Mayor Sanjeev Bittu ਦੀ ਨਹੀਂ ਬਚਾ ਸਕੇ ਕੁਰਸੀ,ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੇਅਰ Mayor Sanjeev Bittu ਦੀ ਨਹੀਂ ਬਚਾ ਸਕੇ ਕੁਰਸੀ,ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੇਅਰ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Municipal-Corporation

ਮੇਅਰ ਸੰਜੀਵ ਬਿੱਟੂ ਦੀ ਨਹੀਂ ਬਚਾ ਸਕੇ ਕੁਰਸੀ,ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੇਅਰ ਸਾਬਤ ਨਹੀਂ ਕਰ ਸਕੇ ਬਹੁਮਤ

1

AZAD SOCH:-

Patiala,(AZAD SOCH NEWS):- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Punjab Chief Minister Capt. Amarinder Singh) ਨੂੰ ਆਪਣੇ ਹੀ ਸ਼ਹਿਰ ਵਿੱਚ ਵੱਡਾ ਝਟਕਾ ਲੱਗਾ ਹੈ,ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੇਅਰ ਸੰਜੀਵ ਬਿੱਟੂ (Mayor Sanjeev Bittu) ਬਹੁਮਤ ਸਾਬਤ ਨਹੀਂ ਕਰ ਸਕੇ,ਜਿਸ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ (Senior Deputy Mayor Yoginder Yogi) ਨੂੰ ਕਾਰਜਕਾਰੀ ਮੇਅਰ (Mayor) ਬਣਾਇਆ ਗਿਆ ਹੈ। ਮੇਅਰ ਦੇ ਪੱਖ ਵਿੱਚ 25 ਅਤੇ ਵਿਰੁੱਧ 36 ਵੋਟਾਂ ਪਈਆਂ ਸਨ,ਸ਼ਹਿਰ ਦੇ 2 ਸਿਆਸਤਦਾਨਾਂ ਬ੍ਰਹਮ ਮਹਿੰਦਰਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਸੀ।

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੇਅਰ ਸੰਜੀਵ ਬਿੱਟੂ (Mayor Sanjeev Bittu) ਦੇ ਖਿਲਾਫ਼ ਮੋਰਚਾ ਖੋਲ੍ਹਿਆ ਸੀ,ਕੈਪਟਨ ਅਮਰਿੰਦਰ ਸਿੰਘ ਧੜੇ ਦੇ ਕੌਂਸਲਰ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਧੜੇ ਦੇ ਕੌਂਸਲਰ ਨਗਰ ਨਿਗਮ ਪਟਿਆਲਾ ਦੇ ਮੁੱਖ ਦਫ਼ਤਰ ਵਿਚ ਪੁੱਜੇ ਸਨ।ਪਟਿਆਲਾ ਨਗਰ ਨਿਗਮ ‘ਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਸੀ ਅਤੇ ਜੰਮ ਕੇ ਧੱਕਾ-ਮੁੱਕੀ ਹੋਈ ਹੈ,ਮੇਅਰ ਸੰਜੀਵ ਬਿੱਟੂ (Mayor Sanjeev Bittu) ਨੇ ਪੁਲਿਸ ‘ਤੇ ਲਾਏ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਇਸ ਸਬੰਧੀ ਮੇਅਰ ਸੰਜੀਵ ਬਿੱਟੂ ਨੇ ਆਪਣੇ ਪੇਜ ‘ਤੇ ਲਾਈਵ (Live On The Page) ਹੋ ਕੇ ਜਾਣਕਾਰੀ ਦਿੱਤੀ ਹੈ।

ALSO READ:- ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਝਟਕਾ,ਵਿਧਾਇਕ ਕੰਵਰ ਸੰਧੂ ਵੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ

ਇਸ ਦੇ ਨਾਲ ਹੀ ਇੱਕ ਕੌਂਸਲਰ ਸਰੋਜ ਸ਼ਰਮਾ ਵਾਰਡ ਨੰਬਰ -35 ਨੂੰ ਕੋਵਿਡ ਪਰਟੋਕਾਲ (Covid Protocol to Councilor Saroj Sharma Ward No. 35) ਦੇ ਤਹਿਤ ਇਕਾਂਤਵਾਸ ਕੀਤਾ ਗਿਆ ਹੈ,ਪੰਜਾਬ ਕਾਂਗਰਸ ਦਾ ਝਗੜਾ ਹੁਣ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਗ੍ਰਹਿ ਸ਼ਹਿਰ ਪਟਿਆਲਾ ਤੱਕ ਪਹੁੰਚ ਗਿਆ ਹੈ,ਕੈਪਟਨ ਦੇ ਕਰੀਬੀ ਮੰਨੇ ਜਾਂਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਕੈਪਟਨ ਦੇ ਕਾਂਗਰਸ ਛੱਡਣ ਤੋਂ ਬਾਅਦ ਸੰਜੀਵ ਬਿੱਟੂ ਨੇ ਆਪਣੇ ਬੋਰਡ ‘ਤੇ ਅਮਰਿੰਦਰ ਦੀ ਫੋਟੋ ਲਗਾ ਦਿੱਤੀ ਸੀ।

ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਕੈਪਟਨ ਅਮਰਿੰਦਰ ਦੇ ਕਰੀਬੀ ਮੰਨੇ ਜਾਂਦੇ ਹਨ,ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਜਨਤਕ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ Capt. Amarinder Singh) ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਸੀ,ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ (Patiala) ਦੇ ਕਾਂਗਰਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਸੀ,ਜਿਸ ਤੋਂ ਬਾਅਦ ਮੇਅਰ (Mayor) ਨੂੰ ਹਟਾਉਣ ‘ਤੇ ਫੈਸਲਾ ਲਿਆ ਗਿਆ ਸੀ।

ALSO READ:-

ਕਾਂਗਰਸ ਪਾਰਟੀ ਨੇ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਰੀ ਕੀਤਾ ਨੋਟਿਸ

ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਕਰਨ ਤੇ ਅਮਨ-ਅਮਾਨ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ-ਰੰਧਾਵਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *