AZAD SOCH NEWS:- ਅਫਗਾਨਿਸਤਾਨ ‘ਚ ਗੁਰਦੁਆਰਾ (Gurdwaras In Afghanistan) ਕਰਤੇ ਪਰਵਾਨ ਵਿੱਚ ਭਿਆਨਕ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ,ਧਮਾਕੇ ਤੋਂ ਬਾਅਦ ਅਫਗਾਨਿਸਤਾਨ (Afghanistan) ਵਿੱਚ ਮੌਜੂਦ ਹਿੰਦੂ ਤੇ ਸਿੱਖਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ,ਬੰਬ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੇ ਨਾਲ ਗੁਰਦੁਆਰੇ ਦੇ ਸ਼ੀਸ਼ੇ ਤੱਕ ਟੁੱਟ ਗਏ,ਉਥੇ ਕਾਫੀ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ,ਗੁਰਦੁਆਰੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ,ਗੁਰਦੁਆਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ,ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ।
ALSO READ:- Corona Third Wave: कोरोना वायरस का मिला नया वेरिएंट,तीसरी लहर की आहट
ਇਸ ਦੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਵੱਲੋਂ ਟਵੀਟ ਕਰਕੇ ਦਿੱਤੀ,ਉਨ੍ਹਾਂ ਕਿਹਾ ਕਿ ਕਾਬੁਲ ਦੀ ਸੰਗਤ ਵੱਲੋਂ ਇਸ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ,ਹਾਲਾਂਕਿ ਉਥੇ ਮੌਜੂਦ ਹਿੰਦੂ ਤੇ ਸਿੱਖ ਫਿਲਹਾਲ ਸੁਰੱਖਿਅਤ (Hindus and Sikhs Are Safe At The Moment) ਹਨ ਪਰ ਹਾਲਾਤ ਬਹੁਤ ਹੀ ਡਰ ਵਾਲੇ ਬਣੇ ਹੋਏ ਹਨ,ਬੇਸ਼ੱਕ ਉਥੇ ਕਾਫੀ ਨੁਕਸਾਨ ਹੋਇਆ ਹੈ ਪਰ ਘੱਟ ਗਿਣਤੀ ਹਿੰਦੂ ਤੇ ਸਿੱਖ ਲੋਕ ਬਿਲਕੁਲ ਠੀਕ-ਠਾਕ ਹਨ,ਉਨ੍ਹਾਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਵੇਂ ਪਹਿਲਾਂ 800 ਹਿੰਦੂ ਤੇ ਸਿੱਖਾਂ ਨੂੰ ਅਫਗਾਨਿਸਤਾਨ ਤੋਂ ਭਾਰਤ ਲਿਆਂਦਾ ਗਿਆ,ਉਸੇ ਤਰ੍ਹਾਂ ਇਨ੍ਹਾਂ 235 ਲੋਕਾਂ ਦੇ ਵੀ ਵੀਜ਼ੇ ਮਨਜ਼ੂਰ ਕੀਤੇ ਜਾਣ ਅਤੇ ਉਨ੍ਹਾਂ ਨੂੰ ਉਥੋਂ ਕੱਢਿਆ ਜਾਵੇ।


ਕਾਂਗਰਸ ਪਾਰਟੀ ਨੇ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਰੀ ਕੀਤਾ ਨੋਟਿਸ
ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਕਰਨ ਤੇ ਅਮਨ-ਅਮਾਨ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ-ਰੰਧਾਵਾ
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow