Amritsar,(AZAD SOCH NEWS):- Amritsar News: ਪੰਜਾਬ ਦੇ ਲੋਕਾਂ ਲਈ ਹੁਣ ਪੁਣੇ ਜਾਣਾ ਸੌਖਾ ਹੋ ਜਾਵੇਗਾ,9 ਦਸੰਬਰ ਤੋਂ ਅੰਮ੍ਰਿਤਸਰ ਤੋਂ ਪੁਣੇ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ,ਇੰਡੀਗੋ ਕੰਪਨੀ (Indigo Company) ਦੀ ਫਲਾਈਟ ਰੋਜ਼ਾਨਾ ਪੁਣੇ ਲਈ ਰਵਾਨਾ ਹੋਵੇਗੀ,ਦੱਸ ਦੇਈਏ ਕਿ ਪਹਿਲਾਂ ਇਹ ਉਡਾਣ ਅੱਜ 4 ਦਸੰਬਰ ਰਾਤ ਤੋਂ ਸ਼ੁਰੂ ਕਰਨ ਦੀ ਯੋਜਨਾ ਸੀ,ਪਰ ਕੁਝ ਕਾਰਨਾਂ ਕਰਕੇ ਏਅਰਲਾਈਨ ਕੰਪਨੀ (Airline Company) ਨੇ 9 ਦਸੰਬਰ ਤੋਂ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ,ਇਸ ਦੀ ਬੁਕਿੰਗ (Booking) ਵੀ ਸ਼ੁਰੂ ਕਰ ਦਿੱਤੀ ਗਈ ਹੈ,ਏਅਰਲਾਈਨ ਕੰਪਨੀ (Airline Company) ਨੇ ਇੱਕ ਪਾਸੇ ਦਾ ਸ਼ੁਰੂਆਤੀ ਕਿਰਾਇਆ 4,999 ਰੁਪਏ ਰੱਖਿਆ ਹੈ,ਕੰਪਨੀ ਵੱਲੋਂ ਇਹ ਉਡਾਣ ਰਾਤ ਨੂੰ ਰੱਖੀ ਗਈ ਹੈ,ਅੰਮ੍ਰਿਤਸਰ ਤੋਂ ਫਲਾਈਟ (Flight From Amritsar) ਰਾਤ 11.25 ਵਜੇ ਉਡਾਣ ਭਰੇਗੀ ਅਤੇ 2 ਵਜੇ ਪੁਣੇ ਹਵਾਈ ਅੱਡੇ ‘ਤੇ ਪਹੁੰਚੇਗੀ।
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow