ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ- 3 ਸਰਕਾਰਾਂ ਨਾਲ ਲੜਾਂਗੇ,ਭਾਈਵਾਲ ਬਸਪਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ- 3 ਸਰਕਾਰਾਂ ਨਾਲ ਲੜਾਂਗੇ,ਭਾਈਵਾਲ ਬਸਪਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Former Chief Minister Parkash Singh Badal said that we will fight with 3 governments, ally BSP's claim - our alliance will win 100 seats.

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ- 3 ਸਰਕਾਰਾਂ ਨਾਲ ਲੜਾਂਗੇ,ਭਾਈਵਾਲ ਬਸਪਾ ਦਾ ਦਾਅਵਾ-100 ਸੀਟਾਂ ਜਿੱਤੇਗਾ ਸਾਡਾ ਗਠਜੋੜ

2

AZAD SOCH:-

Moga 14 December 2021,(AZAD SOCH NEWS):- ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਮੰਗਲਵਾਰ ਨੂੰ ਪੰਜਾਬ ਦੇ ਮੋਗਾ ਜਿਲਾ ਦੇ ਕਿੱਲੀ ਚਹਿਲਾਂ ਵਿਖੇ ਸ਼ਤਾਬਦੀ ਦਿਵਸ ਮੌਕੇ ਵਿਸ਼ਾਲ ਰੈਲੀ ਕੀਤੀ,ਜਿਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Chief Minister Parkash Singh Badal) ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ਼ਾਮਲ ਹੋਈ,ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਆਪਣੇ 100 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਯਾਦ ਕਰ ਰਿਹਾ ਹੈ,100 ਸਾਲਾਂ ਵਿੱਚ ਪਾਰਟੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ,ਉਨ੍ਹਾਂ ਕਿਹਾ ਕਿ ਇਸ ਬਾਰ ਸਾਡਾ ਮੁਕਾਬਲਾ ਤਿੰਨ ਸਰਕਾਰਾਂ ਨਾਲ ਹੈ।

ਪਹਿਲੀ ਕੇਂਦਰ ਵਿੱਚ ਮੋਦੀ ਸਰਕਾਰ, ਦੂਜੀ ਪੰਜਾਬ ਵਿੱਚ ਕਾਂਗਰਸ ਸਰਕਾਰ ਅਤੇ ਤੀਜੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ,ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਇਸ ਵੱਡੀ ਚੁਣੌਤੀ ਨੂੰ ਵੀ ਪਾਰ ਕਰ ਲਵਾਂਗੇ,ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ (Shiromani Akali Dal And BSP Alliance) ਦੀ ਹੀ ਆਵੇਗੀ,ਕਿਉਂਕਿ ਜਦੋਂ ਉਨ੍ਹਾਂ ਨੇ ਬਸਪਾ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸਨ ਤਾਂ ਉਨ੍ਹਾਂ ਦੇ ਗਠਜੋੜ ਨੂੰ 13 ‘ਚੋਂ 8 ਸੀਟਾਂ ਮਿਲੀਆਂ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੋ ਕੁਝ ਵੀ ਮਿਲਿਆ ਹੈ, ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਮਿਲਿਆ ਹੈ,ਇੱਥੋਂ ਤੱਕ ਕਿ ਜਦੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਖੜ੍ਹਾ ਹੋਣ ਦੀ ਗੱਲ ਆਈ ਤਾਂ ਇਸ ਦੇ ਵਿਰੁੱਧ ਦੋ ਵੋਟਾਂ ਪਈਆਂ, ਇੱਕ ਹਰਸਿਮਰਤ ਕੌਰ ਬਾਦਲ ਦੀ ਅਤੇ ਦੂਜੀ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ,ਹਰਸਿਮਰਤ ਕੌਰ ਬਾਦਲ ਨੇ ਆਪਣਾ ਮੰਤਰੀ ਅਹੁਦਾ ਵੀ ਤਿਆਗ ਦਿੱਤਾ।

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸਥਾਪਨਾ ਦਿਵਸ ਸਮਾਗਮ ਦੌਰਾਨ ਹਵਾ ‘ਚ ਲਹਿਰਾਉਂਦੇ ਕੇਸਰੀ ਝੰਡੇ, ਉਤਸ਼ਾਹ ਭਰਪੂਰ ਲੋਕਾਂ ਦੀ ਭਰਵੀਂ ਹਾਜ਼ਰੀ ਸੰਗ ਜੋਸ਼ੀਲਾ ਹੋਇਆ ਆਲਮ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ 2022 ‘ਚ ਪੰਜਾਬੀ ਅਕਾਲੀ-ਬਸਪਾ ਦੀ ਜਿੱਤ ਦੇ ਝੰਡੇ ਗੱਡਣਗੇ,ਉਮੀਦ ਸੀ ਕਿ ਪ੍ਰਕਾਸ਼ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਜਾਂ ਨਾ ਲੜਨ ਦਾ ਐਲਾਨ ਕਰਨਗੇ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਾਰਟੀ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਇਸ ਵਾਰ ਵੀ ਉਹ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਨਗੇ,ਪਾਰਟੀ ਜਿੱਥੇ ਵੀ ਸੇਵਾ ਵਿਚ ਲਗਾਵੇਗੀ, ਉਸ ਨੂੰ ਪੂਰਾ ਕਰਨਗੇ।


ਇਸ ਦੇ ਨਾਲ ਹੀ ਬਸਪਾ ਦੇ ਕੌਮੀ ਜਨਰਲ ਸਕੱਤਰ ਸੰਜੇ ਮਿਸ਼ਰਾ ਨੇ ਕਿਹਾ ਕਿ ਅਕਾਲੀ ਦਲ ਦੇ 100 ਸਾਲ ਪੂਰੇ ਹੋ ਗਏ ਹਨ,ਅੱਜ ਮੈਂ ਦਾਅਵਾ ਕਰ ਰਿਹਾ ਹਾਂ ਕਿ ਅਸੀਂ 117 ਵਿੱਚੋਂ 100 ਸੀਟਾਂ ਜਿੱਤਾਂਗੇ,ਬਸਪਾ ਦੀ ਕੌਮੀ ਅਤੇ ਸੂਬਾਈ ਕਾਰਜਕਾਰਨੀ ਪੰਜਾਬ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ,ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਪੰਜਾਬ ਵਿੱਚ ਕਈ ਵੱਡੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ,ਜਿਸ ਕਾਰਨ ਹਰ ਪਛੜੇ ਵਰਗ ਨੂੰ ਲਾਭ ਮਿਲਿਆ,ਇਹੋ ਜਿਹੀਆਂ ਸਕੀਮਾਂ ਉੱਤਰ ਪ੍ਰਦੇਸ਼ ਦੀ ਮਾਇਆਵਤੀ ਸਰਕਾਰ ਨੇ ਵੀ ਦਿੱਤੀਆਂ ਸਨ। ਇਸ ਲਈ ਸਾਡੀਆਂ ਦੋਵੇਂ ਪਾਰਟੀਆਂ ਮਿਲ ਕੇ ਸਰਕਾਰ ਬਣਾਉਣ ਅਤੇ ਚਲਾਉਣਗੀਆਂ।

ALSO READ:- Shiromani Akali Dal ਵੱਲੋਂ ਪਾਰਟੀ ਦੇ 100 ਸਾਲ ਪੂਰੇ ਹੋਣ ‘ਤੇ Moga Rally ਲਈ Youth Workers ਦਾ ਇਕ ਵੱਡਾ ਕਾਫਲਾ ਰਵਾਨਾ

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣਨਾ ਯਕੀਨੀ ਹੈ,ਪਾਰਟੀ ਦੇ ਹਰ ਵਰਕਰ ਨੂੰ ਇਹ ਸੰਕਲਪ ਕਰਨਾ ਹੋਵੇਗਾ ਕਿ ਹੁਣ ਉਹ ਦਿਨ-ਰਾਤ ਮਿਹਨਤ ਕਰੇਗਾ ਅਤੇ ਚੋਣ ਜਿੱਤ ਕੇ ਵਿਖਾਵੇਗਾ,ਉਸ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਘਰ ਨਹੀਂ ਗਏ,ਇਸੇ ਤਰ੍ਹਾਂ ਸਾਰੇ ਆਗੂਆਂ ਤੇ ਵਰਕਰਾਂ ਨੂੰ ਵੀ ਪੂਰੀ ਤਨਦੇਹੀ ਨਾਲ ਕੰਮ ਕਰਨਾ ਪਵੇਗਾ,ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਵਿਚ ਲਿਜਾਣਾ ਪਵੇਗਾ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਫ਼ਸਲ ਦਾ ਨੁਕਸਾਨ ਹੋਣ ‘ਤੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਬੀਮਾ ਸਹੂਲਤ ਦੇ ਨਾਲ ਨਾਲ, ਅਗਲੀ ਅਕਾਲੀ-ਬਸਪਾ ਗੱਠਜੋੜ ਸਰਕਾਰ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਮੁੜ ਲਾਗੂ ਕਰੇਗੀ, ਅਤੇ ਰੇਤ ਤੇ ਸ਼ਰਾਬ ਮਾਫੀਆ ਦਾ ਖ਼ਾਤਮਾ, ਸਾਰੇ ਧਾਰਮਿਕ ਅਸਥਾਨਾਂ ਨੂੰ ਬਿਜਲੀ ਬਿਲਾਂ ਤੋਂ ਮੁਕਤੀ, ਅਤੇ ਮੁਸਲਮਾਨਾਂ ਤੇ ਮਸੀਹੀ ਭਾਈਚਾਰੇ ਲਈ ਰਾਖਵੇਂ ਕਬਰਸਤਾਨ ਯਕੀਨੀ ਬਣਾਵੇਗੀ।

ਸ਼੍ਰੋਮਣੀ ਅਕਾਲੀ ਦਲ-ਬਸਪਾ (Shiromani Akali Dal-BSP) ਦੀ ਸਰਕਾਰ ਬਣਨ ਤੇ ਦਫ਼ਤਰ ਕੰਪਿਊਟਰਾਈਜ਼ਡ ਕੀਤੇ ਜਾਣਗੇ , ਜਿਸ ਨਾਲ ਖੱਜਲ ਖਰਾਬੀ ਤੋਂ  ਬਚਾਅ ਹੋਵੇਗਾ,ਸ਼੍ਰੋਮਣੀ ਅਕਾਲੀ ਦਲ-ਬਸਪਾ (Shiromani Akali Dal-BSP)  ਦੀ ਸਰਕਾਰ ਬਣਨ ਤੇ ਦੁੱਧ , ਫ਼ਲ  ਅਤੇ ਸਬਜ਼ੀਆਂ ਲਈ ਐਮਐਸਪੀ (MSP) ਦਾ ਕਾਨੂੰਨ ਬਣਾਇਆ ਜਾਵੇਗਾ,ਮੋਗਾ ਦੇ ਪਿੰਡ ਕਿੱਲੀ ਚਾਹਲਾਂ ਦੀ ਧਰਤੀ ‘ਤੇ ਠਾਠਾਂ ਮਾਰਦੇ ਇਕੱਠ ਨਾਲ, ਸਾਰੇ ਪੰਜਾਬੀ ਭਾਈਚਾਰੇ ਨੇ ਏਕੇ ਦਾ ਸਬੂਤ ਦਿੱਤਾ ਹੈ,ਪੰਜਾਬੀਆਂ ਦੀ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸਥਾਪਨਾ ਦਿਵਸ ਸਮਾਗਮਾਂ ‘ਚ ਪਹੁੰਚਣ ਵਾਲੇ ਹਰ ਵੀਰ, ਭੈਣ, ਬਜ਼ੁਰਗ, ਮਾਤਾ, ਨੌਜਵਾਨ ਦਾ ਮੈਂ ਦਿਲੋਂ ਸ਼ੁਕਰਗ਼ੁਜ਼ਾਰ ਹਾਂ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *