ਪਾਕਿਸਤਾਨੀ ਮਾਡਲ Swala Lala ਨੇ ਪਾਕਿਸਤਾਨ ਦੇ ਸ੍ਰੀ Kartarpur Sahib ਗੁਰਦੁਆਰੇ ਵਿਖੇ ਪਾਕਿਸਤਾਨੀ ਮਾਡਲ Swala Lala ਨੇ ਪਾਕਿਸਤਾਨ ਦੇ ਸ੍ਰੀ Kartarpur Sahib ਗੁਰਦੁਆਰੇ ਵਿਖੇ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Pakistani model Swala Lala apologizes for having headless photoshoot at Sri Kartarpur Sahib Gurdwara in Pakista

ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਖੇ ਬਿਨਾਂ ਸਿਰ ਢੱਕੇ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ

2

AZAD SOCH:-

AZAD SOCH NEWS:- ਪਾਕਿਸਤਾਨੀ ਮਾਡਲ (Pakistani model) ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ (Sri Kartarpur Sahib Gurdwara) ਵਿਖੇ ਬਿਨਾਂ ਸਿਰ ਢੱਕੇ ਫੋਟੋਸ਼ੂਟ (Photo Shoot) ਕਰਵਾਉਣ ਲਈ ਮੁਆਫੀ ਮੰਗੀ ਹੈ,ਉਸ ਨੇ ਇੰਸਟਾਗ੍ਰਾਮ ਅਕਾਊਂਟ (Instagram Account) ‘ਤੇ ‘ਸੌਰੀ’ ਦੀ ਫੋਟੋ ਪੋਸਟ ਕੀਤੀ ਹੈ,ਲਾਹੌਰ (Lahore) ਦੀ ਮਾਡਲ ਸਵਾਲਾ ਲਾਲਾ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ (Kartarpur Sahib) ਦੇ ਇਤਿਹਾਸ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਗਈ ਸੀ,ਜੇਕਰ ਉਸ ਦੀ ਫੋਟੋ ਤੋਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ,ਸਵਾਲਾ ਲਾਲਾ ਨੇ ਕਿਹਾ ਕਿ ਇਹ ਕਿਸੇ ਫੋਟੋਸ਼ੂਟ (Photo Shoot) ਦਾ ਹਿੱਸਾ ਨਹੀਂ ਸੀ,ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ।

Pakistani model Swala Lala
Pakistani model Swala Lala

ਮੈਂ ਉੱਥੇ ਲੋਕਾਂ ਨੂੰ ਫੋਟੋਆਂ ਖਿਚਵਾਉਂਦੇ ਦੇਖਿਆ, ਜਿਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਵੀ ਸ਼ਾਮਲ ਸਨ, ਇਸ ਲਈ ਮੈਂ ਵੀ ਫੋਟੋ ਖਿੱਚਵਾ ਲਈਆਂ,ਉਸ ਨੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਇਸ ਦਾ ਖਿਆਲ ਰੱਖੇਗੀ,ਹਾਲਾਂਕਿ ਮੰਨਤ ਕਲੋਥਿੰਗ ਨੇ ਬਾਅਦ ਵਿੱਚ ਮਾਡਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟਸ ‘ਤੇ 50% ਤੱਕ ਦੀ ਛੋਟ ਦੇ ਲੇਬਲ ਨਾਲ ਪੋਸਟ ਕੀਤਾ,ਇਸ ਦੇ ਨਾਲ ਹੀ ਦੂਸਰਿਆਂ ਨੂੰ ਦੇਖ ਕੇ ਫੋਟੋ ਖਿਚਵਾਉਣ ਤੋਂ ਬਾਅਦ ਵਾਲੀ ਮਾਡਲ ਦੀ ਗੱਲ ਨੂੰ ਝੂਠ ਹੀ ਮੰਨਿਆ ਜਾ ਰਿਹਾ ਹੈ ,ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਉਸਨੇ ਸਿਰ ਢੱਕ ਕੇ ਸਭਿਅਕ ਤਰੀਕੇ ਨਾਲ ਫੋਟੋ ਖਿਚਵਾਉਣੀ ਸੀ ਨਾ ਕਿ ਮਾਡਲਿੰਗ,ਲਾਹੌਰ ਦੀ ਮਾਡਲ (Modeling, Model of Lahore) ਦੇ ਫੋਟੋਸ਼ੂਟ (Photo Shoot) ਦਾ ਪਤਾ ਲੱਗਦਿਆਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਨੇ ਸਖ਼ਤ ਇਤਰਾਜ਼ ਜਤਾਇਆ ਸੀ।

Pakistani model Swala Lala
Pakistani model Swala Lala

ਪ੍ਰਧਾਨ ਮਨਜਿੰਦਰ ਸਿਰਸਾ (Manjinder Sirsa) ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Prime Minister of Pakistan Imran Khan) ਨੂੰ ਪਾਕਿਸਤਾਨੀ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ,ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਇੱਕ ਮੰਤਰੀ ਨੇ ਤੁਰੰਤ ਸਟੋਰ ਅਤੇ ਮਾਡਲ ਨੂੰ ਤਾੜਨਾ ਕੀਤੀ ਅਤੇ ਮੁਆਫੀ ਮੰਗਣ ਲਈ ਕਿਹਾ ਸੀ,ਦੱਸ ਦੇਈਏ ਕਿ ਲਾਹੌਰ (Lahore) ਸਥਿਤ ਮੰਨਤ ਆਨਲਾਈਨ ਫੈਸ਼ਨ ਸਟੋਰ (Online Fashion Store) ਵੱਲੋਂ ਪਾਕਿਸਤਾਨ ਦੀ ਇਕ ਮਸ਼ਹੂਰ ਮਾਡਲ ਨੂੰ ਆਪਣੇ ਕੱਪੜਿਆਂ ਦੀ ਮਸ਼ਹੂਰੀ ਲਈ ਹਾਇਰ ਕੀਤਾ ਗਿਆ ਸੀ,ਇਸ ਮਾਡਲ ਨੇ ਬੀਤੇ ਦਿਨੀਂ ਨਨਕਾਣਾ ਸਾਹਿਬ ਸਥਿਤ ਇਤਿਹਾਸਕ ਗੁ. ਸ੍ਰੀ ਕਰਤਾਰਪੁਰ ਸਾਹਿਬ (Historical Guru located at Nankana Sahib. Sri Kartarpur Sahib )ਦੀ ਪਰਿਕਰਮਾ ’ਤੇ ਮਾਡਲਿੰਗ (Modeling) ਕਰ ਕੇ ਔਰਤਾਂ ਦੇ ਕੱਪੜਿਆਂ ਦੇ ਸ਼ੋਅਰੂਮ ਦੀ ਪ੍ਰਸਿੱਧੀ ਲਈ ਫੋਟੋਸ਼ੂਟ (Photo Shoot) ਕਰਵਾਇਆ, ਜਿਸ ’ਚ ਮਾਡਲ ਬਿਨਾਂ ਸਿਰ ’ਤੇ ਕੱਪੜਾ ਬੰਨ੍ਹੇ ਜਾਂ ਚੁੰਨੀ ਲਏ ਬਿਨਾਂ ਉਹ ਸ਼ੂਟਿੰਗ (Shoot) ਕਰਦੀ ਨਜ਼ਰ ਆਈ।

ਪਾਕਿਸਤਾਨੀ ਮਾਡਲ ਵੱਲੋਂ ਪਕਿਸਤਾਨ ਦੇ ਕਰਤਾਰਪੁਰ ‘ਚ ਸਥਿੱਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ‘ਚ ‘ਨੰਗੇ ਸਿਰ’ ਤਸਵੀਰਾਂ ਖਿੱਚਵਾਉਣ ਤੋਂ ਬਾਅਦ ਵਿਵਾਦ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *