ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ Kangana Ranaut ਦੇ ਕਾਫ਼ਲੇ ਨੂੰ ਘੇਰਿਆ,ਘੇਰਨ ਮਗਰੋਂ ਮੰਗੀ ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ Kangana Ranaut ਦੇ ਕਾਫ਼ਲੇ ਨੂੰ ਘੇਰਿਆ,ਘੇਰਨ ਮਗਰੋਂ ਮੰਗੀ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Farmers besiege Bollywood actress Kangana Ranaut's convoy, apologize after siege

ਵੀਡੀਓ: ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਘੇਰਿਆ,ਘੇਰਨ ਮਗਰੋਂ ਮੰਗੀ ਮੁਆਫ਼ੀ

14

AZAD SOCH:-

Rupnagar,(AZAD SOCH NEWS):- ਆਪਣੇ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Bollywood actress Kangana Ranaut) ਨੂੰ ਅੱਜ ਪੰਜਾਬ ਪਹੁੰਚਣ ‘ਤੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ,ਇੰਨ੍ਹਾਂ ਹੀ ਨਹੀਂ ਸਿੱਖਾਂ ਅਤੇ ਕਿਸਾਨਾਂ ਪ੍ਰਤੀ ਬੋਲੀ ਮਾੜੀ ਭਾਸ਼ਾ ਲਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮੁਆਫੀ ਵੀ ਮੰਗਣੀ ਪਈ ਹੈ,ਇਸ ਦੌਰਾਨ ਮੌਕੇ ‘ਤੇ ਮੌਜੂਦ ਕਿਸਾਨਾਂ ਨੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰੇ’ (Slogan of Kisan Mazdoor Ekta Zindabad) ਵੀ ਲਗਾਏ,ਜਿਨ੍ਹਾਂ ‘ਤੇ ਕੰਗਣਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ,ਅਦਾਕਾਰਾ ਕੰਗਨਾ ਰਣੌਤ ਦੇ ਕਾਫਲੇ ਨੂੰ ਅੱਜ ਸ੍ਰੀ ਕੀਰਤਪੁਰ ਸਾਹਿਬ (Sri Kiratpur Sahib) ਦੇ ਨੇੜੇ ਘੇਰ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਹੈ,ਇਸ ਦੌਰਾਨ ਚੰਡੀਗੜ੍ਹ-ਊਨਾ ਹਾਈਵੇਅ (Chandigarh-Una Highway) ’ਤੇ ਜਾਮ ਲੱਗ ਗਿਆ।

ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਘੇਰਿਆ,ਘੇਰਨ ਮਗਰੋਂ ਮੰਗੀ ਮੁਆਫ਼ੀ

ਕੰਗਨਾ ਰਣੌਤ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਚੰਡੀਗੜ੍ਹ – ਮਨਾਲੀ ਮਾਰਗ (Chandigarh-Manali Marg) ‘ਤੇ ਰੋਕ ਲਿਆ ਹੈ,ਇਸ ਦੌਰਾਨ ਕਿਸਾਨਾਂ ਸਮੇਤ ਔਰਤਾਂ ਕੰਗਣਾ ਦੀਆਂ ਗੱਡੀਆਂ ਦੇ ਕਾਫਲੇ ਅੱਗੇ ਨਾਅਰੇਬਾਜ਼ੀ ਕਰ ਰਹੀਆਂ ਹਨ,ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਗਨਾ ਕਿਸਾਨਾਂ ਅਤੇ ਪੰਜਾਬੀਆਂ ਖਿਲਾਫ਼ ਦਿੱਤੇ ਬਿਆਨਾਂ ਲਈ ਮੁਆਫੀ ਨਹੀਂ ਮੰਗਦੀ, ਉਹ ਉਨ੍ਹਾਂ ਨੂੰ ਨਹੀਂ ਜਾਣ ਦੇਣਗੇ।

ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਵੀ ਪਹੁੰਚ ਗਿਆ ਹੈ ਪਰ ਕਿਸਾਨਾਂ ਦੀ ਵੱਧ ਰਹੀ ਗਿਣਤੀ ਕਾਰਨ ਇਹ ਨਾਕਾਫ਼ੀ ਸਾਬਤ ਹੋ ਰਿਹਾ ਹੈ,ਪੁਲੀਸ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ,ਦੱਸ ਦਈਏ ਕਿ ਕੰਗਨਾ ਰਣੌਤ ਕਿਸਾਨ ਅੰਦੋਲਨ (Kangana Ranaut Peasant Movement) ਨੂੰ ਲੈ ਕੇ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਹੀ ਵਿਵਾਦਾਂ ‘ਚ ਰਹੀ ਹੈ,ਇਸ ਮਾਮਲੇ ‘ਚ ਕੰਗਨਾ ਖਿਲਾਫ਼ ਕਈ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਹਨ।

Kangana Ranaut

ਅਦਾਕਾਰਾ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਸੀ,ਕੰਗਨਾ ਰਣੌਤ ਨੇ ਉਸ ਸਮੇਂ ਵੀ ਕਿਸਾਨਾਂ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਦੋਂ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਸ਼ੁਰੂ ਕੀਤਾ ਸੀ,ਇਸ ਕਾਰਨ ਕੰਗਣਾ ਨੂੰ ਕਾਫੀ ਟ੍ਰੋਲਸ ਦਾ ਸਾਹਮਣਾ ਵੀ ਕਰਨਾ ਪਿਆ ਸੀ,ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ (Punjab Superstar Diljit Dosanjh) ਨਾਲ ਵੀ ਕੰਗਣਾ ਦੀ ਬਹਿਸ ਚਰਚਾ ਦਾ ਵਿਸ਼ਾ ਬਣੀ ਸੀ,ਹੁਣ ਜਦੋਂ ਕੰਗਨਾ ਰਣੌਤ ਪੰਜਾਬ ਗਈ ਤਾਂ ਕੰਗਣਾ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨ ਪਿਆ ਹੈ।

ਕਿਸਾਨਾਂ ਦੇ ਨਾਲ ਮਹਿਲਾ ਵੀ ਮੌਜੂਦ ਸਨ,ਕਿਸਾਨ ਅੰਦੋਲਨ ਦੌਰਾਨ ਕੰਗਣਾ ਨੇ ਬਜ਼ੁਰਗ ਮਹਿਲਾਵਾਂ ਬਾਰੇ ਕਿਹਾ ਸੀ ਕਿ ਉਨ੍ਹਾਂ ਨੂੰ 100-100 ਰੁਪਏ ਵਿੱਚ ਲਿਆਂਦਾ ਜਾਂਦਾ ਹੈ,ਇਸ ਕਾਰਨ ਕਿਸਾਨ ਕੰਗਣਾ ਤੋਂ ਨਾਰਾਜ਼ ਸਨ,ਅਦਾਕਾਰਾ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਸੀ,ਕੰਗਨਾ ਰਣੌਤ ਨੇ ਉਸ ਸਮੇਂ ਵੀ ਕਿਸਾਨਾਂ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਦੋਂ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਸ਼ੁਰੂ ਕੀਤਾ ਸੀ,ਇਸ ਕਾਰਨ ਕੰਗਣਾ ਨੂੰ ਕਾਫੀ ਟ੍ਰੋਲਸ ਦਾ ਸਾਹਮਣਾ ਵੀ ਕਰਨਾ ਪਿਆ ਸੀ।

kangna Ranaut ਨੇ ਕਿਸਾਨ ਬੀਬੀਆਂ ਤੋਂ ਮਾਫੀ ਮੰਗ ਛੁਡਾਇਆ ਖਹਿੜਾ

ਜਦੋਂ ਕੰਗਨਾ ਕਿਸਾਨਾਂ ਦੇ ਰੋਹ ਅੱਗੇ ਝੁਕਦੇ ਹੋਏ ਆਪਣੀ ਗੱਡੀ ਤੋਂ ਬਾਹਰ ਨਿਕਲ ਕੇ ਕਿਸਾਨਾਂ ਤੋਂ ਮੁਆਫ਼ੀ ਮੰਗ ਕੇ ਸਖ਼ਤ ਪੁਲਿਸ ਪਹਿਰੇ ਹੇਠ ਕਿਸਾਨਾਂ ਵੱਲੋਂ ਜਾਣ ਦਿੱਤੀ ਗਈ ਹੈ,ਕਿਸਾਨਾਂ ਨੇ ਕਿਹਾ ਕੇ ਇਹ ਸਾਡੀ ਵੱਡੀ ਜਿੱਤ ਹੈ ਕਿ  ਜਿਹੜੀ ਔਰਤ ਕਿਸਾਨਾਂ ਬਾਰੇ ਭੱਦੀ ਸ਼ਬਦਾਬਲੀ ਬੋਲਦੀ ਸੀ, ਅੱਜ ਉਸਨੂੰ ਕਿਸਾਨਾਂ ਨਾਲ ਹੱਥ ਮਿਲਾਉਣ ਲਈ ਮਜਬੂਰ ਹੋਣਾ ਪਿਆ ਤੇ ਉਸਨੇ ਮੁਆਫ਼ੀ ਵੀ ਮੰਗੀ।

ਕਿਸਾਨ ਅੰਦੋਲਨ ਦੀ ਸ਼ੁਰੂਆਤ ‘ਚ ਕੰਗਨਾ ਨੇ ਟਵਿਟਰ ‘ਤੇ ਇਕ ਪੰਜਾਬੀ ਬਜ਼ੁਰਗ ਔਰਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਜਿਹੇ ਲੋਕ 50-50 ਰੁਪਏ ਲੈ ਕੇ ਅੰਦੋਲਨ ‘ਚ ਪਹੁੰਚ ਜਾਂਦੇ ਹਨ,ਇਸ ਤੋਂ ਬਾਅਦ ਕੰਗਨਾ ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਈ ਸੀ,ਕੰਗਨਾ ਦੀ ਇਸ ਟਿੱਪਣੀ ‘ਤੇ ਮਹਿਲਾ ਵੀ ਗੁੱਸੇ ‘ਚ ਆ ਗਈਆਂ ਅਤੇ ਕੰਗਨਾ ਖਿਲਾਫ ਸ਼ਿਕਾਇਤ ਦਰਜ ਕਰਵਾਈ,ਕੰਗਨਾ ਦਾ ਟਵਿਟਰ ਅਕਾਊਂਟ (Twitter Account) ਵੀ ਵਿਵਾਦਿਤ ਬਿਆਨਾਂ ਅਤੇ ਟਿੱਪਣੀਆਂ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ।

ਜਦੋਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ (Agricultural Law) ਵਾਪਸ ਲੈਣ ਦਾ ਐਲਾਨ ਕੀਤਾ ਸੀ ਤਾਂ ਕੰਗਨਾ ਨੇ ਇਸ ‘ਤੇ ਨਾਰਾਜ਼ਗੀ ਜਤਾਈ ਸੀ,ਕੰਗਣਾ ਨੇ ਇੱਥੋਂ ਤੱਕ ਕਿਹਾ ਸੀ ਕਿ ਜੇਕਰ ਸੰਸਦ ‘ਚ ਚੁਣੀ ਗਈ ਸਰਕਾਰ ਦੀ ਬਜਾਏ ਲੋਕ ਸੜਕਾਂ ‘ਤੇ ਕਾਨੂੰਨ ਬਣਾਉਣ ਲੱਗੇ ਤਾਂ ਇਹ ਜੇਹਾਦੀ ਦੇਸ਼ ਹੈ,ਉਨ੍ਹਾਂ ਸਾਰਿਆਂ ਨੂੰ ਵਧਾਈਆਂ ਜੋ ਇਹ ਚਾਹੁੰਦੇ ਸਨ,ਕੰਗਨਾ ਦੇ ਇਸ ਬਿਆਨ ਤੋਂ ਬਾਅਦ ਉਹ ਇਕ ਵਾਰ ਫਿਰ ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਈ ਹੈ,ਇਸ ਮਾਮਲੇ ਵਿੱਚ ਵੀ ਉਸ ਖ਼ਿਲਾਫ਼ ਕਈ ਥਾਣਿਆਂ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਅਤੇ ਉਨ੍ਹਾਂ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਵੀ ਕੀਤੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *