Bhavanigarh, November 23, 2021,(AZAD SOCH NEWS):- ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ (Haryana farmer leader Gurnam Singh Chadhuni) ਅੱਜ ‘ਮਿਸ਼ਨ 2022’ (‘Mission 2022’) ਦੇ ਤਹਿਤ ਇਥੇ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਪਹੁੰਚੇ,ਇਥੇ ਪਹੁੰਚਣ ’ਤੇ ਉਨ੍ਹਾਂ ਦਾ ਕਿਸਾਨ ਆਗੂ ਮਿੰਟੂ ਤੂਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ,ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਚਢੂਨੀ ਨੇ ਕਿਹਾ ਕਿ ‘ਮਿਸ਼ਨ 2022’ ਦਾ ਮੁੱਖ ਮਕਸਦ ਹੁਣ ਤਕ ਰਾਜ ਕਰਨ ਵਾਲੇ ਸਾਰੇ ਰਵਾਇਤੀ ਦਲਾਂ ਨੂੰ ਸੱਤਾ ਤੋਂ ਕਿਨਾਰਾ ਕਰਨਾ ਹੈ,ਜਿਸ ਦੇ ਲਈ ਉਹ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਆਪਣੀ ਪਾਰਟੀ ਬਣਾਉਣਗੇ ਤੇ ਉਨ੍ਹਾਂ ਦੇ ਨੁਮਾਇੰਦੇ ਸਾਰੇ ਵਿਧਾਨ ਸਭਾ (Vidhan Sabha) ਹਲਕਿਆਂ ’ਚ ਚੋਣਾਂ ਲੜਨਗੇ।
ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ (Farmer leader Gurnam Singh Chadhuni) ਨੇ ਕਿਹਾ ਕਿ ਅੱਜ ਤੱਕ ਸੱਤਾ ’ਤੇ ਰਾਜ ਕਰਨ ਵਾਲੀਆਂ ਪਾਰਟੀਆਂ ਹੀ ਲੋਕਾਂ ਦੀਆਂ ਅਸਲ ਗੁਨਾਹਗਾਰ ਹਨ ਕਿਉਂਕਿ ਜੇਕਰ ਹੁਣ ਤੱਕ ਲੋਕਪੱਖੀ ਕਾਨੂੰਨ ਜਾਂ ਨੀਤੀਆਂ ਘੜੀਆਂ ਜਾਂਦੀਆਂ ਤਾਂ ਉਨ੍ਹਾਂ ਨੂੰ ਚੋਣਾਂ ਲੜਨ ਦੀ ਲੋੜ ਨਹੀਂ ਪੈਣੀ ਸੀ,ਉਨ੍ਹਾਂ ਕਿਹਾ ਕਿ ਅਸੀਂ ਲੋਕ ਪਿਛਲੇ 70 ਸਾਲਾਂ ਤੋਂ ਰਵਾਇਤੀ ਪਾਰਟੀਆਂ ਨੂੰ ਵੋਟ ਦੇ ਕੇ ਸੱਤਾ ’ਚ ਲਿਆਉਂਦੇ ਰਹੇ ਤੇ ਪਾਰਟੀਆਂ ਕਦਮ-ਕਦਮ ’ਤੇ ਜਨਤਾ ਦੀ ਲੁੱਟ ਕਰ ਕੇ ਕਾਰਪੋਰੇਟਾਂ ਦੇ ਢਿੱਡ ਭਰਦੀਆਂ ਰਹੀਆਂ,ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ (Farmer leader Gurnam Singh Chadhuni) ਨੇ ਕਿਹਾ ਕਿ ਸੱਤਾ ਅੱਜ ਵਪਾਰ ਬਣ ਕੇ ਰਹਿ ਗਈ ਹੈ ਤੇ ਆਮ ਲੋਕਾਂ ਦੀ ਹਾਲਤ ਭਿਖਾਰੀਆਂ ਵਰਗੀ ਬਣਾ ਦਿੱਤੀ ਗਈ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ (Farmer leader Gurnam Singh Chadhuni) ਨੇ ਕਿਹਾ ਕਿ ਪਿਛਲੇ 20 ਸਾਲਾਂ ਦੌਰਾਨ ਸਾਢੇ 4 ਲੱਖ ਕਿਸਾਨ ਕਰਜ਼ੇ ਦੀ ਮਾਰ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਚੁੱਕੇ ਹਨ ਪਰ ਦੂਜੇ ਪਾਸੇ ਕਰੋੜਾਂ ਰੁਪਏ ਦੇ ਕਰਜ਼ਦਾਰ ਕਿਸੇ ਪੂੰਜੀਪਤੀ ਨੇ ਕਦੇ ਖ਼ੁਦਕੁਸ਼ੀ ਨਹੀਂ ਕੀਤੀ ਕਿਉਂਕਿ ਸਰਕਾਰਾਂ ਹਮੇਸ਼ਾ ਉਨ੍ਹਾਂ ਦੀ ਪਿੱਠ ’ਤੇ ਖੜ੍ਹਦੀਆਂ ਹਨ,ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੂੰ ਨਸੀਹਤ ਦਿੱਤੀ ਕਿ ਸੱਤਾ ਸੁੱਖ ਪਾਉਣ ਦੇ ਲਈ ਉਹ ਜਨਤਾ ਨੂੰ ਭਰਮਾਉਣ ਦੀ ਬਜਾਏ ਲੋਕਾਂ ਦੀ ਆਮਦਨ ਵਧਾਉਣ ਦੇ ਹੀਲੇ ਲੱਭਣ।
ALSO READ:- ਬਿਜਲੀ ਦੇ ਮੁੱਦੇ ‘ਤੇ ਪੋਲ ਖੁੱਲ੍ਹਦੇ ਹੀ Powercom ਨੇ 3 ਰੁਪਏ ਦਰਾਂ ਘਟਾਉਣ ਦਾ Notification ਜਾਰੀ
ਇਕ ਸਵਾਲ ਦੇ ਜਵਾਬ ’ਚ ਸ਼੍ਰੀ ਚਢੂਨੀ ਨੇ ਕਿਹਾ ਕਿ ਭਾਜਪਾ ਪੰਜਾਬ ’ਚ 117 ਸੀਟਾਂ ’ਤੇ ਚੋਣ ਲੜਨ ਦੀ ਗੱਲ ਕਰਦੀ ਹੈ ਪਰ ਉਹ ਜਨਤਾ ’ਚ ਆ ਕੇ ਤਾਂ ਦੇਖੇ ਕਿ ਲੋਕ ਉਨ੍ਹਾਂ ਦੇ ਆਗੂਆਂ ਨੂੰ ਕਿਵੇਂ ਜੁੱਤੀਆਂ ਮਾਰਦੇ ਹਨ,ਉਨ੍ਹਾਂ ਕਿਹਾ ਕਿ ਲੋਕਾਂ ‘ਚ ਭਾਜਪਾ ਦਾ ਗ੍ਰਾਫ ਦਿਨੋੰ ਦਿਨ ਡਿੱਗਦਾ ਜਾ ਰਿਹਾ ਹੈ ਤੇ ਚੋਣਾਂ ਤੱਕ ਹੋਰ ਡਿੱਗ ਜਾਵੇਗਾ,ਇਸ ਮੌਕੇ ਉਨ੍ਹਾਂ ਨਾਲ ਰਛਪਾਲ ਸਿੰਘ ਜੌਡ਼ਾਮਾਜਰਾ, ਸਰਬਜੀਤ ਸਿੰਘ ਮੱਖਣ, ਗੁਰਪਾਲ ਸਿੰਘ ਮੰਗਵਾਲ, ਬੇਅੰਤ ਸਿੰਘ ਤੇ ਅਮਨ ਸੰਗਰੂਰ ਆਦਿ ਹਾਜ਼ਰ ਸਨ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow