ਪੰਜਾਬ ਦੇ ਸਾਰੇ Toll Plazas ਤੋਂ ਕਿਸਾਨ ਅੱਜ 15 ਦਸੰਬਰ ਤੋਂ ਉੱਠ ਜਾਣਗੇ ਪੰਜਾਬ ਦੇ ਸਾਰੇ Toll Plazas ਤੋਂ ਕਿਸਾਨ ਅੱਜ 15 ਦਸੰਬਰ ਤੋਂ ਉੱਠ ਜਾਣਗੇ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Farmers from all Toll Plazas in Punjab will get up from today 15th December

ਪੰਜਾਬ ਦੇ ਸਾਰੇ Toll Plazas ਤੋਂ ਕਿਸਾਨ ਅੱਜ 15 ਦਸੰਬਰ ਤੋਂ ਉੱਠ ਜਾਣਗੇ

1

AZAD SOCH:-

Kotkapura,(AZAD SOCH NEWS):- ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ (Toll Plazas) ਤੋਂ ਕਿਸਾਨ ਅੱਜ 15 ਦਸੰਬਰ ਤੋਂ ਉੱਠਣ ਜਾ ਰਹੇ ਹਨ,ਉਨ੍ਹਾਂ ਦੇ ਉੱਠਦਿਆਂ ਹੀ ਸਾਰੇ ਟੋਲ ਪਲਾਜ਼ਿਆਂ ‘ਤੇ ਸਟਾਫ਼ ਬੈਠ ਜਾਵੇਗਾ ਅਤੇ ਲੋਕਾਂ ਤੋਂ ਪੈਸੇ ਵਸੂਲਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ,ਇਸਦੇ ਲਈ ਸਾਰੀਆਂ ਟੋਲ ਕੰਪਨੀਆਂ (Toll Companies) ਤਿਆਰ ਹਨ,ਕਰੀਬ ਇੱਕ ਸਾਲ ਬਾਅਦ ਟੋਲ ਪਲਾਜ਼ਾ (Toll Plaza) ਖੁੱਲ੍ਹ ਰਹੇ ਹਨ,ਇਸ ਲਈ ਜੇਕਰ ਤੁਸੀਂ ਸ਼ਹਿਰ ਤੋਂ ਬਾਹਰ ਜਾ ਰਹੇ ਹੋ ਤਾਂ ਸਾਵਧਾਨ ਰਹੋ,ਘਰ ਛੱਡਣ ਤੋਂ ਪਹਿਲਾਂ ਆਪਣਾ ਫਾਸਟੈਗ ਰੀਚਾਰਜ ਕਰਵਾਓ,ਨਹੀਂ ਤਾਂ, ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।

ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ (All Three Agricultural Laws) ਨੂੰ ਵਾਪਸ ਲੈਣ ਅਤੇ ਹੋਰ ਮੰਗਾਂ ਵੀ ਮੰਨੇ ਜਾਣ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਵਾਪਸ ਲੈ ਲਿਆ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ 15 ਦਸੰਬਰ ਨੂੰ ਆਪਣੇ ਸਥਾਨਕ ਧਰਨਿਆਂ ਅਤੇ ਟੋਲ ਪਲਾਜ਼ਿਆਂ ਤੋਂ ਉੱਠਣ ਦਾ ਐਲਾਨ ਕੀਤਾ ਹੈ,ਇਸ ਐਲਾਨ ਤੋਂ ਬਾਅਦ ਹੀ ਟੋਲ ਕੰਪਨੀਆਂ ਨੇ ਆਪਣੇ ਸਟਾਫ ਨੂੰ ਵਾਪਸ ਬੁਲਾ ਲਿਆ ਹੈ,ਤਾਂ ਜੋ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਆਉਣ-ਜਾਣ ਵਾਲੇ ਵਾਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ALSO READ:- ‘ਪੰਜਾਬ ਦੀ ਸਿਆਸਤ ‘ਚ ਕਰਾਂਗੇ ਕੋਈ ਵੱਡਾ ਧਮਾਕਾ,ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦਾ ਐਲਾਨ

ਕਿਸਾਨਾਂ ਦੇ ਅੰਦੋਲਨ ਦੌਰਾਨ ਫਾਸਟੈਗ ਧਾਰਕਾਂ ਨੇ ਲੰਬੇ ਸਮੇਂ ਤੋਂ ਆਪਣੇ ਵਾਲੇਟ ਰੀਚਾਰਜ (Wallet Recharge) ਨਹੀਂ ਕਰਵਾਏ ਹਨ,ਪਰ ਜੇਕਰ ਤੁਸੀਂ ਸ਼ਹਿਰ ਤੋਂ ਬਾਹਰ ਜਾ ਰਹੇ ਹੋ, ਤਾਂ ਪਹਿਲਾਂ ਆਪਣੇ ਫਾਸਟੈਗ ਵਾਲੇਟ (Fastag Wallet) ਦੀ ਜਾਂਚ ਕਰੋ ਜਾਂ ਇਸ ਨੂੰ ਰੀਚਾਰਜ ਕਰਵਾ ਲਓ,ਇੰਨਾ ਹੀ ਨਹੀਂ ਜੇਕਰ ਤੁਸੀਂ ਮਹੀਨਾਵਾਰ ਪਾਸ ਬਣਵਾ ਲੈਂਦੇ ਹੋ ਤਾਂ ਪਹਿਲਾਂ ਟੋਲ ਪਲਾਜ਼ਾ (Toll Plazas) ਦਫਤਰ ਜਾ ਕੇ ਆਪਣਾ ਪਾਸ ਬਣਵਾ ਲਓ, ਨਹੀਂ ਤਾਂ ਸਫਰ ਦੌਰਾਨ ਨੁਕਸਾਨ ਝੱਲਣਾ ਪੈ ਸਕਦਾ ਹੈ।

ਟੋਲ ਪਲਾਜ਼ਾ ਸ਼ੁਰੂ ਹੁੰਦੇ ਹੀ ਫਾਸਟੈਗ ਨਿਯਮ ਵੀ ਲਾਗੂ ਹੋ ਜਾਣਗੇ,ਹਰੇਕ ਟੋਲ ਪਲਾਜ਼ਾ ‘ਤੇ ਸਿਰਫ਼ ਇੱਕ ਜਾਂ ਦੋ ਲਾਈਨਾਂ ਗੈਰ-ਫਾਸਟੈਗ ਕਾਰਡ ਧਾਰਕਾਂ ਲਈ ਹਨ,ਬਾਕੀ ਸਾਰੀਆਂ ਲਾਈਨਾਂ ਫਾਸਟੈਗ (Lines Fastag) ਧਾਰਕਾਂ ਲਈ ਹਨ,ਜੇਕਰ ਤੁਹਾਡੀ ਕਾਰ ਬਿਨਾਂ ਕਾਰਡ ਦੇ ਫਾਸਟੈਗ ਧਾਰਕਾਂ ਦੀ ਲਾਈਨ ਵਿੱਚ ਦਾਖਲ ਹੁੰਦੀ ਹੈ, ਤਾਂ ਤੁਹਾਨੂੰ ਡਬਲ ਟੋਲ ਦੇਣਾ ਪਵੇਗਾ,ਇੰਨਾ ਹੀ ਨਹੀਂ, ਜੇਕਰ ਤੁਸੀਂ ਘੱਟ ਬੈਲੇਂਸ ਦੇ ਨਾਲ ਵੀ ਆਪਣੀ ਕਾਰ ਨੂੰ ਫਾਸਟੈਗ ਲੇਨ ‘ਚ ਲਿਜਾਂਦੇ ਹੋ, ਤਾਂ ਵੀ ਤੁਹਾਨੂੰ ਡਬਲ ਪੈਸੇ ਦੇਣੇ ਪੈਣਗੇ।

ਕਰਨਾਲ ਦਾ ਬਸਤਾਰਾ ਟੋਲ ਪਲਾਜਾ ਕਿਸਾਨਾਂ ਦੇ 11 ਦਸੰਬਰ ਨੂੰ ਉੱਠਣ ਦੇ ਕੁਝ ਘੰਟਿਆਂ ਬਾਅਦ ਹੀ ਸ਼ੁਰੂ ਹੋ ਗਿਆ ਸੀ,ਹੋਇਆ ਇਹ ਕਿ ਜ਼ਿਆਦਾਤਰ ਵਾਹਨਾਂ ‘ਚ ਫਾਸਟੈਗ ਨਹੀਂ ਸੀ, ਜੇਕਰ ਸੀ ਤਾਂ ਰੀਚਾਰਜ ਨਹੀਂ ਸੀ, ਜਿਸ ਕਾਰਨ ਬਸਤਾਰਾ ਟੋਲ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ,ਅਜਿਹਾ ਹੀ ਹਾਲ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਹੋਣ ਵਾਲਾ ਹੈ,ਅਜਿਹੀ ਸਥਿਤੀ ਵਿੱਚ,ਫਾਸਟੈਗ ਨੂੰ ਪਹਿਲਾਂ ਤੋਂ ਰੀਚਾਰਜ ਕਰੋ ਅਤੇ ਰੋਜ਼ਾਨਾ ਯਾਤਰੀਆਂ ਲਈ ਮਹੀਨਾਵਾਰ ਪਾਸ ਪ੍ਰਾਪਤ ਕਰੋ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *