Delhi Sikh Gurdwara Management Committee ਵਲੋਂ Kangana Ranaut ਖ਼ਿਲਾਫ਼ Delhi Sikh Gurdwara Management Committee ਵਲੋਂ Kangana Ranaut ਖ਼ਿਲਾਫ਼
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਕੰਗਨਾ ਰਣੌਤ ਖ਼ਿਲਾਫ਼ FIR ਦਰਜ

ਵੀਡੀਓ:- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਕੰਗਨਾ ਰਣੌਤ ਖ਼ਿਲਾਫ਼ FIR ਦਰਜ ਕਰਵਾਈ ਗਈ,ਹੁਣ ਜਲਦ ਜਾਵੇਗੀ ਜੇਲ੍ਹ, ਦਰਜ ਹੋਈ FIR

3

AZAD SOCH:-

New Delhi,(AZAD SOCH NEWS):- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Delhi Sikh Gurdwara Management Committee) ਵਲੋਂ ਕੰਗਨਾ ਰਣੌਤ (Kangana Ranaut) ਖ਼ਿਲਾਫ਼ FIR ਦਰਜ ਕਰਵਾਈ ਗਈ ਹੈ,ਦੱਸ ਦੇਈਏ ਕਿ ਕੰਗਨਾ ‘ਤੇ ਸਿੱਖਾਂ ਦੀਆਂ ਭਾਵਨਾਂਵਾਂ ਨੂੰ ਠੇਸ ਪਹੁੰਚਾਉਣ ਤਹਿਤ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ,ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਇਸ ਬਾਬਤ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ,ਜਾਣਕਾਰੀ ਅਨੁਸਾਰ ਇਹ ਐਫਆਈਆਰ ਖਾਰ ਪੁਲਿਸ ਸਟੇਸ਼ਨ (FIR Khar Police Station) ‘ਚ 295 ਏ ਤਹਿਤ ਦਰਜ ਕਰਵਾਈ ਗਈ ਹੈ।

ALSO READ:- 700 शहीद किसानों के परिवारों को PM Cares Fund से दिया जाए मुआवजा:शिवसेना सांसद संजय राउत

ਦੱਸਣਯੋਗ ਹੈ ਕਿ ਆਏ ਦਿਨ ਕੰਗਨਾ ਰਣੌਤ (Kangana Ranaut) ਵਲੋਂ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਹੀ ਉਸ ਨੇ ਬੀਤੇ ਦਿਨੀ ਸੋਸ਼ਲ ਮੀਡੀਆ ‘ਤੇ ਨਫ਼ਰਤ ਭਰੇ ਬਿਆਨ ਦਿਤੇ ਸਨ ਅਤੇ ਸਿੱਖਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਸੀ,ਜਿਸ ‘ਤੇ ਕਾਰਵਾਈ ਕਰਦਿਆਂ ਹੋਇਆਂ ਇਹ ਐਫਆਈਆਰ ਦਰਜ (FIR Lodged) ਕਰਵਾਈ ਗਈ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਦੱਸਿਆ ਕਿ ਉਨ੍ਹਾਂ ਵਲੋਂ ਬੀਤੇ ਕੱਲ੍ਹ ਇਕ ਕ੍ਰਿਮੀਨਲ ਕਮਪਲੇਂਟ (Criminal Complaint) ਦਿਤੀ ਗਈ ਸੀ।

ALSO READ:- कंगना रनौत के विवादित पोस्ट से भड़के मनजिंदर सिंह सिरसा ,राष्ट्रपति को लिखी चिट्ठी,पद्मश्री वापस लेने की मांग

ਜਿਸ ‘ਤੇ ਅਮਲ ਕਰਦਿਆਂ ਅੱਜ ਮੁੰਬਈ ਪੁਲਿਸ (Mumbai Police) ਨੇ ਇਹ ਐਫ ਆਈ ਆਰ ਦਰਜ ਕਰ ਲਈ ਹੈ।ਉਨ੍ਹਾਂ ਕਿਹਾ ਕਿ ਹੁਣ ਤਾਂ ਸਿਰਫ਼ FIR ਹੋਈ ਹੈ ਪਰ ਆਉਣ ਵਾਲੇ ਸਮੇਂ ਵਿਚ ਉਸ ਨੂੰ ਜੇਲ੍ਹ ਵੀ ਜਾਣਾ ਪਵੇਗਾ,ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕਿਹਾ ਕਿ ਕੰਗਨਾ ਰਣੌਤ (Kangana Ranaut) ਅਤੇ ਉਸ ਦੇ ਮਾਤਾ ਪਿਤਾ ਨੂੰ ਵੀ ਸਮਝਾਇਆ ਗਿਆ ਸੀ ਕਿ ਅਜਿਹੀ ਸ਼ਬਦਾਵਲੀ ਨਾ ਵਰਤੀ ਜਾਵੇ ਪਰ ਉਹ ਬਾਜ਼ ਨਹੀਂ ਆਈ,ਅਸੀਂ ਕਿਸੇ ਵੀ ਔਰਤ ਖ਼ਿਲਾਫ਼ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੁੰਦੇ ਸੀ,ਪਰ ਕੰਗਨਾ ਰਣੌਤ (Kangana Ranaut) ਨੇ ਖ਼ੁਦ ਸਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ,ਇਸ ਲਈ ਹੁਣ ਇਸ ਕੇਸ ‘ਤੇ ਪੂਰੀ ਪੈਰਵੀ ਕੀਤੀ ਜਾਵੇਗੀ ਅਤੇ ਉਸ ਨੂੰ ਸਜ਼ਾ ਵੀ ਦਿਵਾਈ ਜਾਵੇਗੀ। 

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਕੰਗਨਾ ਰਣੌਤ ਖ਼ਿਲਾਫ਼ FIR ਦਰਜ ਕਰਵਾਈ ਗਈ,ਹੁਣ ਜਲਦ ਜਾਵੇਗੀ ਜੇਲ੍ਹ, ਦਰਜ ਹੋਈ FIR

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *