STF ਦੀ ਰਿਪੋਰਟ ਨਾ ਖੁੱਲ੍ਹੀ ਤਾਂ ਮਰਨ ਵਰਤ ’ਤੇ ਬੈਠਾਂਗਾ”-Navjot Sidhu STF ਦੀ ਰਿਪੋਰਟ ਨਾ ਖੁੱਲ੍ਹੀ ਤਾਂ ਮਰਨ ਵਰਤ ’ਤੇ ਬੈਠਾਂਗਾ”-Navjot Sidhu
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
If STF report is not opened then I will fast till death ”- Navjot Sidhu

STF ਦੀ ਰਿਪੋਰਟ ਨਾ ਖੁੱਲ੍ਹੀ ਤਾਂ ਮਰਨ ਵਰਤ ’ਤੇ ਬੈਠਾਂਗਾ”-ਨਵਜੋਤ ਸਿੱਧੂ

1

AZAD SOCH:-

Moga,(AZAD SOCH NEWS):- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ (Punjab Congress Navjot Sidhu) ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ,ਮੋਗਾ ਰੈਲੀ (Moga Rally) ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਨਸ਼ਿਆਂ ਅਤੇ ਬੇਅਦਬੀ ਕਾਂਡ ਦੀਆਂ ਰਿਪੋਰਟਾਂ ਨੂੰ ਜਨਤਕ ਨਾ ਕੀਤਾ ਤਾਂ ਮੈਂ ਮਰਨ ਵਰਤ ‘ਤੇ ਬੈਠਾਂਗਾ,ਅੱਜ ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਮੋਗਾ ਰੈਲੀ ‘ਚ ਮੁੱਖ ਮੰਤਰੀ ਚੰਨੀ (CM Charanjit Channi) ਨੂੰ ਵੱਡੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸੀ.ਐੱਮ ਚਰਨਜੀਤ ਚੰਨੀ (CM Charanjit Channi) ਕਹਿੰਦੇ ਹਨ ਕਿ ਉਹ ਪਾਰਟੀ ਦੀਆਂ ਹਿਦਾਇਤਾਂ ‘ਤੇ ਚੱਲਦੇ ਹਨ ਤਾਂ ਮੈਂ ਕਹਿ ਰਿਹਾ ਹਾਂ ਕਿ ਜੇਕਰ ਨਸ਼ਿਆਂ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) (Special Task Force (STF)) ਦੀ ਰਿਪੋਰਟ ਨਾ ਖੋਲ੍ਹੀ ਗਈ ਤਾਂ ਮੈਂ ਮਰਨ ਵਰਤ ‘ਤੇ ਬੈਠਾਂਗਾ।

ALSO READ:- ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਝਟਕਾ,ਵਿਧਾਇਕ ਕੰਵਰ ਸੰਧੂ ਵੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ

ਨਵਜੋਤ ਸਿੱਧੂ (Navjot Sidhu) ਨੇ ਕਿਹਾ ਕਿ ਅਦਾਲਤ ਵੱਲੋਂ ਹੁਕਮ ਮਿਲਣ ਦੇ ਬਾਵਜੂਦ ਐਸਟੀਐਫ (STF) ਦੀ ਰਿਪੋਰਟ ਕਿਉਂ ਨਹੀਂ ਖੋਲ੍ਹੀ ਜਾ ਰਹੀ, ਐਸਟੀਐਫ (STF) ਦੀ ਰਿਪੋਰਟ ਖੋਲ੍ਹੀ ਜਾਵੇ ਅਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਵੇ,ਉਹਨਾਂ ਕਿਹਾ ਕਿ ਮੈਂ ਐਲਾਨ ਕਰਦਾ ਹਾਂ ਜੇਕਰ ਰਿਪੋਰਟ ਨਾ ਖੁੱਲ੍ਹੀ ਤਾਂ ਨਵਜੋਤ ਸਿੱਧੂ (Navjot Sidhu) ਆਪਣੀ ਜ਼ਿੰਦਗੀ ਦਾਅ ‘ਤੇ ਲਗਾ ਕੇ ਮਰਨ ਵਰਤ ‘ਤੇ ਬੈਠੇਗਾ,ਨਵਜੋਤ ਸਿੱਧੂ (Navjot Sidhu) ਨੇ ਕਿਹਾ ਕਿ ਪੰਜਾਬ ਸਿਰ 7 ਲੱਖ ਕਰੋੜ ਦਾ ਕਰਜ਼ਾ ਹੈ,ਅਸੀਂ ਕਰਜ਼ੇ ਲੈ ਕੇ ਕਰਜ਼ਾ ਚੁਕਾ ਰਹੇ ਹਾਂ,ਕਰਜ਼ਾ ਮੋੜਨ ਦੀ ਬਜਾਏ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਭਵਿੱਖ ਵਿੱਚ ਕਰਜ਼ਾ ਨਹੀਂ ਚੜ੍ਹਨ ਦੇਣਗੇ।

ALSO READ:- ਮੇਅਰ ਸੰਜੀਵ ਬਿੱਟੂ ਦੀ ਨਹੀਂ ਬਚਾ ਸਕੇ ਕੁਰਸੀ,ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੇਅਰ ਸਾਬਤ ਨਹੀਂ ਕਰ ਸਕੇ ਬਹੁਮਤ

ਉਹਨਾਂ ਕਿਹਾ, ‘ਅੱਜ ਨਵਜੋਤ ਸਿੱਧੂ (Navjot Sidhu) ਇਸ ਕਰ ਕੇ ਬੋਲ ਰਿਹਾ ਕਿਉਂਕਿ ਪੰਜਾਬ ਸਿਰ 7 ਲੱਖ ਕਰੋੜ ਦਾ ਕਰਜ਼ਾ ਹੈ ਪਰ ਉਹ ਮੋੜ ਕੌਣ ਰਿਹਾ ਆਮ ਲੋਕ ਮੋੜ ਰਹੇ ਨੇ, ਕਿਸਾਨ ਮੋੜ ਰਹੇ ਨੇ ਜੇ ਇਸ ਵਾਰ ਨਵਜੋਤ ਸਿੱਧੂ ਸਰਕਾਰ ਲਿਆਵੇਗਾ ਤਾਂ ਪੰਜਾਬ ਦੇ ਖ਼ਜ਼ਾਨੇ ‘ਚ 30-35 ਹਜ਼ਾਰ ਕਰੋੜ ਪਾ ਕੇ ਲਿਆਵੇਗਾ ਝੂਠ ਬੋਲ ਕੇ ਨਹੀਂ’, ਨਵਜੋਤ ਸਿੱਧੂ (Navjot Sidhu) ਨੇ ਕਿਹਾ ਕਿ ਅਦਾਲਤ ਨੂੰ ਹਦਾਇਤ ਹੈ ਕਿ ਉਹ ਇਸ ਰਿਪੋਰਟ ਨੂੰ ਖੋਲ੍ਹ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰੇ।

ਦੱਸ ਦੇਈਏ ਕਿ ਨਵਜੋਤ ਸਿੱਧੂ (Navjot Sidhu) ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਅਤੇ ਡੀਜੀਪੀ (Advocate General And DGP) ਦੀ ਨਿਯੁਕਤੀ ਨੂੰ ਲੈ ਕੇ ਵੀ ਸਰਕਾਰ ਨਾਲ ਭਿੜ ਚੁੱਕੇ ਹਨ,ਨਵਜੋਤ ਸਿੱਧੂ (Navjot Sidhu) ਨੇ ਕਿਹਾ ਕਿ ਪੰਜਾਬ ਸਿਰ 7 ਲੱਖ ਕਰੋੜ ਦਾ ਕਰਜ਼ਾ ਹੈ,ਅਸੀਂ ਕਰਜ਼ੇ ਲੈ ਕੇ ਕਰਜ਼ਾ ਚੁਕਾ ਰਹੇ ਹਾਂ,ਕਿਸਾਨਾਂ ਦੇ ਇੱਕ ਲੱਖ ਕਰੋੜ ਦੇ ਕਰਜ਼ੇ ਦੀ ਗੱਲ ਕਹੀ ਗਈ, ਨਵਜੋਤ ਸਿੱਧੂ (Navjot Sidhu) ਨੇ ਕਿਹਾ ਕਿ ਕਰਜ਼ਾ ਮੋੜਨ ਦੀ ਬਜਾਏ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਭਵਿੱਖ ‘ਚ ਕਰਜ਼ਾ ਚੜ੍ਹਨ ਨਹੀਂ ਦੇਣਗੇ,ਨਵਜੋਤ ਸਿੱਧੂ (Navjot Sidhu) ਨੇ ਕਿਹਾ ਕਿ ਉਹ ਰੇਤ ਤੋਂ 2,000 ਕਰੋੜ ਅਤੇ ਸ਼ਰਾਬ ਤੋਂ 20,000 ਕਰੋੜ ਰੁਪਏ ਕਮਾ ਕੇ ਦੇਣਗੇ।

ALSO READ:-

दिल्ली विधानसभा की Peace And Harmony Committee ने बॉलीवुड एक्ट्रेस Kangana Ranaut को समन जारी किया

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *