿਕਾ ਰਹੀ ਹੈ,ਉਹ ਲਗਭਗ 45 ਸੈਕੰਡ ਦੀ ਲੰਬੀ ਹੇਕ ਲਗਾਉਂਦੀ ਸੀ,ਗੁਰਮੀਤ ਕੌਰ ਬਾਵਾ (Gurmeet Kaur Bawa) ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਉਨ੍ਹਾਂ ਦੇ ਗਾਇਕ ਪਤੀ ਕਿਰਪਾਲ ਸਿੰਘ ਬਾਵਾ ਬੇਟੀ ਗਲੋਰੀ ਬਾਵਾ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਦਮਸ੍ਰੀ ਪੂਰਨ ਚੰਦ ਵਡਾਲੀ (Padmasree Puran Chand Wadali) ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪ੍ਰੋਗਰਾਮ ਪੇਸ਼ਕਾਰ ਸਤਿੰਦਰ ਸੱਤੀ, ਰਮੇਸ਼ ਯਾਦਵ ਤੇ ਭੁਪਿੰਦਰ ਸਿੰਘ ਸੰਧੂ ਸਮੇਤ ਵੱਡੀ ਗਿਣਤੀ ‘ਚ ਗਾਇਕ ਕਲਾਕਾਰ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ।

ਗੁਰਮੀਤ ਕੌਰ ਬਾਵਾ (Gurmeet Kaur Bawa) ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਵਸਨੀਕ ਹੈ,ਉਸ ਸਮੇਂ ਉਹ ਜੇਬੀਟੀ ਪਾਸ ਕਰਨ ਅਤੇ ਅਧਿਆਪਕ ਬਣਨ ਵਾਲੀ ਪਹਿਲੀ ਸੀ,ਸਭ ਤੋਂ ਲੰਬੇ ‘ਹੇਕ’ ਨਾਲ ਕਿਸੇ ਵੀ ਗੀਤ ਦੀ ਸ਼ੁਰੂਆਤ ਕਰਨਾ ਉਨ੍ਹਾਂ ਦੀ ਖਾਸੀਅਤ ਸੀ,ਉਨ੍ਹਾਂ ਦੇ ਪਤੀ ਕ੍ਰਿਪਾਲ ਸਿੰਘ ਬਾਵਾ ਖੁਦ ਇਕ ਗਾਇਕ ਸਨ,ਗੁਰਮੀਤ ਕੌਰ ਬਾਵਾ (Gurmeet Kaur Bawa) ਨੂੰ 1991 ‘ਚ ਪੰਜਾਬ ਸਰਕਾਰ ਦੁਆਰਾ ਰਾਜ ਪੁਰਸਕਾਰ,ਪੰਜਾਬ ਨਾਟਕ ਅਕਾਦਮੀ (Punjab Drama Academy) ਦੁਆਰਾ ਸੰਗੀਤ ਪੁਰਸਕਾਰ, 2002 ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਅਤੇ 2008 ਵਿੱਚ ਪੰਜਾਬੀ ਭਾਸ਼ਾ ਵਿਭਾਗ ਦੁਆਰਾ ਸ਼੍ਰੋਮਣੀ ਗਾਇਕਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਸੰਗੀਤ ਜਗਤ ‘ਚ ਸੋਗ ਦੀ ਲਹਿਰ,ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਹੋਇਆ ਦੇਹਾਂਤ
ਸੰਗੀਤ ਜਗਤ ‘ਚ ਸੋਗ ਦੀ ਲਹਿਰ,ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਹੋਇਆ ਦੇਹਾਂਤ

ਪਰਿਵਾਰ ਨੇ ਨਮ ਅੱਖਾਂ ਨਾਲ ਗੁਰਮੀਤ ਬਾਵਾ  ਨੂੰ ਅੰਤਿਮ ਵਿਦਾਈ ਦਿੱਤੀ,ਜਾਣਕਾਰੀ ਅਨੁਸਾਰ ਬਾਵਾ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ,ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂਅ ਸੀ ਅਤੇ ਕਈ ਰਾਸ਼ਟਰੀ-ਅੰਤਰਰਾਸ਼ਟਰੀ (National-International) ਮਾਣ ਸਨਮਾਨ ਉਨ੍ਹਾਂ ਨੂੰ ਮਿਲ ਚੁੱਕੇ ਸਨ,ਗੁਰਮੀਤ ਕੌਰ ਬਾਵਾ (Gurmeet Kaur Bawa) ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਸੰਗੀਤ ਅਤੇ ਸਾਹਿੱਤਿਕ ਜਗਤ ਵਿਚ ਸੋਗ ਦੀ ਲਹਿਰ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *