ਸੰਯੁਕਤ ਕਿਸਾਨ ਮੋਰਚਾ ਨੇ ਲੁਧਿਆਣਾ ‘ਚ ਸੱਦੀ ਮੀਟਿੰਗ,ਸਿਆਸੀ ਫਰੰਟ ਬਣਾਉਣ ਦੇ ਮੁੱਦੇ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਲੁਧਿਆਣਾ ‘ਚ ਸੱਦੀ ਮੀਟਿੰਗ,ਸਿਆਸੀ ਫਰੰਟ ਬਣਾਉਣ ਦੇ ਮੁੱਦੇ ‘ਤੇ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Sanyukta Kisan Morcha will convene a meeting in Ludhiana to discuss the issue of formation of political front

ਸੰਯੁਕਤ ਕਿਸਾਨ ਮੋਰਚਾ ਨੇ ਲੁਧਿਆਣਾ ‘ਚ ਸੱਦੀ ਮੀਟਿੰਗ,ਸਿਆਸੀ ਫਰੰਟ ਬਣਾਉਣ ਦੇ ਮੁੱਦੇ ‘ਤੇ ਵਿਚਾਰ ਕੀਤਾ ਜਾਵੇਗਾ

2

AZAD SOCH:-

PATIALA,(AZAD SOCH NEWS):- ਵਿਧਾਨ ਸਭਾ ਚੋਣਾਂ (Assembly Elections) ਦਾ ਸਮਾਂ ਨੇੜੇ ਹੈ,ਕਿਸਾਨ ਜਥੇਬੰਦੀਆਂ ਦੇ ਪਾਰਟੀ ਬਣਾ ਕੇ ਸਿਆਸਤ ਵਿੱਚ ਆਉਣ ਨੂੰ ਲੈ ਕੇ ਮਤਭੇਦ ਚੱਲ ਰਹੇ ਹਨ,ਕੁਝ ਜਥੇਬੰਦੀਆਂ ਦੇ ਆਗੂ ਚੋਣਾਂ ਲੜਨਾ ਚਾਹੁੰਦੀਆਂ ਹਨ ਤੇ ਕੁਝ ਨਹੀਂ,ਇਸੇ ਵਿਚਾਲੇ ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਆਗੂਆਂ ਨੇ ਲੁਧਿਆਣਾ ਵਿੱਚ ਵੀਰਵਾਰ ਨੂੰ ਮੀਟਿੰਗ ਸੱਦੀ ਹੈ,ਇਸ ਮੀਟਿੰਗ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਸਿਆਸੀ ਫਰੰਟ ਬਣਾਉਣ ਦੇ ਮੁੱਦੇ ‘ਤੇ ਵੀ ਵਿਚਾਰ ਕੀਤਾ ਜਾਵੇਗਾ ਤੇ ਫਿਰ ਸਾਰਿਆਂ ਦੀ ਸਹਿਮਤੀ ਨਾਲ ਇਸ ਬਾਰੇ ਫੈਸਲਾ ਲਿਆ ਜਾਵੇਗਾ।

ਹਾਲਾਂਕਿ ਸੱਤ ਕਿਸਾਨ ਜਥੇਬੰਦੀਆਂ ਨੂੰ ਇਸ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ ਹੈ,ਜਿਨ੍ਹਾਂ ਵਿੱਚ Krantikari Kisan Jathebandi, BKU (Krantikari), Azad Kisan Committee Doaba, BKU (Sidhupur), Lok Bhalai Insaf Committee, Ganna Sangharsh Committee Dasuya ਅਤੇ Jai Kisan Andolan ਦੇ ਨੁਮਾਇੰਦੇ ਸ਼ਾਮਲ ਹਨ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) (Bharti Kisan Union (Ugrahan)) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਜਥੇਬੰਦੀਆਂ ਨੇ ਸਹਿਮਤੀ ਪ੍ਰਗਟਾਈ ਸੀ ਕਿ ਉਹ ਕਾਨੂੰਨਾਂ ਨੂੰ ਰੱਦ ਕਰਨ ਤੱਕ ਸਿਆਸਤ ਤੋਂ ਦੂਰ ਰਹਿਣਗੇ,ਇੱਕ ਵਾਰ ਅਜਿਹਾ ਹੋ ਜਾਣ ਤੋਂ ਬਾਅਦ ਜਥੇਬੰਦੀਆਂ ਦੇ ਕੁਝ ਆਗੂ ਸਿਆਸਤ ਵਿੱਚ ਐਂਟਰੀ ਲਈ ਤਿਆਰ ਹਨ,ਅਸੀਂ ਮੁੱਖ ਧਾਰਾ ਦੀ ਸਿਆਸਤ ਵਿੱਚ ਆਉਣ ਦੇ ਖਿਲਾਫ ਹਾਂ।

ਇਸ ਲਈ ਅਸੀਂ ਗੈਰ-ਸਿਆਸੀ ਰਹਿਣ ਅਤੇ ਦੂਜਿਆਂ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ,ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ (Indian Farmers Union leader Balbir Singh Rajewal) ਖੁਦ ਚੋਣ ਲੜਨ ਦੇ ਹੱਕ ਵਿੱਚ ਨਹੀਂ ਹਨ,ਅਸੀਂ ਸਾਰੀਆਂ ਯੂਨੀਅਨਾਂ ਦੀ ਮੀਟਿੰਗ ਬੁਲਾਈ ਹੈ,ਉਨ੍ਹਾਂ ਕਿਹਾ ਕਿ ਜੋ ਵੀ ਫੈਸਲਾ ਲੈਣਾ ਹੈ, ਉਹ ਸਾਂਝੇ ਤੌਰ ‘ਤੇ ਸਹਿਮਤੀ ਨਾਲ ਲਿਆ ਜਾਵੇਗਾ।

ਪੰਜਾਬ ਦੇ ਸਾਰੇ Toll Plazas ਤੋਂ ਕਿਸਾਨ ਅੱਜ 15 ਦਸੰਬਰ ਤੋਂ ਉੱਠ ਜਾਣਗੇ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *