AMRITSAR SAHIB,(AZAD SOCH NEWS):- ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਪਾਕਿਸਤਾਨ ਪ੍ਰਤੀ ਪਿਆਰ ਇੱਕ ਵਾਰ ਫਿਰ ਸਾਹਮਣੇ ਆਇਆ ਹੈ,ਹੁਣ ਨਵਜੋਤ ਸਿੰਘ ਸਿੱਧੂ ਨੇ ਕਿਹਾ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਸ਼ੁਰੂ ਕਰਨਾ ਚਾਹੀਦਾ ਹੈ,ਅੰਮ੍ਰਿਤਸਰ ‘ਚ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਮੈਂ ਇਕ ਵਾਰ ਫਿਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੰਡੀ ਚਾਲੂ ਹੋਣੀ ਚਾਹੀਦੀ ਹੈ,ਇਸ ਦਾ ਸਾਨੂੰ ਸਾਰਿਆਂ ਨੂੰ ਫਾਇਦਾ ਹੋਵੇਗਾ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਬਾਰਡਰ ਬੰਦ (Pakistan Border Closed) ਹੋਣ ਕਾਰਨ ਹਰ ਕੋਈ ਦੁਖੀ ਹੈ,ਜੇਕਰ ਸਰਹੱਦ ਖੁੱਲ੍ਹ ਜਾਂਦੀ ਹੈ ਤਾਂ ਇਸ ਨਾਲ ਵਪਾਰ ਵਿੱਚ ਮਦਦ ਮਿਲੇਗੀ,ਸਰਹੱਦ ਖੁੱਲ੍ਹਣ ਨਾਲ ਕਈ ਦੇਸ਼ਾਂ ਲਈ ਵਪਾਰ ਦੇ ਰਾਹ ਖੁੱਲ੍ਹਣਗੇ,ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਦਾ ਵਪਾਰ 37 ਅਰਬ ਅਮਰੀਕੀ ਡਾਲਰ ਦਾ ਹੈ, ਇਸ ਨਾਲ 34 ਦੇਸ਼ ਵਪਾਰ ਕਰਦੇ ਹਨ ਪਰ ਸਰਹੱਦ ਬੰਦ ਹੋਣ ਕਾਰਨ ਅਸੀਂ ਸਿਰਫ 3 ਅਰਬ ਡਾਲਰ ਦਾ ਵਪਾਰ ਕਰ ਸਕੇ ਹਾਂ।
ALSO READ:- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਚ ਵਿਖਾਵਾਕਾਰੀ ਨਰਸਾਂ ਤੇ ਸਹਾਇਕ ਸਟਾਫ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਨਿਖੇਧੀ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ-ਪਾਕਿ ਸਰਹੱਦ ਦੇ ਬੰਦ ਹੋਣ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ,ਬਾਰਡਰ ਬੰਦ ਹੋਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਹੈ,ਇਸ ਕਾਰਨ ਪੰਜਾਬ ਨੂੰ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ,ਉਨ੍ਹਾਂ ਅੱਗੇ ਕਿਹਾ ਕਿ ਇਸ ਚੋਣ ਵਿੱਚ ਰੁਜ਼ਗਾਰ ਸਭ ਤੋਂ ਵੱਡਾ ਮੁੱਦਾ ਬਣਨ ਜਾ ਰਿਹਾ ਹੈ…ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਥੋੜ੍ਹੇ ਸਮੇਂ ਵਿੱਚ ਅਸੀਂ ਤੁਹਾਨੂੰ ਇੱਕ ਵਿਜ਼ਨ ਦੇਵਾਂਗੇ,ਹਰ ਕਿਸੇ ਦੀਆਂ ਅੱਖਾਂ ਹੁੰਦੀਆਂ ਹਨ, ਕਿਸੇ ਦੀਆਂ ਨਜ਼ਰਾਂ ਹੁੰਦੀਆਂ ਹਨ।
ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ-ਪਾਕਿ ਵਪਾਰ ਅਤੇ ਇਨ੍ਹਾਂ 34 ਦੇਸ਼ਾਂ ਦਾ ਦਾਇਰਾ 37 ਅਰਬ ਅਮਰੀਕੀ ਡਾਲਰ ਹੈ,ਇਸ ਸਮੇਂ ਅਸੀਂ ਸਿਰਫ 3 ਬਿਲੀਅਨ ਡਾਲਰ ਦਾ ਕਾਰੋਬਾਰ ਕਰ ਰਹੇ ਹਾਂ, ਸਮਰੱਥਾ ਦਾ 5% ਵੀ ਨਹੀਂ। ਪੰਜਾਬ ਨੂੰ ਪਿਛਲੇ 34 ਮਹੀਨਿਆਂ ਵਿੱਚ 4,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, 15,000 ਨੌਕਰੀਆਂ ਚਲੀਆਂ ਗਈਆਂ ਹਨ,ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਪਾਕਿਸਤਾਨੀ ਪੀਐਮ ਨੂੰ ਆਪਣਾ ਭਰਾ ਵੀ ਕਹਿ ਚੁੱਕੇ ਹਨ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow