ਕਾਂਗਰਸ ਸਰਕਾਰ ਲਈ ਇੱਕ ਵਾਰ ਫਿਰ Sunil Jakhar ਦਾ ਬਦਲਿਆ ਰਵੱਈਆ ਸਾਹਮਣੇ ਆਇਆ - AZAD SOCH ਕਾਂਗਰਸ ਸਰਕਾਰ ਲਈ ਇੱਕ ਵਾਰ ਫਿਰ Sunil Jakhar ਦਾ ਬਦਲਿਆ ਰਵੱਈਆ ਸਾਹਮਣੇ ਆਇਆ - AZAD SOCH
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Sunil Jakhar's changed attitude towards the Congress government came to the fore once again

ਕਾਂਗਰਸ ਸਰਕਾਰ ਲਈ ਇੱਕ ਵਾਰ ਫਿਰ Sunil Jakhar ਦਾ ਬਦਲਿਆ ਰਵੱਈਆ ਸਾਹਮਣੇ ਆਇਆ

1

AZAD SOCH:-

Sunil Jakhar ਵੱਲੋਂ Chief Minister Channi ਨਾਲ ਮੁਲਾਕਾਤ ਤੋਂ ਇਨਕਾਰ, ਕਿਹਾ- ‘ਜੋ ਵੀ ਕਹਿਣੈ Rahul Gandhi ਨੂੰ ਦੱਸਣ’

Chandigarh,(AZAD SOCH NEWS):- ਪੰਜਾਬ ਕਾਂਗਰਸ ਵਿੱਚ ਮਚੀ ਹਲਚਲ ਅਜੇ ਵੀ ਮੁਕਦੀ ਨਜ਼ਰ ਨਹੀਂ ਆ ਰਹੀ,ਸੁਨੀਲ ਜਾਖੜ (Sunil Jakhar) ਨੂੰ ਪਹਿਲਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਹ ਅਹੁਦਾ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਦੇ ਦਿੱਤਾ ਗਿਆ ਤੇ ਫਿਰ ਉਹ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ ਤੇ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਸੀ.ਐੱਮ. (CM) ਬਣਾ ਦਿੱਤਾ ਗਿਆ,ਇਸ ਪਿੱਛੋਂ ਸੁਨੀਲ ਜਾਖੜ ਭਾਵੇਂ ਖੁੱਲ੍ਹ ਕੇ ਨਹੀਂ ਬੋਲੇ, ਪਰ ਪਾਰਟੀ ਲਈ ਗੁੱਸਾ ਅਕਸਰ ਉਨ੍ਹਾਂ ਦੇ ਟਵੀਟਾਂ ਵਿੱਚ ਨਜ਼ਰ ਆਉਂਦਾ ਰਿਹਾ ਹੈ,ਕਾਂਗਰਸ ਸਰਕਾਰ ਲਈ ਇੱਕ ਵਾਰ ਫਿਰ ਸੁਨੀਲ ਜਾਖੜ (Sunil Jakhar) ਦਾ ਬਦਲਿਆ ਰਵੱਈਆ ਸਾਹਮਣੇ ਆਇਆ ਹੈ।

ਦੱਸ ਦੇਈਏ ਕਿ ਸੁਨੀਲ ਜਾਖੜ ਪੰਚਕੂਲਾ (Sunil Jakhar Panchkula) ਵਿੱਚ ਆਪਣੇ ਪਿਤਾ ਦੇ ਬਣਾਏ ਹੋਏ ਘਰ ਵਿੱਚ ਰਹਿੰਦੇ ਹਨ,ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa, Cabinet Minister) ਵੀ ਇਸੇ ਮੰਤਵ ਲਈ ਸੁਨੀਲ ਜਾਖੜ (Sunil Jakhar) ਦੀ ਰਿਹਾਇਸ਼ ‘ਤੇ ਆਏ ਹੋਏ ਸਨ,ਸੀ.ਐੱਮ. ਚੰਨੀ (CM Channi) ਦੇ ਆਉਣ ਲਈ ਜਾਖੜ ਦੀ ਰਿਹਾਇਸ਼ ਦੇ ਚਾਰੇ ਪਾਸੇ ਸਕਿਓਰਿਟੀ ਵੀ ਤਾਇਨਾਤ ਹੋ ਗਈ ਸੀ ਪਰ ਇਹ ਮੁਲਾਕਾਤ ਹੋਈ ਹੀ ਨਹੀਂ ਕਿਉਂਕਿ ਜਾਖੜ ਨੇ ਬਾਜਵਾ ਨੂੰ ਆਪਣੀ ਰਿਹਾਇਸ਼ ‘ਤੇ ਸੀ.ਐੱਮ. (CM) ਨੂੰ ਮਿਲਣ ਤੋਂ ਨਾਂਹ ਕਰ ਦਿੱਤੀ।

ਇਹ ਵੀ ਪਤਾ ਲੱਗਾ ਹੈ ਕਿ ਜਾਖੜ ਨੇ ਇਹ ਵੀ ਸਾਫ-ਸਾਫ ਕਹਿ ਦਿੱਤਾ ਕਿ ਚੰਨੀ ਨਾਲ ਉਨ੍ਹਾਂ ਦਾ ਕੋਈ ਇਕਤਲਾਫ਼ ਨਹੀਂ ਹੈ, ਜਿਸ ਨੂੰ ਉਹ ਨਿਬੇੜਨਾ ਚਾਹੁੰਦੇ ਹਨ,ਮੁੱਖ ਮੰਤਰੀ ਚੰਨੀ (Chief Minister Channi) ਨੇ ਜੋ ਵੀ ਕਹਿਣਾ ਹੈ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੱਸਣ,ਉਨ੍ਹਾਂ ਬਾਜਵਾ ਨੂੰ ਸਪੱਸ਼ਟ ਕਿਹਾ ਕਿ ਉਹ ਸੀ.ਐੱਮ. ਚੰਨੀ (CM Channi) ਨੂੰ ਅੱਜ ਬੁੱਧਵਾਰ ਕਾਂਗਰਸ ਭਵਨ ਵਿੱਚ ਹੀ ਮਿਲਣਗੇ,ਆਪਣੇ ਘਰ ਨਹੀਂ,ਦੱਸ ਦੇਈਏ ਕਿ ਅੱਜ ਜਾਖੜ ਨੇ ਕਾਂਗਰਸ ਭਵਨ ਵਿੱਚ 11 ਵਜੇ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਸਬੰਧੀ ਮੀਟਿੰਗ ਸੱਦੀ ਹੋਈ ਹੈ, ਜਿਸ ਵਿੱਚ ਮੁੱਖ ਮੰਤਰੀ ਚੰਨੀ, ਸੂਬਾ ਪ੍ਰਧਾਨ ਸਿੱਧੂ ਸਣੇ ਸਾਰੇ ਕਾਂਗਰਸੀ ਮੋਹਤਬਰ ਸ਼ਾਮਲ ਹੋਣਗੇ।

Punjab Cabinet ਵੱਲੋਂ 229 ਸਕੂਲਾਂ ਨੂੰ ਵੱਖੋ-ਵੱਖਰੇ ਪੱਧਰ ’ਤੇ ਅਪਗ੍ਰੇਡ ਕਰਨ ਨੂੰ ਮਨਜ਼ੂਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *