ਖਰੜ ਤੋਂ ਚੋਣ ਅਖਾੜੇ ‘ਚ ਉੱਤਰੇਗੀ Anmol Gagan Mann! Aam Aadmi Party ਦਾ ਵੱਡਾ ਖਰੜ ਤੋਂ ਚੋਣ ਅਖਾੜੇ ‘ਚ ਉੱਤਰੇਗੀ Anmol Gagan Mann! Aam Aadmi Party ਦਾ ਵੱਡਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Anmol Gagan Mann to enter election arena from Kharar! Big announcement of Aam Aadmi Party,

ਖਰੜ ਤੋਂ ਚੋਣ ਅਖਾੜੇ ‘ਚ ਉੱਤਰੇਗੀ Anmol Gagan Mann! Aam Aadmi Party ਦਾ ਵੱਡਾ ਐਲਾਨ

5

AZAD SOCH:-

CHANDIGARH,(AZAD SOCH NEWS):- ਆਮ ਆਦਮੀ ਪਾਰਟੀ (ਆਪ ) ਨੇ 2022 (Aam Aadmi Party (AAP)) ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ,ਆਮ ਆਦਮੀ ਪਾਰਟੀ ਨੇ ਇਸ ਦੌਰਾਨ ਇੱਕ ਵੱਡਾ ਐਲਾਨ ਕਰਦਿਆਂ ਖਰੜ ਤੋਂ ਅਨਮੋਲ ਗਗਨ ਮਾਨ (Anmol Gagan Mann From Kharar) ਨੂੰ ਚੋਣ ਅਖਾੜੇ ‘ਚ ਉਤਾਰਿਆ ਹੈ,ਜ਼ਿਕਰਯੋਗ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਓਦਾਂ-ਓਦਾਂ ਸਿਆਸੀ ਹਲਚਲ ਵੀ ਤੇਜ਼ ਹੁੰਦੀ ਜਾਂ ਰਹੀ ਹੈ,ਆਮ ਆਦਮੀ ਪਾਰਟੀ ਆਗੂ ਅਨਮੋਲ ਗਗਨ ਮਾਨ (Aam Aadmi Party Leader Anmol Gagan Mann) ਵੀ ਆਪਣੇ ਹਲਕੇ ‘ਚ ਕਾਫੀ ਸਰਗਰਮ ਹੈ, ਅਤੇ ਉਨ੍ਹਾਂ ਵੱਲੋਂ ਲਗਾਤਾਰ ਇਲਾਕੇ ਦੇ ਲੋਕਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।

ਬੀਤੇ ਦਿਨ ਵੀ ਉਨ੍ਹਾਂ ਨੇ ਖਰੜ ਦੇ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ,ਪੋਸਟ ਸਾਂਝੀ ਕਰਦਿਆਂ ਅਨਮੋਲ ਗਗਨ ਮਾਨ (Anmol Gagan Mann) ਨੇ ਲਿਖਿਆ ਸੀ, “ਖਰੜ ਦੇ ਕੁੱਝ ਸਥਾਨਕ ਪਿੰਡਾਂ ਵਿੱਚ ਮੀਟਿੰਗਾਂ ਕਰਨ ਦਾ ਮੌਕਾ ਮਿਲਿਆ,ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਗਿਆ ਹੈ,‘ਆਪ’ ਪੰਜਾਬ ਦੇ ਹਰ ਕੋਨੇ ‘ਚ ਕਫਾਇਤੀ ਸਿੱਖਿਆ ਅਤੇ ਸਿਹਤ ਸਹੂਲਤਾਂ ਪਹੁੰਚਾਉਣ ਦਾ ਵਾਅਦਾ ਕਰਦੀ ਹੈ,” ਦੱਸ ਦੇਈਏ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ (Famous Punjabi Singer Anmol Gagan Mann) ਨੇ ਪਿਛਲੇ ਸਾਲ ਹੀ ਸਿਆਸਤ ‘ਚ ਪੈਰ ਧਰਦੇ ਹੋਏ ਆਮ ਆਦਮੀ ਪਾਰਟੀ (Aam Aadmi Party) ਦਾ ਝਾੜੂ ਫੜਿਆ ਸੀ।

ਆਮ ਆਦਮੀ ਪਾਰਟੀ ਨੇ ਜਾਰੀ ਕੀਤੀ 30 ਹੋਰ ਉਮੀਦਵਾਰਾਂ ਦੀ ਲਿਸਟ,ਪਾਰਟੀ ਪੂਰੀ ਤਰ੍ਹਾਂ ਸਰਗਰਮ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *