Sultanpur Lodhi,(AZAD SOCH NEWS):- ਸੁਲਤਾਨਪੁਰ ਲੋਧੀ (Sultanpur Lodhi) ਵਿਖ਼ੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਕੁਮਾਰ ਜੈਨ (Delhi Health Minister Satender Kumar Jain) ਅੱਜ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ,ਉਹਨਾਂ ਵੱਲੋਂ ਹਲਕਾ ਸੁਲਤਾਨਪੁਰ ਵਿਚ ਆਮ ਆਦਮੀ ਪਾਰਟੀ (Aam Aadmi Party) ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ (Constituency Incharge Sajjan Singh Cheema) ਵੱਲੋਂ ਰੱਖੀ ਗਈ, ਇਕ ਵਿਸ਼ਾਲ ਮੀਟਿੰਗ ਵਿੱਚ ਹਿੱਸਾ ਲਿਆ ਗਿਆ,ਇਹ ਮੀਟਿੰਗ ਵਪਾਰੀਆਂ ਨਾਲ ਕੀਤੀ ਗਈ,ਇਸ ਮੌਕੇ ਉਨ੍ਹਾਂ ਵੱਲੋਂ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ।
ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਚ ਲੁੱਟਿਆ ਅਤੇ ਕੁੱਟਿਆ ਹੈ,ਉਹਨਾਂ ਕਿਹਾ ਕੀ ਇਸ ਵਾਰ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ,ਉਹਨਾਂ ਸੁਲਤਾਨਪੁਰ ਲੋਧੀ ਦੇ ਵਪਾਰੀਆਂ ਨਾਲ ਗੱਲ ਬਾਤ ਕਰਦਿਆਂ ਕਿਹਾ ਕੀ ਸੁਲਤਾਨਪੁਰ ਲੋਧੀ ਹਲਕਾ ਵਿਚ ਖਰਬੂਜੇ ਅਤੇ ਆਲੂਆਂ ਦੀ ਕਾਸ਼ਤ ਜਿਆਦਾ ਹੁੰਦੀ ਹੈ।
ਅਤੇ ਖਰਬੂਜਿਆ ਲਈ ਸੁਲਤਾਨਪੁਰ ਲੋਧੀ (Sultanpur Lodhi) ਵਿਚ ਕੋਈ ਵੀ ਮੰਡੀ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਆਉਣ ਤੇ ਪਹਿਲ ਦੇ ਅਧਾਰ ਤੇ ਖਰਬੂਜਿਆ ਵਾਸਤੇ ਮੰਡੀ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ,ਇਸ ਮੌਕੇ ਤੇ ਉਹਨਾਂ ਕਿਹਾ ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦਾ ਮੁੱਖ ਮੰਤਰੀ ਦਾ ਚਿਹਰਾ ਵੀ ਜਲਦੀ ਹੀ ਐਲਾਨ ਕੀਤਾ ਜਾਵੇਗਾ,ਇਸ ਮੌਕੇ ਸ਼੍ਰੀ ਸਤੇਂਦਰ ਜੈਨ ਨੇ ਬੋਲਦਿਆਂ ਕਿਹਾ ਕੀ ਪੰਜਾਬ ਵਿਚ ਕਾਂਗਰਸ ਦੀ ਆਪਸ ਵਿਚ ਖਿੱਚੋਤਾਣ ਹੋ ਰਹੀ ਹੈ ਕਾਂਗਰਸ ਦੀ ਲੜਾਈ ਹੀ ਉਹਨਾਂ ਨੂੰ ਲੈਕੇ ਬੈਠ ਜਾਵੇਗੀ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow